ਨਵਾਂਸ਼ਹਿਰ ਦੇ CIA ਸਟਾਫ਼ ਬੰਬ ਧਮਾਕੇ ਦੇ ਮਾਮਲੇ 'ਚ ਗੈਂਗਸਟਰਾਂ ਤੇ ਅੱਤਵਾਦੀਆਂ ’ਤੇ ਘੁੰਮ ਰਹੀ ਪੁਲਸ ਦੀ ਜਾਂਚ ਦੀ ਸੂਈ

11/11/2021 3:23:29 PM

ਨਵਾਂਸ਼ਹਿਰ (ਮਨੋਰੰਜਨ, ਤ੍ਰਿਪਾਠੀ )- ਐਤਵਾਰ ਦੇਰ ਰਾਤ ਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਸੀ . ਆਈ . ਏ . ਸਟਾਫ਼ ਦਫ਼ਤਰ ’ਚ ਹੋਇਆ ਧਮਾਕਾ ਜ਼ਿਲ੍ਹਾ ਪੁਲਸ ਲਈ ਗਲੇ ਦੀ ਹੱਡੀ ਬਣ ਗਿਆ ਹੈ। ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਦੇ ਬਾਅਦ ਵੀ 72 ਘੰਟਿਆਂ ’ਚ ਪੁਲਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ’ਚ ਅਪਰਾਧਾਂ ਦੇ ਨਿਪਟਾਰੇ ਲਈ ਪੁਲਸ ਦੀ ਸਭ ਤੋਂ ਅਹਿਮ ਬ੍ਰਾਂਚ ਸੀ . ਆਈ . ਏ. ਸਟਾਫ਼ ’ਚ ਕੁਝ ਅਣਪਛਾਤੇ ਦੋਸ਼ੀਆਂ ਵੱਲੋਂ ਬੰਬ ਸੁੱਟਣ ਦੀ ਘਟਨਾ ਨਾਲ ਪੁਲਸ ’ਚ ਸਨਸਨੀ ਫੈਲ ਗਈ ਹੈ। ਆਲਮ ਇਹ ਹੈ ਕਿ ਪਿਛਲੇ 3 ਦਿਨ ਤੋਂ . ਐੱਸ. ਐੱਸ. ਪੀ . ਕੰਵਰਦੀਪ ਕੌਰ ਦੀ ਅਗਵਾਈ ’ਚ ਇਸ ਪੂਰੇ ਮਾਮਲੇ ਨੂੰ ਸੁਲਝਾਉਣ ’ਚ ਜੁਟੀ ਪੁਲਸ ਦਾ ਮੁੱਖੀ ਐੱਸ. ਐੱਸ. ਪੀ. ਦਫ਼ਤਰ ’ਚ ਤਬਦੀਲ ਹੋ ਕੇ ਸੀ . ਆਈ. ਏ. ਸਟਾਫ਼ ’ਚ ਪਹੁੰਚ ਗਿਆ ਹੈ । ਪਿਛਲੇ 3 ਦਿਨਾਂ ਤੋਂ ਐੱਸ. ਐੱਸ. ਪੀ. ਸੀ. ਆਈ. ਏ. ਸਟਾਫ਼ ’ਚ ਬੈਠ ਕੇ ਪੁਲਸ ਟੀਮਾਂ ਨੂੰ ਇਸ ਮਾਮਲੇ ’ਚ ਨਿਰਦੇਸ਼ ਦੇ ਰਹੀ ਹਨ। ਉਥੇ ਹੀ ਨਵਾਂਸ਼ਹਿਰ ਦੇ ਰਾਜਾ ਮੁਹੱਲਾ ਸਥਿਤ ਇਕ ਘਰ ’ਚ ਕੁਝ ਮਹੀਨੇ ਪਹਿਲਾਂ ਹੋਏ ਧਮਾਕੇ ਨੂੰ ਸੀ. ਆਈ. ਏ. ਸਟਾਫ਼’ਚ ਹੋਏ ਧਮਾਕੇ ਨਾਲ ਜੋੜ ਕੇ ਸੁਰਾਗ ਜੁਟਾਉਣ ਲਈ ਪਰਿਵਾਰ ਦੇ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਘਰ ਦੀ ਜਾਂਚ ਵੀ ਕੀਤੀ ।

ਸੀ. ਸੀ. ਸੀ. ਟੀ. ’ਚ ਮਿਲੀ ਸ਼ੱਕੀ ਕਾਰ ਦੇ ਮਾਲਿਕ ਦਾ ਨਹੀਂ ਹੋਇਆ ਖ਼ੁਲਾਸਾ
ਪੁਲਸ ਦੀ ਸੂਈ ਉਨ੍ਹਾਂ ਪੂਰਬੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ, ਜਿਨ੍ਹਾਂ ਨੂੰ ਪੁਰਬ ’ਚ ਜ਼ਿਲ੍ਹਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ’ਚ ਇਹ ਗੱਲ ਵੀ ਸਾਹਮਣੇ ਆ ਚੁੱਕੀ ਹੈ ਕਿ ਕਈ ਗੈਂਗਸਟਰ ਵੀ ਅੱਤਵਾਦੀ ਗੁਟਾਂ ’ਚ ਸ਼ਾਮਲ ਹੋਏ ਹਨ। ਨਵਾਂਸ਼ਿਹਰ ਪੁਲਸ ਵੱਲੋਂ ਬੰਬ ਧਮਾਕੇ ਦੀ ਘਟਨਾ ਨੂੰ ਲੈ ਕੇ ਖੰਗਾਲੀ ਗਈ ਸੀ. ਸੀ. ਟੀ. ਵੀ . ਫੁਟੇਜ ’ਚ ਇਕ ਬਿਨਾਂ ਨੰਬਰ ਦੀ ਸ਼ੱਕੀ ਕਾਰ ਅਤੇ ਮੋਟਰਸਾਈਕਲ ਦੀ ਗੱਲ ਸਾਹਮਣੇ ਆਈ ਹੈ ਪਰ ਇਨ੍ਹਾਂ ਨੂੰ ਚਲਾਉਣ ਵਾਲੇ ਲੋਕਾਂ ਦਾ ਖ਼ੁਲਾਸਾ ਨਹੀਂ ਹੋਇਆ।

ਇਹ ਵੀ ਪੜ੍ਹੋ: ਕਬਰਾਂ ’ਚ ਦੀਵੇ ਨੇ, ਸ਼ਹੀਦਾਂ ਘਰੀਂ ਹਨੇਰੇ ਨੇ, ਸ਼ਹਾਦਤਾਂ ਦਾ ਸਿਆਸੀਕਰਨ ਕਰਨ ਵਾਲੇ ਮੁੜ ਨੀਂ ਲੈਂਦੇ ਪਰਿਵਾਰਾਂ ਦੀ ਸਾਰ

PunjabKesari

ਸ਼ਹਿਰ ’ਚ ਨਹੀਂ ਹੋ ਰਹੀ ਚੈਕਿੰਗ
ਇਸ ਘਟਨਾ ’ਚ ਅਹਿਮ ਪਹਿਲੂ ਇਹ ਹੈ ਕਿ ਚੋਣਾਂ ਕੋਲ ਆਉਂਦੇ ਹੀ ਸੂਬੇ ’ਚ ਰਾਤ ਨੂੰ ਚੈਕਿੰਗ ਪ੍ਰਕਿਰਿਆ ਦਾ ਕੰਮ ਰੁਕ ਚੁੱਕਿਆ ਹੈ, ਜਿਸ ਦਾ ਅਸਰ ਨਵਾਂਸ਼ਹਿਰ ’ਚ ਨਜ਼ਰ ਆਉਣ ਲੱਗਾ ਹੈ। ਘਟਨਾ ਦੀ ਰਾਤ ਵੀ ਸ਼ਹਿਰ ’ਚ ਨਾਈਟ ਡੋਮੀਨੇਸ਼ਨ ਕਿਤੇ ਵੀ ਨਜ਼ਰ ਨਹੀਂ ਆਈ ਸੀ। ਹੁਣ ਵੇਖਣ ਦੀ ਗੱਲ ਇਹ ਹੈ ਕਿ ਆਖਿਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਤੱਕ ਪੁਲਸ ਕਦੋਂ ਤੱਕ ਪਹੁੰਚਦੀ ਹੈ।

ਚੰਡੀਗੜ੍ਹ ਰੋਡ ’ਤੇ ਕਾਰ ਸਵਾਰਾਂ ਤੋਂ ਕੀਤੀ ਪੁੱਛਗਿੱਛ
ਅੱਜ ਸਵੇਰੇ ਚੰਡੀਗੜ੍ਹ ਰੋਡ ’ਤੇ ਪੈਰਿਸ ਹੋਟਲ ਦੇ ਕੋਲ ਇਕ ਕਾਰ ਸਵਾਰ ਲੋਕਾਂ ਤੋਂ ਪੁਲਸ ਵੱਲੋਂ ਰੋਕ ਕੇ ਪੁੱਛਗਿੱਛ ਕਰਨ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਐੱਸ. ਐੱਸ. ਪੀ . ਕੁੰਵਰਦੀਪ ਕੌਰ ਨੇ ਦੱਸਿਆ ਕਿ ਇਹ ਰੂਟੀਨ ਚੈਕਿੰਗ ਹੈ ਅਤੇ ਪੁਲਸ ਵਲੋਂ ਜਗ੍ਹਾ-ਜਗ੍ਹਾ ’ਤੇ ਵਿਸ਼ੇਸ਼ ਨਾਕੇ ਲਗਾ ਕੇ ਚੱਲਦੀ ਰਹਿੰਦੀ ਹੈ ।

ਪ੍ਰਦੇਸ਼ਾਂ ਤੋਂ ਆਏ ਵਿਦਿਆਰਥੀਆਂ ’ਤੇ ਪੁਲਸ ਦੀ ਤਿੱਖੀ ਨਜ਼ਰ
ਜਲੰਧਰ ਦੇ ਮਕਸੂਦਾ ਥਾਣੇ ’ਚ ਹੋਏ ਇਸੇ ਤਰ੍ਹਾਂ ਦੇ ਵਿਸਫੋਟ ਜਿਨ੍ਹਾਂ ਪਹਿਲਾਂ ਪੁਲਸ ਨੇ ਹਲਕੇ ’ਚ ਲਿਆ ਸੀ ਬਾਅਦ ਡੂੰਗੀ ਜਾਂਚ ਬਾਅਦ ਉਕਤ ਮਾਮਲਾ ਆਤੰਕੀ ਮੌਡਿਊਲ ਵੱਲੋਂ ਸਬੰਧਤ ਨਿਕਲਿਆ ਸੀ । ਉਸ ’ਚ ਬਾਹਰੀ ਪ੍ਰਦੇਸ਼ ਦੇ ਵਿਦਿਆਰਥੀਆਂ ਨਾਲ ਜੁੜਿਆ ਸਾਹਮਣੇ ਆਇਆ ਸੀ। ਇਸ ਦੇ ਚੱਲਦੇ ਪੁਲਸ ਦੁਆਰਾ ਪ੍ਰਦੇਸ਼ਾਂ ਤੋਂ ਪੜ੍ਹਣ ਆਏ ਵਿਦਿਆਰਥੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ।

ਮਾਮਲੇ ਦੀ ਜਾਂਚ ਜਾਰੀ : ਐੱਸ.ਐੱਸ.ਪੀ .
ਐੱਸ.ਐੱਸ. ਪੀ . ਕੁੰਵਰਦੀਪ ਕੌਰ ਨੇ ਦੱਸਿਆ ਕਿ ਵਿਸਫੋਟ ’ਚ ਮਿਲੀ ਸਾਮਗਰੀ ਦੀ ਰਿਪੋਰਟ ਅਜੇ ਨਹੀਂ ਮਿਲੀ ਹੈ । ਉਨ੍ਹਾਂ ਨੇ ਕਿਹਾ ਕਿ ਪੁਲਸ ਵਲੋਂ ਇਸ ਮਾਮਲੇ ਨੂੰ ਹੱਲ ਕਰਨ ਲਈ ਹਰ ਪੱਖ ਨੂੰ ਜਾਂਚ ਦਾ ਵਿਸ਼ਾ ਬਣਾਇਆ ਜਾ ਰਿਹਾ ਹੈ । ਮਹੀਨਿਆਂ ਪਹਿਲਾਂ ਇਕ ਘਰ ’ਚ ਹੋਏ ਵਿਸਫੋਟ ਦੇ ਚਲਦੇ ਪਰਿਵਾਰ ਵਾਲਿਆਂ ਤੋਂ ਦੁਬਾਰਾ ਜਾਣਕਾਰੀ ਹਾਸਿਲ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਨੂੰ ਘਟਿਤ ਹੋਏ ਕਾਫ਼ੀ ਲੰਮਾ ਸਮਾਂ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਕਸਟਡੀ 'ਚੋਂ ਭੱਜੇ ਹਿਮਾਂਸ਼ ਵਰਮਾ ਦੀ ਸੂਚਨਾ ਦੇਣ ਵਾਲੇ ਲਈ ਪੁਲਸ ਨੇ ਰੱਖਿਆ ਵੱਡਾ ਇਨਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News