ਕਾਂਗਰਸ ਦੇ ਖੜਗੇ ਵਾਲੇ 11 ਫਰਵਰੀ ਦੇ ਪ੍ਰੋਗਰਾਮ ਲਈ ਸੱਦਾ ਉਡੀਕ ਰਹੇ ਨਵਜੋਤ ਸਿੱਧੂ, ਕਹੀ ਇਹ ਗੱਲ

Friday, Feb 09, 2024 - 12:22 PM (IST)

ਕਾਂਗਰਸ ਦੇ ਖੜਗੇ ਵਾਲੇ 11 ਫਰਵਰੀ ਦੇ ਪ੍ਰੋਗਰਾਮ ਲਈ ਸੱਦਾ ਉਡੀਕ ਰਹੇ ਨਵਜੋਤ ਸਿੱਧੂ, ਕਹੀ ਇਹ ਗੱਲ

ਜਲੰਧਰ (ਵੈੱਬ ਡੈਸਕ)- ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਪਾਰਟੀ ਵੱਲੋਂ ਆਗਾਮੀ ਚੋਣਾਂ ਨੂੰ ਲੈ ਕੇ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। 11 ਫਰਵਰੀ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਵੀ ਪੰਜਾਬ ਆ ਰਹੇ ਹਨ, ਜਿੱਥੇ ਸਮਰਾਲਾ ਵਿਖੇ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਕਾਂਗਰਸ 'ਚੋਂ ਕੱਢੇ ਜਾਣ ਦੀ ਚਰਚਾ 'ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਕੱਢੀ ਖ਼ੂਬ ਭੜਾਸ

ਉਥੇ ਹੀ 11 ਫਰਵਰੀ ਨੂੰ ਸਮਰਾਲਾ ਵਿਚ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੇ ਕੋਈ ਬੁਲਾਏਗਾ ਤਾਂ ਉਹ ਜ਼ਰੂਰ ਜਾਣਗੇ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਕੀਤੀ ਗਈ ਵਿਸ਼ੇਸ਼ ਇੰਟਰਵਿਊ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਸੱਦੇ ਦੀ ਕੋਈ ਲੋੜ ਨਹੀਂ। ਮੈਨੂੰ ਕੋਈ ਵੀ ਬੁਲਾਏਗਾ ਤਾਂ ਮੈਂ ਜਰੂਰ ਜਾਵਾਂਗਾ। ਕੋਈ ਇਕ ਵਾਰ ਵੀ ਕਹੇਗਾ ਕਿ ਪ੍ਰਧਾਨ ਸਾਬ੍ਹ ਤੁਸੀਂ ਪਹੁੰਚਣਾ ਹੈ ਤਾਂ ਮੈਂ ਜ਼ਰੂਰ ਜਾਵਾਂਗਾ। ਮੇਰੀ ਆਤਮਾ ਖ਼ੜ੍ਹਗੇ ਸਾਬ੍ਹ ਦੇ ਨਾਲ ਹੈ। ਮੈਂ ਉਨ੍ਹਾਂ ਦਾ ਸੁਆਗਤ ਵੀ ਕਰਾਂਗਾ, ਮੈਂ ਕਾਂਗਰਸ ਦਾ ਇਕ ਸਿਪਾਹੀ ਹਾਂ, ਜਿੱਥੇ ਮੇਰੀ ਲੋੜ ਹੋਵੇਗੀ, ਮੈਂ ਉਥੇ ਜ਼ਰੂਰ ਪਹੁੰਚਾਂਗਾ। ਮੈਂ ਕਿਸੇ ਗਿੱਦੜ-ਭੱਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਮੈਂ ਪੰਜਾਬ ਦੀ ਖ਼ਾਿਤਰ ਆਖ਼ਰੀ ਸਾਹ ਤੱਕ ਲੜਦਾ ਰਹਾਂਗਾ ਅਤੇ ਕਾਂਗਰਸ ਦੀ ਵਿਚਾਰ ਧਾਰਾ ਨਾਲ ਹਮੇਸ਼ਾ ਖੜ੍ਹਾ ਰਹਾਂਗਾ। 

ਇਹ ਵੀ ਪੜ੍ਹੋ:  'ਆਪ' ਨੂੰ ਭੰਡਣ ਤੇ ਗਠਜੋੜ ਦੀ ਮੰਗ 'ਤੇ ਸੁਣੋ ਨਵਜੋਤ ਸਿੱਧੂ ਦਾ ਸਪੱਸ਼ਟੀਕਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News