ਨਵਜੋਤ ਸਿੰਘ ਸਿੱਧੂ ਨੂੰ ਚੋਣ ਕਮਿਸ਼ਨ ਵੱਲੋਂ ਫਿਰ ਤੋਂ ਨੋਟਿਸ ਜਾਰੀ

05/01/2019 7:08:08 PM

ਜਲੰਧਰ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਨੂੰ ਇਹ ਨੋਟਿਸ ਅਹਿਮਦਾਬਾਦ 'ਚ ਕੀਤੀ ਗਈ ਰੈਲੀ ਦੌਰਾਨ ਮੋਦੀ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਨਵਜੋਤ ਸਿੰਘ ਸਿੱਧੂ ਨੂੰ 2 ਮਈ ਸ਼ਾਮ 6 ਵਜੇ ਤੱਕ ਜਵਾਬ ਦੇਣ ਨੂੰ ਕਿਹਾ ਹੈ। ਸਿੱਧੂ ਨੇ 17 ਅਪ੍ਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਥਿਤ ਤੌਰ 'ਤੇ ਇਕ ਨਿੱਜੀ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ,''ਨਰਿੰਦਰ ਮੋਦੀ ਤੁਹਾਡੀ ਇਹ ਕਿਹੜੀ ਰਾਸ਼ਟਰ ਭਗਤੀ ਹੈ, ਪੇਟ ਖਾਲੀ ਹੈ ਅਤੇ ਯੋਗ ਕਰਾਇਆ ਜਾ ਰਿਹਾ ਹੈ। ਬਾਬਾ ਰਾਮਦੇਵ ਹੀ ਬਣਾ ਦਿਓ ਸਭ ਨੂੰ। ਪੇਟ ਖਾਲੀ ਹੈ, ਜੇਬ ਖਾਲੀ ਹੈ, ਖਾਤਾ ਖੁਲ੍ਹਵਾਇਆ ਜਾ ਰਿਹਾ ਹੈ।''
ਦੱਸਣਯੋਗ ਹੈ ਕਿ ਸਿੱਧੂ ਨੂੰ ਕੁਝ ਦਿਨ ਪਹਿਲਾਂ ਵੀ ਧਰਮ ਦੇ ਆਧਾਰ 'ਤੇ ਮੁਸਲਮਾਨਾਂ ਤੋਂ ਵੋਟ ਮੰਗਣ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ 72 ਘੰਟਿਆਂ ਲਈ ਸਿੱਧੂ ਦੇ ਚੋਣ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਗਈ ਸੀ।


shivani attri

Content Editor

Related News