ਮੋਹਾਲੀ ਧਮਾਕੇ ’ਤੇ ਨਵਜੋਤ ਸਿੱਧੂ ਦਾ ਬਿਆਨ, ਕਿਹਾ-ਇਹ ਘਟਨਾ ਸਰਕਾਰ ਲਈ ਜਾਗਣ ਦਾ ਸੁਨੇਹਾ

Tuesday, May 10, 2022 - 08:59 PM (IST)

ਮੋਹਾਲੀ ਧਮਾਕੇ ’ਤੇ ਨਵਜੋਤ ਸਿੱਧੂ ਦਾ ਬਿਆਨ, ਕਿਹਾ-ਇਹ ਘਟਨਾ ਸਰਕਾਰ ਲਈ ਜਾਗਣ ਦਾ ਸੁਨੇਹਾ

ਚੰਡੀਗੜ੍ਹ (ਬਿਊਰੋ) : ਮੋਹਾਲੀ ’ਚ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਮੋਹਾਲੀ ’ਚ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਹੋਇਆ ਹਮਲਾ ਸਟੇਟ ਇੰਟੈਲੀਜੈਂਸ ਦੀ ਕਮਜ਼ੋਰੀ ਨੂੰ ਉਜਾਗਰ ਕਰਦਾ ਹੈ ਅਤੇ ਇਹ ਘਟਨਾ ਸਰਕਾਰ ਲਈ ਜਾਗਣ ਦਾ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਹਰ ਪਲ ਚੌਕਸ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਮਾਨ ਸਰਕਾਰ ਦੀ ਪਹਿਲੀ ਤਰਜੀਹ ਕਾਨੂੰਨ-ਵਿਵਸਥਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਦੂਜੇ ਧਮਾਕੇ ਦੀ ਖ਼ਬਰ ਝੂਠੀ : ਵਿਵੇਕਸ਼ੀਲ ਸੋਨੀ

PunjabKesari

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਖ਼ਤਰਾ ਖੜ੍ਹਾ ਹੋਣ ਜਾਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਟਾਲਣਾ ਸੁਰੱਖਿਆ ਏਜੰਸੀਆਂ ਦਾ ਸਭ ਤੋਂ ਪਹਿਲਾ ਕਰਤੱਵ ਹੈ। ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਨੂੰ ਮੋਹਾਲੀ ’ਚ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟ ’ਤੇ ਰਾਕੇਟ ਪ੍ਰੋਪੇਲਡ ਗ੍ਰਨੇਡ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਫੈਲ ਗਈ ਸੀ। ਇਸ ਧਮਾਕੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਇਸ ਧਮਾਕੇ ਤੋਂ ਬਾਅਦ ਇਥੇ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਕਰੋੜਾਂ ਦੇ ਬਿੱਲ ਪੈਂਡਿੰਗ, ਡੀਜ਼ਲ ਸਪਲਾਈ ਰੁਕਣ ਨਾਲ ਬੱਸਾਂ ਖੜ੍ਹੀਆਂ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ


author

Manoj

Content Editor

Related News