'ਆਪ' 'ਤੇ ਵਰ੍ਹਦਿਆਂ ਨਵਜੋਤ ਸਿੱਧੂ ਨੇ ਬੋਲੇ ਤਿੱਖੇ ਬੋਲ, 'ਮੇਰੀ ਘਰ ਵਾਲੀ ਨੂੰ ਦਿਓ ਹਜ਼ਾਰ ਰੁਪਿਆ, ਵਗਾਹ ਕੇ ਮਾਰੂੰ'

Friday, Dec 10, 2021 - 12:53 PM (IST)

'ਆਪ' 'ਤੇ ਵਰ੍ਹਦਿਆਂ ਨਵਜੋਤ ਸਿੱਧੂ ਨੇ ਬੋਲੇ ਤਿੱਖੇ ਬੋਲ, 'ਮੇਰੀ ਘਰ ਵਾਲੀ ਨੂੰ ਦਿਓ ਹਜ਼ਾਰ ਰੁਪਿਆ, ਵਗਾਹ ਕੇ ਮਾਰੂੰ'

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਿਆ ਮਹੀਨਾ ਦੇਣ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ 'ਤੇ ਵਾਰ ਕਰਦਿਆਂ ਤਿੱਖੇ ਬੋਲ ਬੋਲੇ ਹਨ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ 1000 ਰੁਪਏ ਦਾ ਐਲਾਨ ਕੀਤਾ ਗਿਆ ਹੈ, ਕਿਉਂ ਪੰਜਾਬੀ ਨਿਕੰਮੇ ਹਨ? ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਡੀਆਂ ਧੀਆਂ-ਭੈਣਾਂ ਨੂੰ ਹਜ਼ਾਰ ਰੁਪਿਆ ਦੇਣ ਦੀ ਗੱਲ ਕਰ ਰਹੀ ਹੈ, ਕੀ ਪਾਰਟੀ ਨੇ ਦਿੱਲੀ 'ਚ ਔਰਤਾਂ ਨੂੰ ਹਜ਼ਾਰ ਰੁਪਿਆ ਦਿੱਤਾ ਹੈ?

ਇਹ ਵੀ ਪੜ੍ਹੋ : ਸ਼ਰਮਨਾਕ : ਲੇਬਰ ਰੂਮ 'ਚ ਦਰਦ ਨਾਲ ਕੁਰਲਾਉਂਦੀ ਗਰਭਵਤੀ ਨੂੰ ਸਟਾਫ਼ ਨੇ ਮਾਰੇ ਥੱਪੜ, ਢਿੱਡ 'ਚ ਚੁਭੋਈਆਂ ਸੂਈਆਂ

ਉਨ੍ਹਾਂ ਕਿਹਾ ਕਿ ਪੰਜਾਬ 'ਚ ਚੋਣਾਂ ਦਾ ਮਾਹੌਲ ਹੈ ਤਾਂ ਕਰਕੇ ਆਮ ਆਦਮੀ ਪਾਰਟੀ ਵੱਲੋਂ ਇਹ ਐਲਾਨ ਕੀਤਾ ਗਿਆ ਹੈ? ਨਵਜੋਤ ਸਿੱਧੂ ਨੇ ਕਿਹਾ ਮੇਰੀ ਘਰਵਾਲੀ ਨੂੰ 1000 ਹਜ਼ਾਰ ਰੁਪਿਆ ਦਿਓ, ਮੈਂ ਵਗਾਹ ਕੇ ਮਾਰਾਂਗਾ। ਉਨ੍ਹਾਂ ਕਿਹਾ ਕਿ ਪੰਜਾਬੀ ਖ਼ੈਰਾਤ 'ਚ ਨਹੀਂ ਖਾਂਦੇ।

ਇਹ ਵੀ ਪੜ੍ਹੋ : ਪੰਜਾਬ 'ਚ 23 ਦਸੰਬਰ ਤੋਂ 'ਚੋਣ ਜ਼ਾਬਤਾ', 4 ਫਰਵਰੀ ਨੂੰ 'ਚੋਣਾਂ' ਵਾਲੀ ਖ਼ਬਰ ਦਾ ਜਾਣੋ ਅਸਲ ਸੱਚ

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਭੀਖ ਨਹੀਂ ਚਾਹੀਦੀ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ 'ਚ 3 ਰੁਪਏ ਬਿਜਲੀ ਦੇਵੇ ਤਾਂ ਪੰਜਾਬੀ ਖ਼ਰੀਦਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਦਿੱਲੀ 'ਚ ਇਸ ਵੇਲੇ ਬਿਜਲੀ 13 ਰੁਪਏ ਪ੍ਰਤੀ ਯੂਨਿਟ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬੀ ਲੋਕ ਲੁਭਾਵਣੀਆਂ ਯੋਜਨਾਵਾਂ ਦਾ ਸ਼ਿਕਾਰ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸੱਚੇ ਨੇਤਾ ਲਾਲੀਪਾਪ ਨਹੀਂ ਦੇਣਗੇ, ਸਗੋਂ ਆਰਥਿਕਤਾ ਦੀ ਨੀਂਹ ਮਜ਼ਬੂਤ ਕਰਨ ਵੱਲ ਧਿਆਨ ਦੇਣਗੇ।
ਇਹ ਵੀ ਪੜ੍ਹੋ : 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਜਾਣੋ ਕਿਹੜੇ ਇਲਾਕੇ ਤੋਂ ਕਿਸ ਆਗੂ ਨੂੰ ਮਿਲੀ ਟਿਕਟ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News