ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ 'ਤੇ ਇਨ੍ਹਾਂ ਮਾਮਲਿਆਂ 'ਚ ਹਨ ਸਭ ਤੋਂ ਅੱਗੇ
Wednesday, Jan 19, 2022 - 02:06 AM (IST)
ਅੰਮ੍ਰਿਤਸਰ-ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਹਲਕਿਆਂ ਦਾ ਪਾਰਾ ਚੜ੍ਹ ਗਿਆ ਹੈ। ਪਾਰਟੀ ਉਮੀਦਵਾਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਦਰਮਿਆਨ ਚੋਣ ਕਮਿਸ਼ਨ ਦੀਆਂ ਨਜ਼ਰਾਂ ਵੀ ਹੁਣ ਇਨ੍ਹਾਂ 'ਤੇ ਹਨ। ਚੋਣ ਰੈਲੀਆਂ ਅਤੇ ਜਨਤਕ ਮੀਟਿੰਗਾਂ 'ਤੇ ਰੋਕ ਕਾਰਨ ਹੁਣ ਉਮੀਦਵਾਰ ਕੋਲ ਆਪਣੀ ਗੱਲ ਰੱਖਣ ਦਾ ਇੰਟਰਨੈੱਟ ਮੀਡੀਆ ਦਾ ਵਿਕਲਪ ਹੈ। ਉਮੀਦਵਾਰ ਵੋਟਰਾਂ ਨੂੰ ਆਪਣੀਆਂ ਸੋਸ਼ਲ ਸਾਈਟਾਂ 'ਤੇ ਜੋੜ ਕੇ ਆਪਣੀਆਂ ਗੱਲਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ। ਜੇਕਰ ਗੱਲ ਕਰੀਏ ਇਸ ਸਮੇਂ ਸੋਸ਼ਲ ਮੀਡੀਆ 'ਤੇ ਸਰਗਰਮ ਸਿਆਸਤਦਾਨਾਂ ਦੀ ਤਾਂ ਉਨ੍ਹਾਂ 'ਚੋਂ ਇਸ ਸਮੇਂ ਨਵਜੋਤ ਸਿੰਘ ਸਿੱਧੂ ਸਭ ਸੋਸ਼ਲ ਮੀਡੀਆ 'ਤੇ ਸਰਗਰਮ ਹਨ ਅਤੇ ਉਨ੍ਹਾਂ ਦੇ ਹੀ ਸਭ ਤੋਂ ਜ਼ਿਆਦਾ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਫਾਲੋਅਰਸ ਹਨ। ਦੱਸ ਦੇਈਏ ਕਿ ਪੰਜਾਬ 'ਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਹਨ, ਜਿਸ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ AAP ਦੇ 'ਜਾਲ' 'ਚ ਨਹੀਂ ਫਸੇਗੀ ਕਾਂਗਰਸ, CM ਉਮੀਦਵਾਰ ਦੇ ਐਲਾਨ ਦਾ ਫਿਲਹਾਲ ਕੋਈ ਇਰਾਦਾ ਨਹੀਂ
ਨਵਜੋਤ ਸਿੰਘ ਸਿੱਧੂ, ਵਿਧਾਨ ਸਭਾ ਹਲਕਾ ਪੂਰਬੀ ਤੋਂ ਉਮੀਦਵਾਰ
ਇੰਟਰਨੈੱਟ ਮੀਡੀਆ 'ਤੇ ਨਵਜੋਤ ਸਿੰਘ ਸਿੱਧੂ ਸਭ ਤੋਂ ਜ਼ਿਆਦਾ ਸਰਗਰਮ ਹਨ। ਉਨ੍ਹਾਂ ਦੇ ਟਵਿੱਟਰ ਹੈਂਡਲ ਤੋਂ ਇਕ ਦਿਨ 'ਚ 2-3 ਟਵੀਟ ਹੋ ਰਹੇ ਹਨ। ਸਿੱਧੂ ਟਵੀਟ ਰਾਹੀਂ ਪੰਜਾਬ ਮਾਡਲ ਦੀ ਗੱਲ ਕਰਦੇ ਹਨ। ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਹਨ। ਇਹ ਕਾਰਨ ਹੈ ਕਿ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਬਾਕੀ ਉਮੀਦਵਾਰਾਂ ਤੋਂ ਕਿਤੇ ਜ਼ਿਆਦਾ ਹੈ। ਟਵਿੱਟਰ 'ਤੇ ਸਿੱਧੂ ਦੇ 10 ਲੱਖ, ਫੇਸਬੁੱਕ 'ਤੇ 16.94 ਲੱਖ ਅਤੇ ਇੰਸਟਾਗ੍ਰਾਮ 'ਤੇ ਸਿੱਧੂ ਦੇ 1 ਲੱਖ 62 ਹਜ਼ਾਰ ਫਾਲੋਅਰਸ ਹਨ। ਇਨ੍ਹਾਂ ਦਿਨੀਂ ਸਿੱਧੂ ਅਤੇ ਉੁਨ੍ਹਾਂ ਦੀ ਟੀਮ ਇੰਟਰਨੈੱਟ ਮੀਡੀਆ 'ਤੇ ਅੰਨ੍ਹੇਵਾਹ ਪੋਟਸਾਂ ਪਾ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੀ ਹੈ।
ਡਾ. ਰਾਜਕੁਮਾਰ ਵੇਰਕਾ, ਵਿਧਾਨ ਸਭਾ ਹਲਕਾ ਪੱਛਮੀ
ਪੱਛਮੀ ਵਿਧਾਨ ਸਭ ਹਲਕਾ ਤੋਂ ਕਾਂਗਰਸ ਉਮੀਦਵਾਰ ਡਾ. ਰਾਜਕੁਮਾਰ ਵੇਰਕਾ ਇੰਟਰਨੈੱਟ ਮੀਡੀਆ 'ਤੇ ਕਾਫੀ ਸਰਗਰਮ ਹਨ। ਪੰਜਾਬ ਕੈਬਨਿਟ ਦੇ ਮੰਤਰੀ ਰਾਜਕੁਮਾਰ ਦੇ ਫੇਸਬੁੱਕ ਪੇਜ਼ 'ਤੇ 20,486 ਫਾਲੋਅਰਸ ਹਨ। ਇਸ 'ਤੇ ਰੋਜ਼ਾਨਾ ਔਸਤਨ ਇਕ ਪੋਸਟ ਕੀਤੀ ਜਾ ਰਹੀ ਹੈ। ਇੰਸਟਾਗ੍ਰਾਮ 'ਤੇ 788 ਫਾਲੋਅਰਸ ਹਨ। ਇਸ 'ਤੇ ਆਪਣੇ ਪੱਖ 'ਚ ਵੋਟਰਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਟਵਿੱਟਰ ਅਕਾਊਂਟ 'ਤੇ 972 ਫਾਲੋਅਰਸ ਹਨ। ਹਾਲਾਂਕਿ, ਇਸ 'ਤੇ 6 ਅਕਤੂਬਰ 2020 ਤੋਂ ਬਾਅਦ ਅਪਡੇਟ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਵਿਖੇ ਕਾਰ ’ਚੋਂ 1 ਕਰੋੜ 12 ਲੱਖ ਦੀ ਨਕਦੀ ਬਰਾਮਦ
ਸੁਨੀਲ ਦੱਤੀ, ਵਿਧਾਨ ਸਭਾ ਹਲਕਾ ਉੱਤਰੀ ਤੋਂ ਉਮੀਦਵਾਰ
ਵਿਧਾਨ ਸਭਾ ਖੇਤਰ ਉੱਤਰੀ ਤੋਂ ਦੂਜੀ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਵਿਧਾਇਕ ਸੁਨੀਲ ਦੱਤੀ ਇੰਟਰਨੈੱਟ ਮੀਡੀਆ 'ਤੇ ਸਰਗਰਮ ਨਹੀਂ ਹਨ। ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਵੀ ਜ਼ਿਆਦਾ ਨਹੀਂ ਹੈ। ਟਵਿੱਟਰ 'ਤੇ ਦੱਤੀ ਦੇ ਸਿਰਫ 302 ਫਾਲੋਅਰਸ ਹਨ। ਇਸ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਦੱਤੀ ਨੇ 3 ਫਰਵਰੀ 2017 ਤੋਂ ਬਾਅਦ ਕੋਈ ਪੋਸਟ ਨਹੀਂ ਪਾਈ ਹੈ। ਇਸਟਾਗ੍ਰਾਮ 'ਤੇ 3387 ਫਾਲੋਅਰਸ ਹਨ ਪਰ 16 ਨਵੰਬਰ 2021 ਤੋਂ ਬਾਅਦ ਇਸ 'ਤੇ ਵੀ ਉਨ੍ਹਾਂ ਦੀ ਟੀਮ ਜਾਂ ਸੁਨੀਲ ਨੇ ਕੁਝ ਪੋਸਟ ਨਹੀਂ ਕੀਤਾ। ਹਾਲਾਂਕਿ, ਫੇਸਬੁੱਕ 'ਤੇ ਉਹ ਸਰਗਰਮ ਨਹੀਂ ਹਨ। ਉਨ੍ਹਾਂ ਨੇ ਪ੍ਰੋਫਾਈਲ ਨੂੰ ਫ੍ਰੈਂਡਸ ਲਈ ਵੀ ਲਾਕ ਕੀਤਾ ਹੋਇਆ ਹੈ।
ਓਮ ਪ੍ਰਕਾਸ਼ ਸੋਨੀ, ਵਿਧਾਨ ਸਭਾ ਹਲਕਾ, ਕੇਂਦਰੀ ਤੋਂ ਉਮੀਦਵਾਰ
ਵਿਧਾਨ ਸਭਾ ਖੇਤਰ ਕੇਂਦਰੀ ਤੋਂ ਤੀਸਰੀ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਟਵਿੱਟਰ ਅਕਾਊਂਟ 'ਤੇ 814 ਫਾਲੋਅਰਸ ਸਨ। ਟਵਿੱਟਰ ਹੈਂਡਲ 'ਤੇ ਸੋਨੀ ਨੇ ਪਿਛਲੇ ਸਾਲ 26 ਜਨਵਰੀ ਨੂੰ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਿਧਾਈ ਦਿੱਤੀ ਸੀ। ਪੰਜਾਬ ਕੈਬਨਿਟ 'ਚ ਸਭ ਤੋਂ ਤਾਕਤਵਰ ਮੰਨੇ ਜਾਣਦੇ ਓਮ ਪ੍ਰਕਾਸ਼ ਸੋਨੀ ਦੇ ਇੰਸਟਾਗ੍ਰਾਮ ਅਕਾਊਂਟ 'ਤੇ 1137 ਫਾਲੋਅਰਸ ਹਨ। ਇਸ ਨੂੰ ਰੋਜ਼ਾਨਾ ਤਿੰਨ ਤੋਂ ਚਾਰ ਅਪਡੇਟ ਕੀਤਾ ਜਾ ਰਿਹਾ ਹੈ। ਸੋਨੀ ਦੀ ਇੰਟਰਨੈੱਟ ਮੀਡੀਆ ਟੀਮ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਸਾਈਟ 'ਤੇ ਅਪਡੇਟ ਕਰ ਰਹੀ ਹੈ।
ਇਹ ਵੀ ਪੜ੍ਹੋ : NKRS ਟਰੱਕਿੰਗ ਦੀ 17ਵੀਂ ਵਰ੍ਹੇਗੰਢ ਮੌਕੇ ਫਰਿਜ਼ਨੋ ‘ਚ ਲੱਗੀਆਂ ਰੌਣਕਾਂ
ਇੰਦਰਬੀਰ ਸਿੰਘ ਬੁਲਾਰੀਆ, ਵਿਧਾਨ ਸਭਾ ਹਲਕਾ ਦੱਖਣੀ
ਵਿਧਾਨ ਸਭਾ ਖੇਤਰ ਦੱਖਣੀ ਤੋਂ ਕਾਂਗਰਸੀ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਇੰਸਟਾਗ੍ਰਾਮ 'ਤੇ 12,882 ਫਾਲੋਅਰਸ ਹਨ। ਇੰਸਟਾਗ੍ਰਾਮ 'ਤੇ ਬੁਲਾਰੀਆ ਲਗਾਤਾਰ ਸਰਗਰਮ ਹਨ। ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨੇ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਪੋਸਟ ਅਪਲੋਡ ਕੀਤੀ। ਇਸ ਤੋਂ ਬਾਅਦ ਵੋਟਰਾਂ ਤੋਂ ਆਪਣੇ ਪੱਖ 'ਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਉਥੇ, ਟਵਿੱਟਰ 'ਤੇ ਉਨ੍ਹਾਂ ਦੇ 3143 ਫਾਲੋਅਰਸ ਹਨ। ਇਸ 'ਤੇ ਵੀ ਉਨ੍ਹਾਂ ਨੇ ਆਖਿਰੀ ਪੋਸਟ ਟਿਕਟ ਮਿਲਣ ਤੋਂ ਬਾਅਦ ਕੀਤੀ ਹੈ ਜਿਸ 'ਚ ਹਾਈਕਮਾਨ ਦਾ ਧੰਨਵਾਦ ਅਤੇ ਵੋਟਰਾਂ ਦਾ ਸਮਰਥਨ ਮੰਗਿਆ ਹੈ।
ਇਹ ਵੀ ਪੜ੍ਹੋ : ਵੈਟੀਕਨ ਦੇ ਵਿਦੇਸ਼ ਮੰਤਰੀ ਤੇ ਉਨ੍ਹਾਂ ਦੇ ਜੂਨੀਅਰ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ