ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !

Friday, Oct 08, 2021 - 10:36 PM (IST)

ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਸਿਆਸੀ ਬਵਾਲ !

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੱਧੂ ਦੀ ਜ਼ੁਬਾਨ ’ਚੋਂ ਨਿਕਲੀ ‘ਗਾਲ੍ਹ’ ’ਤੇ ਸੂਬੇ ਵਿਚ ਰਾਜਨੀਤਕ ਬਵਾਲ ਖੜ੍ਹਾ ਹੋ ਗਿਆ ਹੈ। ਵੀਰਵਾਰ ਨੂੰ ਨਵਜੋਤ ਸਿੱਧੂ ਵੱਲੋਂ ਲਖੀਮਪੁਰ ਖੀਰੀ ਲਈ ਸ਼ੁਰੂ ਕੀਤੇ ਮਾਰਚ ਸਮੇਂ ਦਿੱਤੀ ਗਈ ‘ਗਾਲ੍ਹ’ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਨ੍ਹਾਂ ਦੀ ਸ਼ਬਦਾਵਲੀ ਤੋਂ ਸਾਫ਼ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਵਾਉਣ ਦੇ ਬਾਵਜੂਦ ਮੁੱਖ ਮੰਤਰੀ ਦਾ ਅਹੁਦਾ ਨਾ ਮਿਲਣ ਦਾ ਮਲਾਲ ਉਨ੍ਹਾਂ ਨੂੰ ਹੁਣ ਵੀ ਹੈ। 

ਇਹ ਵੀ ਪੜ੍ਹੋ : ਬ੍ਰਿਟੇਨ ਨੇ ਕੁਝ ਹੋਰ ਦੇਸ਼ਾਂ ਲਈ ਯਾਤਰਾ ਪਾਬੰਦੀ 'ਚ ਦਿੱਤੀ ਢਿੱਲ

 

ਇਸ ਕਸਕ ’ਚ ਉਹ ਜ਼ੀਰਕਪੁਰ ਤੋਂ ਸ਼ੁਰੂ ਹੋਏ ਇਸ ਮਾਰਚ ਤੋਂ ਪਹਿਲਾਂ ਕਹਿੰਦੇ ਹਨ ਕਿ ਜੇਕਰ ਭਗਵੰਤ ਸਿੰਘ ਦਾ ਪੁੱਤਰ ਮੁੱਖ ਮੰਤਰੀ ਹੁੰਦਾ ਤਾਂ ਫਿਰ ਵੇਖਦੇ ਕਿ ਸਕਸੈੱਸ ਕੀ ਹੁੰਦੀ ਹੈ। ਸਿੱਧੂ ਦਾ ਇਸ਼ਾਰਾ ਸਾਫ਼ ਸੀ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਲਖੀਮਪੁਰ ਮਾਰਚ ਲਈ ਉਹ ਹੋਰ ਭੀੜ ਇਕੱਠੀ ਕਰ ਲੈਂਦੇ। ਦਰਅਸਲ, ਭਗਵੰਤ ਸਿੰਘ ਨਵਜੋਤ ਸਿੱਧੂ ਦੇ ਪਿਤਾ ਦਾ ਨਾਂ ਹੈ। ਕੈਬਨਿਟ ਮੰਤਰੀ ਅਤੇ ਸਿੱਧੂ ਦੇ ਖਾਸਮਖਾਸ ਪਰਗਟ ਸਿੰਘ ਜਦੋਂ ਉਨ੍ਹਾਂ ਨੂੰ ਭੀੜ ਵੱਲ ਇਸ਼ਾਰਾ ਕਰ ਕੇ ਭੀੜ ਦਿਖਾਉਂਦੇ ਹਨ ਅਤੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵੀ ਪਰਗਟ ਸਿੰਘ ਦੀ ਹਾਂ ਵਿਚ ਹਾਂ ਮਿਲਾ ਕੇ ਇਸ ਨੂੰ ਸਕਸੈੱਸਫੁਲ ਕਰਾਰ ਦਿੰਦੇ ਹਨ, ਤਦ ਸਿੱਧੂ ਦੇ ਮਨ ਦਾ ਗੁਬਾਰ ਇਸ ਤਰ੍ਹਾਂ ਨਾਲ ਬਾਹਰ ਨਿਕਲਿਆ ਸੀ। 

ਇਹ ਵੀ ਪੜ੍ਹੋ : ਸਾਊਥਾਲ : ਭਾਰਤੀ ਮੂਲ ਦੇ ਜਤਿੰਦਰ ਸਹੋਤਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਈ ਜੇਲ੍ਹ

2022 ਵਿਚ ਕਾਂਗਰਸ ਨੂੰ ਹੀ ਡੁਬੋ ਦੇਵੇਗਾ ਇਹ :  ਸਿੱਧੂ  
ਸਿੱਧੂ ਇਥੇ ਨਹੀਂ ਰੁਕੇ, ਉਨ੍ਹਾਂ ਨੇ ਚੰਨੀ ਲਈ ਅਪਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਉਹ 2022 ਵਿਚ ਕਾਂਗਰਸ ਨੂੰ ਹੀ ਡੁਬੋ ਦੇਵੇਗਾ ਮਤਲਬ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜੋ ਹਾਰ ਹੋਵੇਗੀ, ਉਸ ਦਾ ਕਾਰਨ ਚਰਨਜੀਤ ਸਿੰਘ ਚੰਨੀ ਹੋਣਗੇ। ਇਸ ਦੌਰਾਨ ਜਦੋਂ ਪਰਗਟ ਸਿੰਘ ਉਨ੍ਹਾਂ ਨੂੰ ਕਹਿੰਦੇ ਹਨ ਕਿ ਮੁੱਖ ਮੰਤਰੀ ਚੰਨੀ ਦੋ ਮਿੰਟ ਵਿਚ ਪਹੁੰਚ ਰਹੇ ਹਨ ਤਾਂ ਸਿੱਧੂ ਇਸ ’ਤੇ ਵੀ ਇਕਦਮ ਗੁੱਸੇ ਹੋ ਉੱਠਦੇ ਹਨ ਅਤੇ ਆਪਣੇ ਕਾਫ਼ਿਲੇ ਨੂੰ ਰਵਾਨਗੀ ਦਾ ਇਸ਼ਾਰਾ ਕਰ ਦਿੰਦੇ ਹਨ। ਇਸ ’ਤੇ ਚੰਨੀ ਅਤੇ ਮੋਹਾਲੀ ਦੇ ਐੱਸ. ਐੱਸ. ਪੀ. ਜਾਮ ’ਚੋਂ ਨਿਕਲ ਕੇ ਭੱਜਦੇ ਹੋਏ ਸਿੱਧੂ ਤੱਕ ਪਹੁੰਚਦੇ ਹਨ। ਚੰਨੀ ਆਪਣੇ ਬੇਟੇ ਦੇ ਵਿਆਹ ’ਚ ਤਿਆਰੀਆਂ ਵਿਚ ਮਸ਼ਰੂਫ ਹੋਣ ਦੇ ਬਾਵਜੂਦ ਜ਼ੀਰਕਪੁਰ ’ਚ ਸਿੱਧੂ ਦੇ ਇਸ ਮਾਰਚ ਨੂੰ ਰਵਾਨਾ ਕਰਨ ਤਾਂ ਆਏ ਪਰ ਰਾਹ ’ਚ ਭਾਰੀ ਜਾਮ ਕਾਰਨ ਉਹ ਥੋੜ੍ਹਾ ਲੇਟ ਹੋ ਗਏ ਸਨ ਅਤੇ ਮਾਰਚ ਨੂੰ ਰਵਾਨਾ ਕਰਨ ਤੋਂ ਬਾਅਦ ਵਾਪਸ ਪਰਤ ਗਏ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਦੀ ਹਾਲਾਂਕਿ ਪੰਜਾਬ ਕਾਂਗਰਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਪੰਜਾਬ ਕੇਸਰੀ ਇਸ ਦੀ ਪੁਸ਼ਟੀ ਕਰਦਾ ਹੈ। 

ਇਹ ਵੀ ਪੜ੍ਹੋ : ਵੈਟੀਕਨ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਪੋਪ ਫ੍ਰਾਂਸਿਸ ਨਹੀਂ ਹੋਣਗੇ ਸ਼ਾਮਲ

ਸਿੱਧੂ ਨੇ ਵਿਖਾ ਦਿੱਤਾ ਕਿ ਉਨ੍ਹਾਂ ਦੇ ਮਨ ਵਿਚ ਐੱਸ. ਸੀ. ਮੁੱਖ ਮੰਤਰੀ ਲਈ ਕਿੰਨੀ ਇੱਜ਼ਤ ਹੈ 
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਅਪਸ਼ਬਦਾਂ ਦਾ ਪ੍ਰਯੋਗ ਕਰਨ ’ਤੇ ਨਵਜੋਤ ਸਿੱਧੂ ਨੂੰ ਸਿੱਧੇ ਨਿਸ਼ਾਨੇ ’ਤੇ ਲੈ ਲਿਆ ਹੈ। ਅਕਾਲੀ ਦਲ ਦੇ ਸੀਨੀਅਰ ਉਪ-ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਿੱਧੂ ਦੀ ਭਾਸ਼ਾ ਨੇ ਕਾਂਗਰਸ ਨੂੰ ਬੇਨਕਾਬ ਕਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਦੋ ਮਿੰਟ ਇੰਤਜ਼ਾਰ ਕਰਨ ਤੋਂ ਮਨ੍ਹਾ ਕਰ ਕੇ ਨਵਜੋਤ ਸਿੱਧੂ ਨੇ ਇਹ ਵਿਖਾਇਆ ਹੈ ਕਿ ਉਨ੍ਹਾਂ ਦੇ ਮਨ ’ਚ ਅਨੁਸੂਚਿਤ ਜਾਤੀ ਭਾਈਚਾਰੇ ਅਤੇ ਮੁੱਖ ਮੰਤਰੀ ਲਈ ਕਿੰਨੀ ਇੱਜ਼ਤ ਹੈ। ਡਾ.  ਚੀਮਾ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੂੰ ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਚੰਨੀ ਤੋਂ ਕਿੰਨੀ ਜਲਨ ਹੋ ਰਹੀ ਹੈ। ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਬਣਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਿਉਂ ਕੀਤੀ ਕਿਉਂਕਿ ਉਨ੍ਹਾਂ ਨੇ ਨਾਲ ਹੀ ਨਵਜੋਤ ਸਿੱਧੂ ’ਤੇ ਵਿਸ਼ਵਾਸ ਜਤਾਇਆ ਹੈ, ਜੋ ਮੁੱਖ ਮੰਤਰੀ ਨੂੰ ਕਮਜ਼ੋਰ ਕਰਨ ’ਤੇ ਤੁਲੇ ਹੋਏ ਹਨ। 

ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ 'ਆਪ' ਵਲੋਂ ਨਿੰਦਾ

ਅਨੁਸੂਚਿਤ ਜਾਤੀ ਸ਼ਖਸ ਦਾ ਮੁੱਖ ਮੰਤਰੀ ਬਣਨਾ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ :  ਡਾ. ਸੁਭਾਸ਼ 
ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਵੀ ਕਿਹਾ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਖ਼ਿਲਾਫ ਅਪਸ਼ਬਦਾਂ ਦਾ ਜਨਤਕ ਤੌਰ ’ਤੇ ਪ੍ਰਯੋਗ ਕਰਨ ਤੋਂ ਸਾਫ਼ ਹੋ ਗਿਆ ਹੈ ਕਿ ਇਕ ਅਨੁਸੂਚਿਤ ਜਾਤੀ ਦੇ ਸ਼ਖ਼ਸ ਦਾ ਮੁੱਖ ਮੰਤਰੀ ਬਣਨਾ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ। ਸਿੱਧੂ ਦੀ ਸ਼ਬਦਾਵਲੀ ਤੋਂ ਮੁੱਖ ਮੰਤਰੀ ਨਾ ਬਣਨ ਦੀ ਨਿਰਾਸ਼ਾ ਸਾਫ਼ ਝਲਕਦੀ ਹੈ।

ਇਹ ਵੀ ਪੜ੍ਹੋ : ਕਸ਼ਮੀਰ 'ਚ ਕਤਲੇਆਮ 'ਤੇ ਘੱਟਗਿਣਤੀ ਕਮਿਸ਼ਨ ਨੇ ਮੰਗੀ ਮੁੱਖ ਸਕੱਤਰ ਤੋਂ ਰਿਪੋਰਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News