ਨਵਜੋਤ ਸਿੱਧੂ ਦੇ ਨਾਂ 'ਤੇ ਸ਼ੁਰੂ ਹੋਇਆ 'ਫਰਜ਼ੀਵਾੜਾ'

Wednesday, Mar 18, 2020 - 01:35 AM (IST)

ਨਵਜੋਤ ਸਿੱਧੂ ਦੇ ਨਾਂ 'ਤੇ ਸ਼ੁਰੂ ਹੋਇਆ 'ਫਰਜ਼ੀਵਾੜਾ'

ਜਲੰਧਰ - ਲੰਬੇ ਸਮੇਂ ਬਾਅਦ ਚੁੱਪੀ ਤੋੜ ਕੇ ਸੋਸ਼ਲ ਮੀਡੀਆ 'ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਂ 'ਤੇ ਫਰਜ਼ੀਵਾੜਾ ਸ਼ੁਰੂ ਹੋ ਗਿਆ ਹੈ। ਨਵਜੋਤ ਸਿੱਧੂ ਨੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਯੂ-ਟਿਊਬ 'ਤੇ ਆਪਣਾ 'ਜਿੱਤੇਗਾ ਪੰਜਾਬ' ਨਾਂ ਦਾ ਚੈਨਲ ਸ਼ੁਰੂ ਕੀਤਾ ਹੈ। ਇਸ ਚੈਨਲ ਨੂੰ ਸ਼ੁਰੂ ਕਰਨ ਦਾ ਮਕਸਦ ਸਿੱਧੂ ਨੇ ਦੱਸਿਆ ਕਿ ਉਹ ਇਸ ਜ਼ਰੀਏ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ। ਪਰ ਸਿੱਧੂ ਦੇ ਚੈਨਲ ਨੂੰ ਅਜੇ ਇਕ ਦਿਨ ਹੀ ਹੋਇਆ ਸੀ ਕਿ 'ਜਿੱਤੇਗਾ ਪੰਜਾਬ' ਨਾਂ ਦੇ ਚੈਨਲਾਂ ਦੀ ਯੂ-ਟਿਊਬ 'ਤੇ ਭਰਮਾਰ ਹੋ ਗਈ। ਜਦੋਂ ਤੁਸੀਂ ਯੂ-ਟਿਊਬ 'ਤੇ 'ਜਿੱਤੇਗਾ ਪੰਜਾਬ' ਨਾਂ ਲਿੱਖ ਕੇ ਸਰਚ ਕਰਦੇ ਹੋ ਤਾਂ ਤੁਹਾਨੂੰ ਇਸ ਨਾਂ ਦੇ ਦਰਜਨਾਂ ਭਰ ਚੈਨਲ ਦੇਖਣ ਨੂੰ ਮਿਲਦੇ ਹਨ। ਹੁਣ ਇਥੇ ਸਵਾਲ ਇਹ ਉਠਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਅਸਲੀ ਚੈਨਲ ਕਿਹੜਾ ਹੈ। ਇਸ ਚੈਨਲ 'ਤੇ ਕਈ ਲੋਕਾਂ ਨੇ ਕੁਮੈਂਟ ਕਰਕੇ ਨਵਜੋਤ ਸਿੰਘ ਸਿੱਧੂ ਮੁਬਾਰਕਬਾਦ ਦਿੱਤੀ ਹੈ।


author

Sunny Mehra

Content Editor

Related News