ਭਰਾ ਦੀ ਮੌਤ ਦੇ ਸਦਮੇ ਨੇ ਭੈਣ ਨੂੰ ਬਣਾਇਆ ''ਦੰਗਲ ਗਰਲ'', ਮੁੰਡਿਆਂ ਨੂੰ ਕਰਦੀ ਹੈ ਚਿੱਤ (ਤਸਵੀਰਾਂ)

Saturday, Sep 08, 2018 - 06:37 PM (IST)

ਭਰਾ ਦੀ ਮੌਤ ਦੇ ਸਦਮੇ ਨੇ ਭੈਣ ਨੂੰ ਬਣਾਇਆ ''ਦੰਗਲ ਗਰਲ'', ਮੁੰਡਿਆਂ ਨੂੰ ਕਰਦੀ ਹੈ ਚਿੱਤ (ਤਸਵੀਰਾਂ)

ਨਵਾਂਸ਼ਹਿਰ (ਜੋਬਨਪ੍ਰੀਤ)— 'ਦੰਗਲ' ਫਿਲਮ ਵਾਲੀਆਂ ਗੀਤਾ ਅਤੇ ਬਬੀਤਾ ਤਾਂ ਤੁਹਾਨੂੰ ਯਾਦ ਹੀ ਹੋਣਗੀਆਂ। 'ਦੰਗਲ' 'ਚ ਮੁੰਡਿਆਂ ਨੂੰ ਚਿੱਤ ਕਰਨ ਵਾਲੀਆਂ ਇਹ ਕੁੜੀਆਂ ਅਸਲ ਜ਼ਿੰਦਗੀ ਦੀਆਂ ਹੀ ਪਾਤਰ ਹਨ ਪਰ ਇਹ ਕਿਰਦਾਰ ਹਰਿਆਣਾ ਤੋਂ ਆਉਂਦੇ ਹਨ। ਇਸੇ ਤਰ੍ਹਾਂ ਹੀ ਪੰਜਾਬ ਦੇ ਨਵਾਂਸ਼ਹਿਰ ਦੀ ਰਹਿਣ ਵਾਲੀ ਰੋਜ਼ ਨਾਂ ਦੀ ਦੰਗਲ ਗਰਲ ਵੀ ਵੱਡੇ-ਵੱਡੇ ਪਹਿਲਵਾਨਾਂ ਨੂੰ ਮਾਤ ਦੇ ਰਹੀ ਹੈ। ਨਵਾਂਸ਼ਹਿਰ ਦੇ ਕਾਠਗੜ੍ਹ ਪਿੰਡ ਦੀ 13 ਸਾਲਾ ਰੋਜ਼ 'ਦੰਗਲ ਗਰਲ' ਫਿਲਮ ਦੀਆਂ ਗੀਤਾ-ਬਬੀਤਾ ਵਾਂਗ ਛਿੰਜਾਂ ਅਤੇ ਮੇਲਿਆਂ 'ਚ ਕੁਸ਼ਤੀ ਕਰਕੇ ਵੱਡੇ-ਵੱਡੇ ਪਹਿਲਵਾਨਾਂ ਨੂੰ ਧੂੜ ਚਟਾ ਦਿੰਦੀ ਹੈ। ਦੱਸ ਦੇਈਏ ਕਿ ਰੋਜ਼ ਦੇ ਪਿਤਾ ਕਾਲੇ ਸ਼ਾਹ ਧਾਰਮਿਕ ਸਥਾਨ ਬਾਬਾ ਸਖੀ ਰਾਮ ਟਿੱਬੀ ਅਖਾੜੇ ਦੇ ਸੇਵਾਦਾਰ ਹਨ। ਰੋਜ਼ ਨੂੰ ਕੁਸ਼ਤੀ ਦਾ ਸ਼ੌਂਕ ਉਸ ਨੂੰ ਆਪਣੇ ਪਰਿਵਾਰ ਤੋਂ ਗੁੜ੍ਹਤੀ 'ਚ ਹੀ ਮਿਲਿਆ ਪਰ ਅਖਾੜਿਆਂ ਦਾ ਰੁਖ ਉਸ ਨੇ ਵੱਡੇ ਭਰਾ ਦੀ ਮੌਤ ਤੋਂ ਮਿਲੇ ਸਦਮੇ ਤੋਂ ਬਾਅਦ ਕੀਤਾ।

https://www.facebook.com/JagBaniOnline/videos/451944145301134/?t=17

ਰੋਜ਼ ਘਈ ਦਾ ਪਿਤਾ ਕਾਲੇ ਸ਼ਾਹ ਖੁਦ ਇਕ ਪਹਿਲਵਾਨ ਹਨ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਇਹ ਵਿਰਾਸਤ ਉਨ੍ਹਾਂ ਦੀ ਧੀ ਸੰਭਾਲੇਗੀ ਪਰ ਬੇਟੇ ਦੀ ਮੌਤ ਤੋਂ ਬਾਅਦ ਜਦੋਂ ਉਸ ਦੀ ਧੀ ਰੋਜ਼ ਉਸ ਦਾ ਸੁਪਨਾ ਪੂਰਾ ਕਰਨ ਲਈ ਛਿੰਜ 'ਚ ਉੱਤਰੀ ਤਾਂ ਲੋਕ ਦੇਖਦੇ ਰਹਿ ਗਏ। ਇਕ ਕੁੜੀ ਮੁੰਡਿਆਂ ਨਾਲ ਘੋਲ ਕਰੇ ਇਹ ਜ਼ਮਾਨਾ ਕਿਵੇਂ ਦੇਖ ਸਕਦਾ ਹੈ। ਇਥੋਂ ਤੱਕ ਪਹੁੰਚਣ 'ਤੇ ਰੋਜ਼ ਦੇ ਰਸਤੇ 'ਚ ਵੀ ਕਈ ਮੁਸ਼ਕਿਲਾਂ ਆਈਆਂ ਪਰ ਰੋਜ਼ ਅਤੇ ਉਸ ਦੇ ਪਿਤਾ ਨੇ ਕਦੇ ਵੀ ਹਾਰ ਨਹੀਂ ਮੰਨੀ।  

PunjabKesari
ਰੋਜ਼ ਦਾ ਕਹਿਣਾ ਹੈ ਕਿ ਜੇਕਰ ਇਕ ਲੜਕੀ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਲੜਕੀ ਕੁਝ ਵੀ ਕਰ ਸਕਦੀ ਹੈ। ਆਪਣੇ ਪਿਤਾ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਇਹ ਦੰਗਲ ਗਰਲ ਕੁਸ਼ਤੀ 'ਚ ਉਨ੍ਹਾਂ ਦਾ ਨਾਂ ਰੌਸ਼ਨ ਕਰ ਰਹੀ ਹੈ।

PunjabKesari

ਰੋਜ਼ ਦੇ ਪਿਤਾ ਦਾ ਆਪਣੇ ਬੇਟੇ ਨੂੰ ਰੁਸਤਮ-ਏ-ਹਿੰਦ ਬਣਾਉਣ ਦਾ ਜੋ ਖੁਆਬ ਅਧੂਰਾ ਰਹਿ ਗਿਆ ਸੀ, ਉਹ ਹੁਣ ਰੋਜ਼ ਪੂਰਾ ਕਰੇਗੀ ਅਤੇ ਦੁਨੀਆ ਨੂੰ ਦੱਸੇਗੀ ਕਿ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਹਨ।


Related News