'ਆਪ' ਨੂੰ ਭੰਡਣ ਤੇ ਗਠਜੋੜ ਦੀ ਮੰਗ 'ਤੇ ਸੁਣੋ ਨਵਜੋਤ ਸਿੱਧੂ ਦਾ ਸਪੱਸ਼ਟੀਕਰਨ

Friday, Feb 09, 2024 - 02:13 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ)-  ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਵਿਸ਼ੇਸ਼ ਇੰਟਰਵਿਊ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਲਾਇੰਸ ਨੂੰ ਸਪੋਰਟ ਨਹੀਂ ਕੀਤੀ, ਜੋ ਹਾਈਕਮਾਂਡ ਕਹੇਗੀ ਮੈਂ ਕਰਾਂਗਾ। ਉਨ੍ਹਾਂ ਿਕਹਾ ਿਕ ਨਾ ਤਾਂ ਸੈਂਟਰ ਵਿਚ 'ਆਪ' ਹੈ ਅਤੇ ਨਾ ਹੀ ਕਾਂਗਰਸ ਹੈ। ਇਹ ਲੜਾਈ ਸਿਰਫ਼ ਸੈਂਟਰ ਦੇ ਪ੍ਰਧਾਨ ਮੰਤਰੀ ਦੀ ਲੜਾਈ ਹੈ। 

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਅਤੇ ਪ੍ਰਧਾਨ ਮੰਤਰੀ ਦੀ ਚੋਣ ਦੋਵੇਂ ਵੱਖ-ਵੱਖ ਚੀਜ਼ਾਂ ਹਨ। ਇਥੇ ਅਸੀਂ ਸਟੇਟ ਦੇ ਫੈਡਰਲ ਸਟਰਕਚਰ ਨੂੰ ਡਿਫੈਂਡ ਕਰਦੇ ਹਾਂ। ਲਾਅ ਸਾਡਾ ਤੇ ਐਗਰੀਕਲਚਰ ਲਾਅ ਸਟੇਟ ਲਿਸਟ ਦਾ ਪਰ ਤੁਸੀਂ ਕਮਰਸ਼ੀਅਲ ਲਾਅ ਕਿਵੇਂ ਬਣਾ ਦਿੱਤਾ। ਕੋਈ ਬੋਲਿਆ ਇਸ 'ਤੇ? ਸੱਤਾ ਧਿਰ ਨੂੰ ਭੰਡਦਿਆਂ ਹੋਇਆਂ ਸਿੱਧੂ ਅੱਗੇ ਬੋਲਦੇ ਕਿਹਾ ਕਿ ਡੈਮ ਸਾਡੇ, ਤੁਸੀਂ ਪਾਣੀਆਂ ਦੀ ਮੈਨੇਜਮੈਂਟ ਕਿਵੇਂ ਲੈ ਲਈ। ਸਾਡੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਤੱਕ ਡਟੇ ਰਹੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ। ਇਹ ਕਹਿੰਦੇ ਸੀ ਕਿਸਾਨਾਂ ਦੀ ਇਨਕਮ ਡਬਲ ਕਰ ਦਿਆਂਗੇ। ਕਿਹੜੀ ਇਨਕਮ ਡਬਲ ਕੀਤੀ। ਹੈ ਦਮ ਕਿਸੇ ਵਿਚ। ਹੋਰ ਅਤੇ ਹੋਰ ਚੰਡੀਗੜ੍ਹ ਨੂੰ ਲੈ ਕੇ ਇਹ ਕਹਿੰਦੇ ਸਨ ਕਿ 10 ਸਾਲ ਬਾਅਦ ਹਰਿਆਣੇ ਨੂੰ ਨਵੀਂ ਥਾਂ ਦੇ ਦਿਆਂਗੇ। 60-40 ਦੀ ਰੇਸ਼ੋ ਹੋਵੇਗੀ। ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਮੁੱਦਿਆਂ ਨਾਲ ਕੋਈ ਰੌਲਾ ਹੀ ਨਹੀਂ ਸਟੇਟ ਦੇ ਏਜੰਡੇ ਦਾ ਨਾ ਹੀ ਸਿੱਧੂ ਦੇ ਏਜੰਡੇ ਨਾਲ। ਕੌਮਨ ਮਿਨੀਮਮ ਪ੍ਰੋਗਰਾਮ ਠੋਕਣ ਲਈ ਹੈ। 

ਇਹ ਵੀ ਪੜ੍ਹੋ:  ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ

ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਦਿੱਲੀ ਵਾਲੇ ਬੈਠ ਕੇ ਸਾਰਾ ਪੰਜਾਬ 'ਚ ਤਮਾਸ਼ਾ ਵੇਖਦੇ ਹਨ, ਦੇ ਦਿੱਤੇ ਗਏ ਬਿਆਨ ਦਾ ਤਿੱਖਾ ਜਵਾਬ ਦਿੰਦੇ ਹੋਏ ਕਿਹਾ ਸਿੱਧੂ ਨੇ ਕਿਹਾ ਕਿ ਕੇਵਲ ਢਿੱਲੋਂ ਦਿੱਲੀ ਵਾਲਿਆਂ ਦੇ ਨਾਲ ਜ਼ਿਆਦਾ ਗੱਲਬਾਤ ਕਰਦੇ ਹੋਣਗੇ। ਪਹਿਲਾਂ ਕਾਂਗਰਸ ਵਿਚ ਸਨ, ਹੁਣ ਉਹ ਭਾਜਵਾ ਵਿਚ ਹੈ, ਸਾਡੀ ਪਾਰਟੀ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਤਾਂ ਅੱਜ ਵੀ ਕਾਂਗਰਸ ਵਿਚ ਹੀ ਹਾਂ। ਉਥੇ ਹੀ ਇਸ ਦੇ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਖ਼ੂਬ ਨਿਸ਼ਾਨੇ ਸਾਧੇ। 

ਇਹ ਵੀ ਪੜ੍ਹੋ:  ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈ ਰਹੀ ਹੱਡ ਚੀਰਵੀਂ ਠੰਡ ਨੇ ਠਾਰੇ ਲੋਕ, ਜਾਣੋ ਅਗਲੇ ਦਿਨਾਂ ਦਾ ਹਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News