ਨਵਜੋਤ ਸਿੱਧੂ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਮ

04/23/2021 6:39:21 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੁਲ੍ਹਾ ਦੇ ਸਾਰੇ ਯਤਨ ਅਸਫਲ ਹੋਣ ਤੋਂ ਬਾਅਦ ਜਨਤਕ ਮੰਚ ’ਤੇ ਪਰਤੇ ਵਿਧਾਇਕ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ’ਤੇ ਲਗਾਤਾਰ ਸਿਆਸੀ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਹਨ। ਬੇਅਦਬੀ ਗੋਲੀ ਕਾਂਡ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਸਿੱਧੂ ਕਾਂਗਰਸ ਤੋਂ ਇਸ ਕਦਰ ਖਫ਼ਾ ਹਨ ਕਿ ਉਨ੍ਹਾਂ ਬੀਤੇ ਦਿਨੀਂ ਆਪਣੇ ਟਵਿੱਟਰ ਅਕਾਊਂਟ ਪ੍ਰੋਫਾਈਲ ਤੋਂ ਕਾਂਗਰਸ ਦਾ ਨਾਮ ਹੀ ਹਟਾ ਦਿੱਤਾ ਅਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ’ਚ ਐੱਸ. ਆਈ. ਟੀ. ਦੀ ਜਾਂਚ ਰੱਦ ਹੋ ਜਾਣ ਦੇ ਮਾਮਲੇ ’ਚ ਨਾਮ ਲਏ ਬਿਨਾਂ ਕੈਪਟਨ ’ਤੇ ਸਿਆਸੀ ਹਮਲਾ ਬੋਲਿਆ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਗ੍ਰਹਿ ਮੰਤਰੀ ’ਤੇ ਸਵਾਲ ਚੁੱਕਦਿਆਂ ਕਿਹਾ, ਲੀਗਲ ਟੀਮ ਦੇ ਮੈਂਬਰ ਮਹਿਜ਼ ਪਿਆਦੇ

ਕੀ ਕਿਹਾ ਸਿੱਧੂ ਨੇ ਟਵੀਟ ’ਚ
ਬੇਅਦਬੀ ਤੇ ਗੋਲੀਕਾਂਡ ਮਾਮਲੇ ’ਤੇ ਸੋਸ਼ਲ ਮੀਡੀਆ ’ਤੇ ਆਪਣੇ ਪੁਰਾਣੇ ਬਿਆਨਾਂ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਨਾਕਾਮੀ ਕਿਸੇ ਸਰਕਾਰ ਜਾਂ ਪਾਰਟੀ ਦੀ ਨਾਕਾਮੀ ਨਹੀਂ ਹੈ, ਸਗੋਂ ਇਕ ਆਦਮੀ ਦੀ ਹੈ, ਜਿਸ ਦੇ ਹੱਥ ਮੁਲਜ਼ਮਾਂ ਨਾਲ ਮਿਲੇ ਹੋਏ ਹਨ। ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੇ ਲਿਖਿਆ ਕਿ ਹਮ ਤੋ ਡੂਬੇਂਗੇ ਸਨਮ, ਤੁਮਹੇਂ ਭੀ ਲੇ ਡੂਬੇਂਗੇ। ਸਿੱਧੂ ਦਾ ਇਹ ਟਵੀਟ ਉਨ੍ਹਾਂ ਦੇ ਹਾਲ ਹੀ ਵਿਚ ਜਾਰੀ ਬਿਆਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਨੇ ਬੇਅਦਬੀ ਤੇ ਗੋਲੀਕਾਂਡ ਦੀ ਗੱਲ ਚੁੱਕਣ ’ਤੇ ਉਨ੍ਹਾਂ ਦਾ ਮੰਤਰਾਲਾ ਬਦਲਣ ਤੋਂ ਲੈ ਕੇ ਅਸਤੀਫ਼ੇ ਤੱਕ ਦੀ ਗੱਲ ਰੱਖੀ ਸੀ ਅਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਿਆ ਸੀ।

ਇਹ ਵੀ ਪੜ੍ਹੋ : ਕੁਝ ਸਾਲਾਂ ’ਚ ਸਾਰਾ ਪਰਿਵਾਰ ਖ਼ਤਮ, ਪਹਿਲਾਂ ਪਿਤਾ, ਫਿਰ ਵੱਡਾ ਭਰਾ, ਹੁਣ ਛੋਟੇ ਭਰਾ ਨੇ ਵੀ ਕੀਤੀ ਖ਼ੁਦਕੁਸ਼ੀ

PunjabKesari

ਅੱਜ ਫਿਰ ਸਿੱਧੂ ਨੇ ਕੀਤਾ ਧਮਾਕੇਦਾਰ ਟਵੀਟ
ਬੇਅਦਬੀ ਗੋਲ਼ੀ ਕਾਂਡ ’ਤੇ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਨਵਜੋਤ ਸਿੱਧੂ ਨੇ ਅੱਜ ਇਕ ਹੋਰ ਟਵੀਟ ਰਾਹੀਂ ਗ੍ਰਹਿ ਮੰਤਰੀ ’ਤੇ ਵੱਡੇ ਸਵਾਲ ਚੁੱਕੇ। ਸੋਸ਼ਲ ਮੀਡੀਆ ’ਤੇ ਮੁੜ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਕੀ ਗ੍ਰਹਿ ਮੰਤਰੀ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ ? ਆਪਣੀ ਜ਼ਿੰਮੇਵਾਰੀ ਕਿਸੇ ਸਿਰ ਮੜ੍ਹਣੀ ਅਤੇ ਸਿਰਫ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਨਾਉਣ ਦਾ ਮਤਲਬ ਹੈ ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ ’ਚ ਨਹੀਂ ਹੈ। ਫਿਰ ਐਡਵੋਕੇਟ ਜਨਰਲ ਦੀ ਲਗਾਮ ਕਿਸ ਦੇ ਹੱਥ ਹੈ ? ਜ਼ਿੰਮੇਵਾਰੀਆਂ ਤੋਂ ਭੱਜਣ ਦੀ ਇਸ ਖੇਡ ਵਿਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਹਨ। ਸਿੱਧੂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਇਕ ਤੋਂ ਬਾਅਦ ਇਕ ਹਮਲੇ ਬੋਲੇ ਜਾ ਰਹੇ ਹਨ ਅਤੇ ਇਸ ਦਰਮਿਆਨ ਆਪਣੇ ਟਵਿੱਟਰ ਅਕਾਊਂਟ ਤੋਂ ਕਾਂਗਰਸ ਦਾ ਨਾਮ ਹਟਾਉਣ ਤੋਂ ਬਾਅਦ ਨਵੀਂ ਚਰਚਾ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਸਿੱਧੂ ਤੋਂ ਬਾਅਦ ਬਾਜਵਾ ਨੇ ਵੀ ਚੁੱਕੇ ਸਵਾਲ, ਏ. ਜੀ. ’ਤੇ ਲਗਾਏ ਵੱਡੇ ਦੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

 


Gurminder Singh

Content Editor

Related News