CM ਚਿਹਰੇ ਤੋਂ ਲੈ ਕੇ ਕਾਂਗਰਸ ’ਚ ਕਲੇਸ਼ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ (ਵੀਡੀਓ)

01/21/2022 8:51:08 PM

ਜਲੰਧਰ-ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖ਼ ਚੁੱਕਾ ਹੈ ਤੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਆਪਣੀ ਵਾਹ ਲਾ ਰਹੀਆਂ ਹਨ। ਕਾਂਗਰਸ ਪਾਰਟੀ ਨੇ ਵੀ 86 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਮਗਰੋਂ ਇਕ-ਦੋ ਸੀਟਾਂ ’ਤੇ ਰੌਲਾ ਪੈਣ ਤੋਂ ਬਿਨਾਂ ਬਾਕੀ ਸੀਟਾਂ ’ਤੇ ਕਾਂਗਰਸ ’ਚ ਸੁੱਖ-ਸਾਂਦ ਰਹੀ। ਕਾਂਗਰਸੀ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ਵਾਲੀ ਹੈ ਤੇ ਵਿਰੋਧੀ ਕਾਂਗਰਸ ’ਚ ਮੁੜ ਕਲੇਸ਼ ਪੈਦਾ ਹੋਣ ਦੀ ਆਸ ਲਾ ਕੇ ਬੈਠੇ ਹਨ, ਜੇ ਇਸ ਤਰ੍ਹਾਂ ਹੋਇਆ ਤਾਂ ਇਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਕੰਟਰੋਲ ਕਰਨਗੇ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਇਨ੍ਹਾਂ ਮੁੱਦਿਆਂ ਦੇ ਨਾਲ-ਨਾਲ ਕਾਂਗਰਸ ਦੇ ਚੋਣ ਪ੍ਰਚਾਰ ਦੀ ਰਣਨੀਤੀ ਤੇ ਉਨ੍ਹਾਂ ਦੇ ਪੰਜਾਬ ਲਈ ਪਲਾਨ ਬਾਰੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ : 'ਆਪ' ਵੱਲੋਂ ਵਿਧਾਨ ਸਭਾ ਚੋਣਾਂ ਲਈ ਆਖਰੀ ਸੂਚੀ ਜਾਰੀ, 4 ਉਮੀਦਵਾਰਾਂ ਦਾ ਕੀਤਾ ਐਲਾਨ

ਨਵਜੋਤ ਸਿੱਧੂ ਨੇ ਕਾਂਗਰਸ ਦੇ ਚੋਣ ਪ੍ਰਚਾਰ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਨੇ 50-50 ਰੈਲੀਆਂ ਪਹਿਲਾਂ ਹੀ ਕਰ ਲਈਆਂ ਸਨ। ਉਨ੍ਹਾਂ ਕਿਹਾ ਕਿ ਵਿਰੋਧੀ ਇਹ ਆਸਾਂ ਲਾਈ ਬੈਠੇ ਸਨ ਕਿ ਨਿੱਜੀ ਕਿੜ੍ਹ ਕੱਢੀ ਜਾਵੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਚਲੇ ਗਏ ਹਨ। ਸਿੱਧੂ ਨੇ ਕਿਹਾ ਕਿ ਲੜਾਈ ਕੈਪਟਨ ਦੇ ਸਿਸਟਮ ਦੇ ਖ਼ਿਲਾਫ਼ ਸੀ, ਕਿਸੇ ਨਿੱਜੀ ਬੰਦੇ ਦੇ ਖ਼ਿਲਾਫ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਰਿਟ ਦੇ ਆਧਾਰ ’ਤੇ ਜਿਥੇ ਕਿਸੇ ਦੀ ਜਗ੍ਹਾ ਬਣੀ, ਉਥੇ ਰੱਖਿਆ ਤੇ ਉਸ ਨੂੰ ਪਾਰਟੀ ਨਹੀਂ ਛੱਡਣ ਦਿੱਤੀ। ਉਨ੍ਹਾਂ ਕਿਹਾ ਕਿ ਮੈਰਿਟ ਦੇ ਆਧਾਰ ’ਤੇ ਟਿਕਟ ਦਿੱਤੀ ਗਈ ਹੈ। ਇਸ ਦੌਰਾਨ ਪਰਗਟ ਸਿੰਘ ਦੀ ਰੈਲੀ ’ਚ ਨਾ ਜਾਣ ’ਤੇ ਪੁੱਛਣ ’ਤੇ ਸਿੱਧੂ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਨਾਰਾਜ਼ ਨਹੀਂ ਹਾਂ ਤੇ ਕਿਤੇ ਵੀ ਖੜ੍ਹਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਖ਼ਿਲਾਫ ਮੇਰੇ ਮੂੰਹੋਂ ਅੱਜ ਤਕ ਕੋਈ ਸ਼ਬਦ ਨਹੀਂ ਨਿਕਲਿਆ। ਉਹ ਜੇ ਮੈਨੂੰ ਕਿਤੇ ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗਾ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਜਿਥੇ ਮੁੱਖ ਮੰਤਰੀ ਜਾਵੇ, ਉਥੇ ਪ੍ਰਧਾਨ ਵੀ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਪ੍ਰਧਾਨ ਦੀ ਲੋੜ ਹੁੰਦੀ ਹੈ, ਉਹ ਜਾਂਦਾ ਹੈ ਤੇ ਜਿਥੇ ਮੁੱਖ ਮੰਤਰੀ ਦੀ ਲੋੜ ਹੁੰਦੀ ਹੈ, ਉਹ ਜਾਂਦੇ ਹਨ। ਮੁੱਖ ਮੰਤਰੀ ਤੋਂ ਦੂਰੀ ਬਣਾਉਣ ਸਬੰਧੀ ਪੁੱਛੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਜਿਥੇ ਰਾਹੁਲ ਗਾਂਧੀ ਜਾਣ, ਉਥੇ ਪ੍ਰਿਯੰਕਾ ਗਾਂਧੀ ਵੀ ਜਾਣ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦੀਆਂ ਸਟ੍ਰੈਟੇਜੀਜ਼ ਹੁੰਦੀਆਂ ਹਨ। ਜਿੰਨੇ ਵੱਧ ਤੋਂ ਵੱਧ ਪ੍ਰਚਾਰਕ ਹੋਣਗੇ, ਓਨਾ ਹੀ ਕਾਂਗਰਸ ਪਾਰਟੀ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਨੇ ED ਦੀ ਰੇਡ ਨੂੰ ਲੈ ਕੇ ਮੁੱਖ ਮੰਤਰੀ ਚੰਨੀ ’ਤੇ ਚੁੱਕੇ ਵੱਡੇ ਸਵਾਲ

ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪੁੱਛੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੋਕ ਚੁਣਨਗੇ। ਪਹਿਲਾਂ ਐੱਮ. ਐੱਲ. ਏ. ਬਣਨੇ ਹਨ, ਜੇ 60 ਐੱਮ. ਐੱਲ. ਏ. ਨਾ ਬਣੇ ਤਾਂ ਕੋਈ ਮੁੱਖ ਮੰਤਰੀ ਕਿਸ ਤਰ੍ਹਾਂ ਬਣੇਗਾ। ਉਨ੍ਹਾਂ ਕਿਹਾ ਕਿ ਇਥੇ ਅਹਿਮ ਗੱਲ ਹੈ ਕਿ ਕਾਂਗਰਸ ਆਪਣੇ ਆਪ ਨੂੰ ਨਾ ਹਰਾਵੇ। ਮੁੱਖ ਮੰਤਰੀ ਚਿਹਰੇ ਦੇ ਤਿੰਨ ਦਾਅਵੇਦਾਰਾਂ ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਤੇ ਖੁਦ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਲੋਕ ਠੱਗੇ ਮਹਿਸੂਸ ਕਰਦੇ ਹਨ ਕਿਉਂਕਿ ਲੋਕਾਂ ਨਾਲ ਵਾਅਦਾ-ਖ਼ਿਲਾਫੀ ਹੋਈ, ਮੈਂ ਸੱਤਾ ਲਈ ਨਹੀਂ, ਲੋਕਾਂ ਨਾਲ ਹੋਈ ਵਾਅਦਾਖਿਲਾਫੀ ਲਈ ਲੜਿਆ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਪੰਜਾਬ ਦੇ ਹਿੱਤ ਦੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਪ੍ਰਤੀ ਏਜੰਡੇ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਏਜੰਡਾ ਬਹੁਤ ਪਾਵਰਫੁੱਲ ਹੈ। ਇਹ ਸਿਸਟਮ ਨੂੰ ਤੋੜਨ ਦਾ ਏਜੰਡਾ ਹੈ, ਜੋ ਪੰਜਾਬ ਨੂੰ ਖਾ ਰਿਹਾ ਹੈ।

ਇਹ ਵੀ ਪੜ੍ਹੋ ; ਪੰਜਾਬ ’ਚ ਕੋਰੋਨਾ ਦਾ ਕਹਿਰ, 31 ਲੋਕਾਂ ਦੀ ਲਈ ਜਾਨ ਤੇ 7986 ਨਿਕਲੇ ਪਾਜ਼ੇਟਿਵ

ਪੰਜਾਬ ਨੂੰ ਗਿਰਵੀ ਰੱਖ ਰਿਹਾ ਹੈ। ਇਹ ਸਿਸਟਮ ਪੰਜਾਬ ਦੀ ਆਤਮਾ ਨੂੰ ਆਊਟਸੋਰਸ ਕਰ ਰਿਹਾ ਹੈ। ਪੰਜਾਬ ਦੇ ਐੱਮ. ਐੱਲ. ਏਜ਼ ਨੂੰ ਮਾਰ ਕੇ ਉੱਤੇ ਅਫਸਰ ਬਿਠਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਮੁੱਖ ਮੰਤਰੀ ਦੇ ਕਮਰੇ ’ਚ 12500 ਪਿੰਡਾਂ ਦੀ ਤਾਕਤ ਗਿਰਵੀ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਸਿਸਟਮ ਪੁੱਠਾ ਹੈ। ਸਿੱਧੂ ਨੇ ਕਿਹਾ ਕਿ ਇਸ ਸਿਸਟਮ ਨੂੰ ਬਦਲਣ ਲਈ ਨੈਤਿਕਤਾ ਵਾਲਾ ਬੰਦਾ ਚਾਹੀਦਾ ਹੈ ਤੇ ਉਸ ’ਚ ਨੈਤਿਕਤਾ ਦੀ ਤਾਕਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਨੈਤਿਕਤਾ ਵਾਲਾ ਬੰਦਾ ਚੁਣਨਾ ਹੈ। ਮੈਂ ਕੇਜਰੀਵਾਲ ਨਹੀਂ, ਜੋ ਆਪਣੇ ਮੂੰਹੋਂ ਹੀ ਵਿਆਹ ਦੀਆਂ ਮੁਬਾਰਕਾਂ ਦੇਈ ਜਾਵਾਂ। ਉਨ੍ਹਾਂ ਕੇਜਰੀਵਾਲ ’ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਹਵਾ ਬਣਾਉਣ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਆਪਣੀ ਹਵਾ ਬਣਾ ਕੇ ‘ਆਪਣੇ ਮੂੰਹੋਂ ਮੀਆਂ ਮਿੱਠੂ’ ਬਣ ਰਿਹਾ ਹੈ। ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਦੇ ਸਵਾਲ ’ਤੇ ਸਿੱਧੂ ਨੇ ਕਿਹਾ ਕਿ ਜਦੋਂ ਸਾਡਾ ਵਕਤ ਆਏਗਾ, ਉਦੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਵੇਗਾ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News