NDA ਟੈਸਟ ''ਚ 18ਵਾਂ ਰੈਂਕ ਹਾਂਸਲ ਕਰਨ ਵਾਲੀ ਕੋਮਲਪ੍ਰੀਤ ਦਾ ਗਰਮ ਜੋਸ਼ੀ ਨਾਲ ਸਵਾਗਤ

Monday, Jun 08, 2026 - 05:16 PM (IST)

NDA ਟੈਸਟ ''ਚ 18ਵਾਂ ਰੈਂਕ ਹਾਂਸਲ ਕਰਨ ਵਾਲੀ ਕੋਮਲਪ੍ਰੀਤ ਦਾ ਗਰਮ ਜੋਸ਼ੀ ਨਾਲ ਸਵਾਗਤ

ਲੋਪੋਕੇ (ਸਤਨਾਮ) : ਅੱਜ ਪੰਜਾਬ ਦੀ 18 ਸਾਲ ਦੀ ਧੀ ਵੱਲੋਂ ਨੇਵੀ ਵਿਚ ਲੈਫਟੀਨੈਂਟ ਕਰਨ ਨਾਲ ਦੀ ਨੌਕਰੀ ਹਾਸਲ ਕਰਕੇ ਇਹ ਦਰਸਾ ਦਿੱਤਾ ਹੈ ਕਿ ਅੱਜ ਦੀਆਂ ਧੀਆਂ ਪੁੱਤਰਾਂ ਤੋਂ ਕਈ ਗੁਣਾ ਅੱਗੇ ਹਨ। ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸ਼ਹੂਰਾ ਵਿਖੇ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ ਜਦੋ ਪਿੰਡ ਸ਼ਹੂਰਾ ਦੀ ਧੀ ਕੋਮਲਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਛੋਟੀ 18 ਸਾਲ ਦੀ ਉਮਰ ਵਿਚ ਇਹ ਉਪਲੱਬਧੀ ਹਾਸਲ ਕਰਕੇ ਆਪਣੇ ਪਿੰਡ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਦਾ ਮਾਣ ਹਾਸਿਲ ਕੀਤਾ। ਉਸ ਨੇ ਇਸ ਸਾਲ ਪੰਜਾਬ 'ਚੋਂ ਇਕਲੌਤੀ ਧੀ ਹੈ ਜਿਸਨੇ ਐਨ. ਡੀ. ਏ ਟੈਸਟ ਵਿਚ ਕਲੀਅਰ ਕਰਦਿਆਂ 18ਵਾਂ ਰੈਂਕ ਹਾਸਲ ਕਰਕੇ ਇੰਡੀਅਨ ਨੇਵੀ ਵਿਚ ਲੈਫਟੀਨੈਂਟ ਕਰਨਲ ਦੀ ਨੌਕਰੀ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ। ਪਿੰਡ ਵਾਸੀਆਂ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ ਤੇ ਲੜਕੀ ਕੋਮਲਪ੍ਰੀਤ ਕੌਰ ਦਾ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ । 

ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਇਸ ਮੁਕਾਮ 'ਤੇ ਪੁੱਜਣ ਲਈ ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਦਾ ਬਹੁਤ ਵੱਡਾ ਸਹਿਯੋਗ ਮਿਲਿਆ। ਜਿਨ੍ਹਾਂ ਨੇ ਹਮੇਸ਼ਾ ਹੀ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਹਰ ਮੁਸ਼ਕਿਲ ਵਿਚ ਮੇਰੀ ਹੌਸਲਾ ਅਫਜਾਈ ਕੀਤੀ । ਜਿਸ ਦੇ ਸਦਕਾ ਅੱਜ ਮੈਂ ਇਸ ਮੁਕਾਮ 'ਤੇ ਪੁੱਜ ਸਕੀ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਮੇਰੇ ਪਰਿਵਾਰ ਵੱਲੋਂ ਮੈਨੂੰ ਸਹਿਯੋਗ ਮਿਲਿਆ ਹੈ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦਾ ਸਹਿਯੋਗ ਮਿਲਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਵਿਚ ਜੇ ਕਿਸੇ ਨੇ ਅੱਗੇ ਵਧਣਾ ਹੈ ਤਾਂ ਉਸ ਨੂੰ ਕਦੇ ਵੀ ਹੌਸਲਾ ਨਹੀਂ ਹਾਰਨਾ ਚਾਹੀਦਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਸਕੱਤਰ ਹਰਜੀਤ ਸਿੰਘ, ਜੁਗਰਾਜ ਸਿੰਘ, ਨਿਰਵੈਰ ਸਿੰਘ, ਮਨਦੇਵ ਸਿੰਘ, ਸੁਬੇਗ ਸਿੰਘ ਬਰਾੜੀਆ, ਸ਼ਬੇਗ ਸਿੰਘ ਮੁਲਾਜਮਾ ਆਗੂ, ਜਗਬੀਰ ਸਿੰਘ ਮੈਂਬਰ, ਸੁਖਰਾਜ ਸਿੰਘ ਬਹਿੜਵਾਲ, ਡਾਕਟਰ ਜਸਬੀਰ ਸਿੰਘ ਬਹਿੜਵਾਲ, ਨਿਸ਼ਾਨ ਸਿੰਘ ਚੇਅਰਮੈਨ, ਗੁਰਨਾਮ ਸਿੰਘ, ਰਾਮ ਸਿੰਘ, ਭਾਗ ਸਿੰਘ ਮੱਲੀ, ਹਰਪਾਲ ਸਿੰਘ, ਬਾਬਾ ਜਗਤਾਰ ਸਿੰਘ ਵੱਲੋਂ ਬੇਟੀ ਕੋਮਲਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।


author

Gurminder Singh

Content Editor

Related News