ਪਹਿਲੇ ਨਵਰਾਤੇ ਮੌਕੇ ਮੰਦਿਰਾਂ ''ਚ ਲੱਗੀਆਂ ਰੋਣਕਾਂ, ਉਮੜਿਆ ਭਗਤਾਂ ਦਾ ਸੈਲਾਬ

Sunday, Sep 29, 2019 - 04:23 PM (IST)

ਪਹਿਲੇ ਨਵਰਾਤੇ ਮੌਕੇ ਮੰਦਿਰਾਂ ''ਚ ਲੱਗੀਆਂ ਰੋਣਕਾਂ, ਉਮੜਿਆ ਭਗਤਾਂ ਦਾ ਸੈਲਾਬ

ਬੰਗਾ/ਰੂਪਨਗਰ (ਚਮਨ ਲਾਲ/ਰਾਕੇਸ਼ ਅਰੋੜਾ)— ਅੱਜ ਤੋ ਸ਼ੁਰੂ ਹੋਏ ਅੱਸੂ ਮਹੀਨੇ ਦੇ ਮਾਤਾ ਰਾਣੀ ਦੇ ਪਾਵਨ ਨਵਰਾਤਿਆਂ ਮੌਕੇ ਜਿੱਥੇ ਬੰਗਾ ਦੇ ਵੱਖ-ਵੱਖ ਮੰਦਿਰਾਂ ਨੂੰ ਇਕ ਦੁਲਹਨ ਵਾਗੂੰ ਸਜਾਇਆ ਗਿਆ। ਉਥੇ ਹੀ ਦੁਰਗਾ ਸਤੁਤੀ ਦੇ ਪਾਠਾ ਦਾ ਸਿਲਸਿਲਾ ਵੀ ਜਾਰੀ ਕੀਤਾ ਗਿਆ। ਅੱਜ ਪਹਿਲੇ ਨਵਰਾਤੇ ਮੌਕੇ ਬੰਗਾ ਦੇ ਮਾਤਾ ਚਿੰਤਪੂਰਨੀ ਮੰਦਿਰ, ਮਾਤਾ ਨੈਨਾ ਦੇਵੀ ਮੰਦਿਰ, ਪ੍ਰਾਚੀਨ ਸ਼ਿਵ ਮੰਦਿਰ ਬਾਗ ਮਿਸ਼ਰਾ, ਰਾਧਾ ਕ੍ਰਿਸ਼ਨ ਮੰਦਰ ਮੁੱਹਲਾ ਗੁਜ਼ਰਾ, ਲਕਸ਼ਮੀ ਨਾਰਾਇਣ ਮੰਦਿਰ, ਪਾਠਸ਼ਾਲਾ ਮੰਦਿਰ, ਪ੍ਰਾਚੀਨ ਮੰਦਿਰ ਬੜਾ ਖੂਹ 'ਚ ਜਿੱਥੇ ਮੰਦਿਰਾਂ 'ਚ ਭਗਤਾਂ ਦਾ ਸੈਲਾਬ ਦੇਖਣ ਨੂੰ ਮਿਲਿਆ, ਉਥੇ ਹੀ ਮੰਦਿਰ ਦੇ ਪੁਜਾਰੀ ਆਏ ਭਗਤਾਂ ਦੀ ਮਨੋਕਾਮਨਾ ਪੂਰੀ ਕਰਨ ਲਈ ਉਨ੍ਹਾਂ ਦੀ ਮਨੋਇੱਛਾ ਪੂਰੀ ਕਰਨ ਲਈ ਅਰਦਾਸ ਕਰਦੇ ਵਿਖਾਈ ਦਿੱਤੇ।

PunjabKesari

 ਇਸ ਮੌਕੇ 'ਤੇ ਬੰਗਾ ਦੇ ਮਾਤਾ ਸੀਤਲਾ ਮੰਦਰ ਕਮੇਟੀ ਦੇ ਸਮੂਹ ਮੈਬਰਾਂ ਵੱਲੋ ਹਰ ਸਾਲ ਦੀ ਤਰ੍ਹਾਂ ਆਪਣੇ ਕਮੇਟੀ ਪ੍ਰਧਾਨ ਬਾਬਾ ਦਵਿੰਦਰ ਕੋੜਾ ਦੀ ਯੋਗ ਅਗਵਾਈ 'ਚ ਸਥਾਨਕ ਮੰਦਰ ਪਰਿਸਰ 'ਚ ਦੁਰਗਾ ਮਹਾਂਉਤਸਵ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਸਥਾਨਕ ਮੰਦਰ 'ਚ ਵਿਸ਼ਾਲ ਹਵਨ ਯੱਗ ਕਰਨ ਪੰਡਤ ਧਨੰਜੇ ਸ਼ਰਮਾ, ਪੁਨੀਤ ਸ਼ਰਮਾ ਅਤੇ ਕੁਸ਼ਮਾਂਕਰ ਭਾਰਦਵਾਜ਼ ਦੁਆਰਾ ਪੂਜਾ ਅਰਚਨਾ ਕਰਨ ਉਪੰਰਤ ਮਾਂ ਦੁਰਗਾ ਦੀ ਪਾਵਨ ਮੂਰਤੀ ਨੂੰ ਸਥਾਪਤ ਕੀਤਾ ਗਿਆ ਅਤੇ ਆਖੰਡ ਜੋਤ ਪ੍ਰਚੰਡ ਕੀਤੀ ਗਈ।

PunjabKesari

ਇਸ ਮੌਕੇ ਤੇ ਕਮੇਟੀ ਮੈਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਤੋਂ 8 ਅਕਤੂਬਰ ਤੱਕ ਚੱਲਣ ਵਾਲੇ ਇਨ੍ਹਾਂ ਸਮਾਗਮਾਂ 'ਚ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ 4ਤੋਂ 6 ਵਜੇ ਤੱਕ ਮਾਂ ਦੁਰਗਾ ਸਤੁਤੀ ਦੇ ਪਾਠ ਹੋਣਗੇ ਅਤੇ 6:30 ਵਜੇ ਆਰਤੀ ਕੀਤੀ ਜਾਵੇਗੀ। ਇਸ ਤਰਾਂ ਹੀ ਸਵੇਰੇ 9 ਤੋ 12 ਵਜੇ ਤੱਕ ਮਾਂ ਦੁਰਗਾ ਪੂਜਨ ਅਤੇ ਹਵਨ ਯੱਗ ਹੋਣਗੇ ਅਤੇ ਦੇਰ ਸ਼ਾਮ 7 ਵਜੇ ਤੋਂ ਦੇਰ ਰਾਤ ਤੱਕ ਧਾਰਮਿਕ ਸਮਾਗਮ ਆਯੋਜਤ ਹੋਣਗੇ। ਜਿਸ ਦੌਰਾਨ ਪੰਜਾਬ ਦੀਆ ਵੱਖ-ਵੱਖ ਗਾਇਕ ਮੰਡਲੀਆ ਆਈਆ ਸੰਗਤਾ ਨੂੰ ਮਾਂ ਦੀ ਭੇਟਾਂ ਸੁਣਾ ਨਿਹਾਲ ਕਰਨਗੀਆਂ। ਇਸ ਮੌਕੇ 'ਤੇ ਮਾਂ ਦਾ ਪਾਵਨ ਭੰਡਾਰਾ ਸਾਰੀ ਅੁੱਟਟ ਚੱਲੇਗਾ। ਇਸ ਮੌਕੇ 'ਤੇ ਹਾਜ਼ਰ ਸਮੂਹ ਮੈਬਰਾ 'ਚ ਬਾਬਾ ਦਵਿੰਦਰ ਕੋੜਾ ਪ੍ਰਧਾਨ ਕਮੇਟੀ, ਰਵੀ ਭੂਸ਼ਨ ਗੋਇਲ, ਪੰਕਜ਼ ਗੁਪਤਾ, ਸ਼ਾਮ ਸੁਦੰਰ ਸ਼ਰਮਾ,ਵਿਨੋਦ ਆਨੰਦ , ਵਿਕਾਸ ਗੋਤਮ , ਵਿਸ਼ਾਲ ਗਰੋਵਰ , ਸੁਦੇਸ਼ ਆਨੰਦ, ਨਿਤਿਨ ਸ਼ਰਮਾ, ਆਸ਼ੀਸ ਬਾਂਸਲ, ਸੁਹਾਨ ਗਰੋਵਰ, ਅਵਤਾਰ ਸਿੰਘ, ਨਿਤਿਨ ਖੋਸਲਾ, ਨਿਤਿਨ ਕੋਸ਼ਲ, ਦਿਨੇਸ਼ ਭਾਰਦਵਾਜ਼ ਅਤੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਮੌਜੂਦ ਸਨ।


author

shivani attri

Content Editor

Related News