ਨਵਰਾਤਰੇ 2020 : ਮਾਂ ਨਵ ਦੁਰਗਾ ਦੀ ਪੂਜਾ ''ਚ ਪੜ੍ਹੋ ਇਹ 9 ਮੰਤਰ, ਪੂਰੀ ਹੋਵੇਗੀ ਹਰ ਮਨੋਕਾਮਨਾ

Monday, Oct 19, 2020 - 09:29 AM (IST)

ਜਲੰਧਰ (ਵੈੱਬ ਡੈਸਕ) : ਸ਼ਾਰਦੀਆ ਨਵਰਾਤਰੇ 17 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਹਨ। ਨਵਰਾਤਰੀ ਵਿਚ ਮਾਂ ਦੁਰਗਾ ਦੇ ਨੌ ਰੂਪਾਂ ਦੀ ਨੌਂ ਦਿਨਾਂ ਤੱਕ ਪੂਜਾ ਕੀਤੀ ਜਾਂਦੀ ਹੈ। ਇਸ ਸਮੇਂ ਮਾਂ ਦੇ ਸ਼ਰਧਾਲੂ ਮਾਂ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਨੌਂ ਦਿਨ ਵਰਤ ਰੱਖਦੇ ਹਨ। ਧਾਰਮਿਕ ਮਾਨਤਾ ਅਨੁਸਾਰ, ਜੇ ਨਵਰਾਤਰਿਆਂ ਦੇ ਦੌਰਾਨ ਸ਼ਰਧਾਲੂ ਮਾਂ ਨਵ ਦੁਰਗਾ ਦੇ ਨੌ ਰੂਪਾਂ ਦੇ ਅਨੁਸਾਰ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਮੰਤਰਾਂ ਦਾ ਜਾਪ ਕਰਦੇ ਹਨ ਤਾਂ ਮਾਤਾ ਰਾਣੀ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਹੈ। 
1. ਨਵਰਾਤਰੀ ਦੇ ਪਹਿਲੇ ਦਿਨ ਮਾਤਾ ਸ਼ੈਲਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ੈਲਪੁਤਰੀ ਨੂੰ ਦੌਲਤ, ਖੁਸ਼ਹਾਲੀ, ਚੰਗੀ ਕਿਸਮਤ, ਸਿਹਤ ਅਤੇ ਮੁਕਤੀ ਦੀ ਦੇਵੀ ਮੰਨਿਆ ਜਾਂਦਾ ਹੈ। ਮਾਤਾ ਸ਼ੈੱਲਪੁਤਰੀ ਦਾ ਮੰਤਰ ਹੈ- ‘ਓਮ ਏਂ ਹੀਂ ਕ੍ਲੀਂ ਸ਼ੈੱਲਪੁਤ੍ਰੀਯ ਨਮ:।’ 
PunjabKesari
2. ਮਾਤਾ ਬ੍ਰਹਮਾਚਾਰਿਨੀ: ਸੰਜਮ, ਦ੍ਰਿੜਤਾ, ਸ਼ਾਂਤੀ ਅਤੇ ਜਿੱਤ ਦੀ ਦੇਵੀ ਮੰਨੀ ਜਾਂਦੀ ਹੈ। ਉਨ੍ਹਾਂ ਦਾ ਮੰਤਰ ਹੈ- 'ਓਮ ਏਂ ਹੀਂ ਕਲੀਂ ਬ੍ਰਹਮਾਚਾਰਿਣੈ ਨਮ:।'
PunjabKesari
3. ਮਾਤਾ ਚੰਦਰਘੰਟਾ: ਮਾਤਾ ਚੰਦਰਘੰਟਾ ਦੀ ਪੂਜਾ ਕਰਨ ਨਾਲ ਦੁੱਖ, ਕਸ਼ਟ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਦਾ ਮੰਤਰ ਹੈ- 'ਓਮ ਏਂ ਹੀਂ ਕਲੀਂ ਚੰਦਰਘੰਟਾਂਯੈ ਨਮ:।'
PunjabKesari
4. ਮਾਤਾ ਕੁਸ਼ਮਾਂਡਾ : ਦੇਵੀ ਜੋ ਬਿਮਾਰੀ, ਨੁਕਸ, ਸੋਗ ਨੂੰ ਨਸ਼ਟ ਕਰਦੀ ਹੈ ਅਤੇ ਪ੍ਰਸਿੱਧੀ, ਤਾਕਤ ਅਤੇ ਉਮਰ ਨੂੰ ਵਧਾਉਂਦੀ ਹੈ। ਇਨ੍ਹਾਂ ਦਾ ਮੰਤਰ ਹੈ- 'ਓਮ ਏਂ ਹ੍ਰੀਂ ਕਲੀਂ ਕੁਸ਼ਮਾਡਾਯੈ ਨਮ।'
PunjabKesari
5. ਮਾਤਾ ਸਕੰਦਮਾਤਾ: ਖੁਸ਼ਹਾਲੀ, ਸ਼ਾਂਤੀ ਅਤੇ ਮੁਕਤੀ ਪ੍ਰਦਾਨ ਕਰਦੀ ਹੈ। ਉਨ੍ਹਾਂ ਦਾ ਮੰਤਰ ਹੈ- 'ਓਮ ਏਂ ਹੀਂ ਕਲੀਂ ਸਕੰਦਮਾਤਾਯੈ ਨਮ:।'
PunjabKesari
6. ਮਾਂ ਕਤਿਆਯਨੀ: ਡਰ, ਬਿਮਾਰੀ, ਸੋਗ ਅਤੇ ਮੁਕਤੀ ਅਤੇ ਮੋਕਸ਼ ਦਿਵਾਉਂਦੀ ਹੈ। ਉਨ੍ਹਾਂ ਮੰਤਰ ਹੈ- "ਓਮ ਏਂ ਹ੍ਰੀਂ ਕਲੀਂ ਕਤਯਾਨਾਯੈ ਨਮ:।"
PunjabKesari
7. ਮਾਤਾ ਕਲਰਾਤਰੀ: ਮਾਤਾ ਕਲਰਾਤਰੀ ਨੂੰ ਦੁਸ਼ਮਣਾਂ ਦਾ ਨਾਸ਼, ਰੁਕਾਵਟਾਂ ਨੂੰ ਦੂਰ ਕਰਕੇ ਖੁਸ਼ਹਾਲੀ ਅਤੇ ਸ਼ਾਂਤੀ ਪ੍ਰਦਾਨ ਵਾਲੀ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਮੰਤਰ ਹੈ- 'ਓਮ ਏਂ ਹ੍ਰੀਂ ਕਲੀਂ ਕਲਾਰਤ੍ਰਾਯੈ ਨਮ:।' 
PunjabKesari
8. ਮਾਤਾ ਮਹਾਗੌਰੀ: ਅਲੌਕਿਕ ਪ੍ਰਾਪਤੀਆਂ ਦੀ ਪ੍ਰਾਪਤੀ ਲਈ ਉਪਾਸਕ ਮਾਤਾ ਮਹਾਗੌਰੀ ਦੀ ਪੂਜਾ ਕਰਦੇ ਹਨ। ਉਨ੍ਹਾਂ ਦਾ ਮੰਤਰ ਹੈ - ਓਮ ਏਂ ਹੀਂ ਕਲੀਂ ਮਹਾਗੌਰਯੈ ਨਮ:।'
PunjabKesari
9. ਮਾਤਾ ਸਿੱਧੀਦਾਤਰੀ : ਮਾਤਾ ਸਿੱਧੀਦਾਤਰੀ ਦੀ ਪੂਜਾ ਨਰਾਤਰੀ ਦੇ ਆਖਰੀ ਦਿਨ ਹੁੰਦੀ ਹੈ। ਮਾਤਾ ਸਿੱਧੀਦਾਤਰੀ ਨੂੰ ਸਾਰੀਆਂ ਸਿਧੀਆਂ ਪ੍ਰਦਾਨ ਕਰਨ ਲਈ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਮੰਤਰ ਹੈ ਓਮ ਏਂ ਹੀਂ ਕਲੀ ਸਿਧੀਦਾਤਿਯੈ ਨਮ:।'


sunita

Content Editor

Related News