ਮੋਹਾਲੀ ਹਮਲੇ ਦਾ ਮਾਮਲਾ ਸੁਲਝਾਉਣ ਦੇ ਨਜ਼ਦੀਕ ਪਹੁੰਚੀ ਪੁਲਸ, ਅੱਜ DGP ਭਾਵਰਾ ਕਰਨਗੇ ਖ਼ੁਲਾਸਾ

05/13/2022 2:54:45 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨਜ਼ਦੀਕ ਪਹੁੰਚ ਗਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਗਲੇ ਇਕ-ਦੋ ਦਿਨਾਂ ਦੇ ਅੰਦਰ ਹਮਲੇ ਦੀ ਸਾਜ਼ਿਸ਼ ਤੋਂ ਵੀ ਪਰਦਾ ਉੱਠ ਜਾਵੇਗਾ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਜਾਵੇਗਾ। ਪੁਲਸ ਜਾਂਚ ਦੀ ਸੂਈ ਪਾਕਿਸਤਾਨੀ ਕਨੈਕਸ਼ਨ ’ਤੇ ਹੀ ਟਿਕੀ ਹੋਈ ਹੈ। ਤਰਨਤਾਰਨ ਨਿਵਾਸੀ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਤਲਵਾੜਾ ਦੇ ਸਰਕਾਰੀ ਕਾਲਜ ਦੀ ਵੱਡੀ ਘਟਨਾ, ਵਿਦਿਆਰਥਣ ਨੂੰ ਧੋਖੇ ਨਾਲ ਦਿੱਤਾ ਨਸ਼ਾ

ਪੁਲਸ ਸੂਤਰਾਂ ਮੁਤਾਬਿਕ ਤਰਨਤਾਰਨ ਨਿਵਾਸੀ ਨਿਸ਼ਾਨ ਸਿੰਘ, ਜਿਸ ਨੂੰ ਇਕ ਹੋਰ ਮਾਮਲੇ ’ਚ ਫਰੀਦਕੋਟ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਤੋਂ ਵੀ ਮੋਹਾਲੀ ਘਟਨਾ ਬਾਰੇ ਪੁੱਛਗਿੱਛ ਕੀਤੀ ਗਈ ਹੈ ਅਤੇ ਆਰ. ਪੀ. ਜੀ. ਦੀ ਡਿਲਿਵਰੀ ਸਬੰਧੀ ਸਵਾਲ-ਜਵਾਬ ਕੀਤੇ ਗਏ ਹਨ। ਪੁਲਸ ਨੂੰ ਪੁਖਤਾ ਸੂਚਨਾ ਹੈ ਕਿ ਨਿਸ਼ਾਨ ਸਿੰਘ ਵੱਲੋਂ ਇਸ ਹਮਲੇ ਲਈ ਹਥਿਆਰ ਭਾਵ ਆਰ. ਪੀ. ਜੀ. ਉਪਲੱਬਧ ਕਰਵਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਉਸ ਦੇ ਲਿੰਕ ਲੱਭ ਰਹੀ ਹੈ ਤਾਂ ਕਿ ਮਾਮਲੇ ਦੀਆਂ ਕੜੀਆਂ ਜੋੜਦਿਆਂ ਹਮਲੇ ਦੀ ਸਾਜ਼ਿਸ਼ ’ਚ ਸ਼ਾਮਿਲ ਹੋਰ ਲੋਕਾਂ ਤੱਕ ਵੀ ਪਹੁੰਚਿਆ ਜਾ ਸਕੇ।

ਇਹ ਵੀ ਪੜ੍ਹੋ:  ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ

ਸੂਤਰਾਂ ਮੁਤਾਬਿਕ ਪੁਲਸ ਟੀਮਾਂ ਛੇਤੀ ਹੀ ਗ੍ਰਿਫ਼ਤਾਰੀਆਂ ਕਰਨਗੀਆਂ ਅਤੇ ਪੂਰੀ ਸਾਜ਼ਿਸ਼ ਤੋਂ ਪਰਦਾ ਹਟਾ ਦਿੱਤਾ ਜਾਵੇਗਾ। ਅੱਜ ਪੱਤਰਕਾਰ ਸੰਮੇਲਨ ਕਰ ਕੇ ਪੰਜਾਬ ਦੇ ਡੀ. ਜੀ. ਪੀ. ਵੇ. ਕੇ. ਭਾਵਰਾ ਵੱਲੋਂ ਇਸ ਘਟਨਾ ਸਬੰਧੀ ਖ਼ੁਲਾਸਾ ਕੀਤਾ ਜਾਵੇਗਾ। ਉਧਰ, ਵੀਰਵਾਰ ਨੂੰ ਪੰਜਾਬ ਪੁਲਸ ਦੀ ਜਾਂਚ ਦਾ ਦਾਇਰਾ ਉੱਤਰ ਪ੍ਰਦੇਸ਼ ਤੱਕ ਪਹੁੰਚ ਗਿਆ। ਪੰਜਾਬ ਪੁਲਸ ਦੀਆਂ ਟੀਮਾਂ ਇਕ ਸੂਚਨਾ ਦੇ ਆਧਾਰ ’ਤੇ ਜਾਂਚ ਲਈ ਉੱਤਰ ਪ੍ਰਦੇਸ਼ ਅਤੇ ਦਿੱਲੀ ਰਵਾਨਾ ਕੀਤੀਆਂ ਗਈਆਂ। ਮਾਮਲੇ ਨੂੰ ਸੁਲਝਾਉਣ ਲਈ ਪੰਜਾਬ ਪੁਲਸ ਲਗਾਤਾਰ ਐੱਨ. ਆਈ. ਏ. ਅਤੇ ਕੇਂਦਰੀ ਏਜੰਸੀਆਂ ਨਾਲ ਸੰਪਰਕ ਵਿਚ ਹੈ ਤਾਂ ਕਿ ਹਰ ਸ਼ੱਕੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ:  ਰੇਸਰ ਮੋਟਰਸਾਈਕਲ ਵਾਲੇ ਨੇ ਬੁਝਾਇਆ ਘਰ ਦਾ ਚਿਰਾਗ, ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ

 


Harnek Seechewal

Content Editor

Related News