ਕੀ ਨਵਜੋਤ ਸਿੰਘ ਸਿੱਧੂ ਦੇ ਇਕ ਸ਼ਾਟ ਨਾਲ ਸਮਾਰਟ ਮੂਵ ’ਤੇ ਫਿਰ ਗਿਆ ਪਾਣੀ?

Wednesday, Sep 29, 2021 - 12:37 PM (IST)

ਜਲੰਧਰ (ਵਿਸ਼ੇਸ਼)– ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਅਸਤੀਫ਼ਿਆਂ ਦੀ ਝੜੀ ਲੱਗ ਗਈ ਹੈ। ਇਸ ਝੜੀ ਦਰਮਿਆਨ ਇਕ ਵੱਡਾ ਸਵਾਲ ਸਾਹਮਣੇ ਆ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਪੰਜਾਬ ਕਾਂਗਰਸ ’ਚ ਜਿੰਨੀਆਂ ਵੀ ਵੱਡੀਆਂ ਤਬਦੀਲੀਆਂ ਹੋਈਆਂ ਅਤੇ ਹਾਈਕਮਾਨ ਨੇ ਜਿੰਨੇ ਵੀ ਵੱਡੇ ਫ਼ੈਸਲੇ ਲਏ, ਉਹ ਸਭ ਇਕੋ ਝਟਕੇ ਵਿਚ ਢੇਰ ਹੋ ਗਏ? ਸਿੱਧੂ ਦੇ ਅਸਤੀਫ਼ੇ ਦਾ ਇਹ ਝਟਕਾ ਚਰਚਾ ਦਾ ਵਿਸ਼ਾ ਹੈ, ਜਿਸ ਦੀ ਕਾਂਗਰਸ ਹਾਈਕਮਾਨ ਨੂੰ ਸ਼ਾਇਦ ਸਮਝ ਹੀ ਨਹੀਂ ਆ ਰਹੀ।

ਇਹ ਵੀ ਪੜ੍ਹੋ : ਜਲੰਧਰ: ਕੌਂਸਲਰ ਪਤੀ ਅਨੂਪ ਪਾਠਕ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ, 4 ਪੰਨਿਆਂ ਦੇ ਲਿਖੇ ਸੁਸਾਈਡ ਨੋਟ 'ਚ ਦੱਸਿਆ ਕਾਰਨ

PunjabKesari

ਅਸਲ ’ਚ ਕਾਂਗਰਸ ਹਾਈਕਮਾਨ ਦੀ ਇਕ ਸਮੱਸਿਆ ਰਹੀ ਹੈ ਕਿ ਉਹ ਦੋ ਪੱਲੜਿਆਂ ਨੂੰ ਕਦੇ ਵੀ ਬਰਾਬਰ ਨਹੀਂ ਰੱਖ ਸਕਦੀ। ਇਕ ਪੱਲੜੇ ਨੂੰ ਭਾਰਾ ਕਰਨ ਲਈ ਉਸ ਨੂੰ ਦੂਜੇ ਪੱਲੜੇ ਨੂੰ ਦਰਕਿਨਾਰ ਕਰਨਾ ਪੈਂਦਾ ਹੈ। ਪੰਜਾਬ ਕਾਂਗਰਸ ਵਿਚ ਪੈਦਾ ਹੋਏ ਇਸ ਵਿਵਾਦ ਪਿੱਛੇ ਵੀ ਕਾਂਗਰਸ ਹਾਈਕਮਾਨ ਦੀ ‘ਟਿਪੀਕਲ’ ਰਵਾਇਤੀ ਸਿਆਸਤ ਹੀ ਕਾਰਨ ਰਹੀ। ਨਵਜੋਤ ਸਿੰਘ ਸਿੱਧੂ ਜੁਲਾਈ ਵਿਚ ਜਦੋਂ ਪੰਜਾਬ ਕਾਂਗਰਸ ਵਿਚ ਆਏ ਅਤੇ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਤਾਂ ਪਾਰਟੀ ਨੂੰ ਲੱਗਣ ਲੱਗਾ ਸੀ ਕਿ ਉਸ ਨੂੰ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਬਦਲ ਮਿਲ ਗਿਆ ਹੈ। ਪਾਰਟੀ ਨੇ ਤੁਰੰਤ ਕੈਪਟਨ ਦੇ ਅਸਤਰ-ਸ਼ਸਤਰ ਖੋਹ ਕੇ ਸਿੱਧੂ ਨੂੰ ਦੇਣੇ ਸ਼ੁਰੂ ਕਰ ਦਿੱਤੇ ਸਨ। ਸਿੱਧੂ ਅਤੇ ਕੈਪਟਨ ਦੀ ਪਹਿਲੇ ਦਿਨ ਤੋਂ ਨਹੀਂ ਬਣੀ। ਪਾਰਟੀ ਸਿੱਧੂ ਨੂੰ ਮਜ਼ਬੂਤ ਕਰਦੀ ਗਈ ਅਤੇ ਕੈਪਟਨ ਨੂੰ ਕਮਜ਼ੋਰ। ਇਕ ਵੇਲਾ ਅਜਿਹਾ ਆਇਆ ਜਦੋਂ ਕੈਪਟਨ ਨੂੰ ਅਸਤੀਫ਼ਾ ਦੇਣਾ ਪਿਆ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਇਕ ਵੱਡੀ ਤਬਦੀਲੀ ਸਾਹਮਣੇ ਆਈ।

ਇਹ ਵੀ ਪੜ੍ਹੋ : ਹਾਈਕਮਾਨ ਨਾਲ ਹਾਟ ਲਾਈਨ ’ਤੇ ਰਹੇ ਚਰਨਜੀਤ ਸਿੰਘ ਚੰਨੀ, ਇਸ ਲਈ ਨਹੀਂ ਚੱਲੀ ਸਿੱਧੂ ਦੀ

ਚਰਨਜੀਤ ਸਿੰਘ ਚੰਨੀ ਨੂੰ ਸੌਂਪੀ ਗਈ ਮੁੱਖ ਮੰਤਰੀ ਦੇ ਅਹੁਦੇ ਦੀ ਕਮਾਨ 
ਕੈਪਟਨ ਦੀ ਵਿਦਾਇਗੀ ਦੇ ਨਾਲ ਹੀ ਸੀ. ਐੱਮ. ਦੇ ਅਹੁਦੇ ’ਤੇ ਜ਼ਮੀਨੀ ਪੱਧਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਕਮਾਨ ਸੌਂਪੀ ਗਈ। ਕਾਫ਼ੀ ਚੰਗੇ ਢੰਗ ਨਾਲ ਚੰਨੀ ਇਸ ਪੂਰੇ ਮਸਲੇ ’ਤੇ ਕੰਮ ਕਰ ਰਹੇ ਸਨ ਕਿ ਅਚਾਨਕ ਸਿੱਧੂ ਨੇ ਪੂਰੀ ਪੰਜਾਬ ਕਾਂਗਰਸ ਤੋਂ ਲੈ ਕੇ ਹਾਈਕਮਾਨ ਤਕ ਨੂੰ ਝਟਕਾ ਦੇ ਦਿੱਤਾ। ਹੁਣ ਕਾਂਗਰਸ ਹਾਈਕਮਾਨ ਕੋਲ ਅਜਿਹੀ ਸਥਿਤੀ ਹੈ ਕਿ ਉਹ ਜਾਂ ਤਾਂ ਸਿੱਧੂ ਨੂੰ ਮਨਾਏਗੀ ਜਾਂ ਕੈਪਟਨ ਨੂੰ। ਸਿੱਧੂ ਨੂੰ ਖ਼ੁਸ਼ ਰੱਖਣ ਦੇ ਚੱਕਰ ਵਿਚ ਕੈਪਟਨ ਨੂੰ ਦਰਕਿਨਾਰ ਕਰ ਦਿੱਤਾ ਪਰ ਸਿੱਧੂ ਫਿਰ ਵੀ ਖ਼ੁਸ਼ ਨਹੀਂ ਰਹੇ। ਚੋਣਾਂ ਤੋਂ ਲਗਭਗ 3-4 ਮਹੀਨੇ ਪਹਿਲਾਂ ਪੰਜਾਬ ਕਾਂਗਰਸ ਦੀ ਇਹ ਹਾਲਤ ਹੋ ਗਈ ਹੈ ਕਿ ਪਾਰਟੀ ਦੀ ਕਮਾਂਡ ਕੌਣ ਸੰਭਾਲੇਗਾ, ਇਹ ਵੀ ਕੁਝ ਸਪਸ਼ਟ ਨਹੀਂ। ਕੈਪਟਨ ਪਹਿਲਾਂ ਹੀ ਰੁੱਸੇ ਹੋਏ ਹਨ ਅਤੇ ਰਾਹੁਲ, ਪ੍ਰਿਯੰਕਾ ਤੋਂ ਲੈ ਕੇ ਸੋਨੀਆ ਗਾਂਧੀ ਤੇ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨਾ ਲਾ ਚੁੱਕੇ ਹਨ।

PunjabKesari
ਪੰਜਾਬ ਕਾਂਗਰਸ ਵਿਚ ਹੋਏ ਇਸ ਪੂਰੇ ਹੰਗਾਮੇ ਦਰਮਿਆਨ ਸਭ ਤੋਂ ਮਾੜੀ ਹਾਲਤ ਕਾਂਗਰਸ ਹਾਈਕਮਾਨ ਦੀ ਹੈ। ਸਿੱਧੂ ਨੂੰ ਲੈ ਕੇ ਓਵਰ ਕਾਂਫੀਡੈਂਸ ਕਾਂਗਰਸ ਦੀ ਮਾੜੀ ਹਾਲਤ ਦਾ ਕਾਰਨ ਬਣ ਗਿਆ। ਦੋ ਪੱਲੜਿਆਂ ਨੂੰ ਬਰਾਬਰ ਨਾ ਰੱਖ ਸਕਣਾ ਇਕ ਵਾਰ ਮੁੜ ਕਾਂਗਰਸ ਹਾਈਕਮਾਨ ਲਈ ਮੁਸ਼ਕਲ ਸਾਬਤ ਹੋਇਆ।

ਇਹ ਵੀ ਪੜ੍ਹੋ : ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ, ਪਟਿਆਲਾ ਪੁੱਜੇ ਪਰਗਟ ਤੇ ਰਾਜਾ ਵੜਿੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News