CM ਚਿਹਰਾ ਨਾ ਬਣਾਉਣ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ, ਦਿੱਤੀ ਇਹ ਪ੍ਰਤੀਕਿਰਿਆ (ਵੀਡੀਓ)

Thursday, Feb 10, 2022 - 08:37 PM (IST)

CM ਚਿਹਰਾ ਨਾ ਬਣਾਉਣ ’ਤੇ ਖੁੱਲ੍ਹ ਕੇ ਬੋਲੇ ਨਵਜੋਤ ਸਿੱਧੂ, ਦਿੱਤੀ ਇਹ ਪ੍ਰਤੀਕਿਰਿਆ (ਵੀਡੀਓ)

ਜਲੰਧਰ-ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਤਿਉਂ-ਤਿਉਂ ਚੋਣ ਅਖਾੜਾ ਭਖ਼ਦਾ ਜਾ ਰਿਹਾ ਹੈ। ਇਸੇ ਦਰਮਿਆਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਮੁੱਖ ਮੰਤਰੀ ਚਿਹਰਾ ਨਾ ਬਣਾਉਣ ਨੂੰ ਲੈ ਕੇ ਖੁੱਲ੍ਹ ਬੋਲੇ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਮੈਨੂੰ ਮੁੱਖ ਮੰਤਰੀ ਚਿਹਰਾ ਨਾ ਬਣਾਉਣ ਨੂੰ ਲੈ ਕੇ ਕੋਈ ਰੰਜ਼ ਨਹੀਂ ਹੈ। ਇਸ ਨੂੰ ਲੈ ਕੇ ਵਿਰੋਧੀਆਂ ਦੇ ਮਜ਼ਾਕ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਬਕਵਾਸ ਕਰਨ ਦੀ ਆਦਤ ਹੋ ਗਈ ਹੈ। ਜਿਸ ਦੀ ਸਫ਼ਲਤਾ ਰੋਕੀ ਨਾ ਜਾ ਸਕੇ, ਉਸ ਦਾ ਸਾਰੇ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਮੈਨੂੰ ਮਨਿਸਟਰੀਆਂ ਚਾਹੀਦੀਆਂ ਹੁੰਦੀਆਂ ਤਾਂ ਮੈਂ ਕਦੋਂ ਦਾ ਲੈ ਲੈਂਦਾ। ਉਨ੍ਹਾਂ ਕਿਹਾ ਕਿ ਜੇ ਮੈਨੂੰ ਮਨਿਸਟਰੀਆਂ ਦਾ ਲਾਲਚ ਹੁੰਦਾ ਤਾਂ ਤਿੰਨ ਵਾਰ ਭਾਜਪਾ ’ਚ ਵੀ ਮੰਤਰੀ ਰਿਹਾ ਹੁੰਦਾ। ਪੰਜਾਬ ਨੂੰ ਮੋਹਰੀ ਹੋ ਕੇ ਚਲਾਉਣ ਦੇ ਬਿਆਨ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਵੀ ਚੀਜ਼ ਨੂੰ ਨਹੀਂ ਚਾਹੁੰਦਾ। ਮੈਂ ਸਿਰਫ਼ ਇਕ ਗੱਲ ਚਾਹੁੰਦਾ ਹਾਂ ਕਿ ਮੇਰੀਆਂ ਪਾਲਿਸੀਆਂ ਨੂੰ ਲਾਗੂ ਕੀਤਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖਬਰ : ਚੋਣ ਜ਼ਾਬਤੇ ਦੌਰਾਨ ਅਕਾਲੀਆਂ ਅਤੇ ਕਾਂਗਰਸੀਆਂ ’ਚ ਚੱਲੀਆਂ ਗੋਲੀਆਂ

ਸਿੱਧੂ ਨੇ ਕਿਹਾ ਕਿ ਇਹ ਬਹੁਤ ਖ਼ਤਰਨਾਕ ਸਥਿਤੀ ਹੈ ਤੇ ਸਰਕਾਰ ਚੱਲਣੀ ਨਹੀਂ। ਉਨ੍ਹਾਂ ਕਿਹਾ ਕਿ ਜੇ ਸਾਡੀ ਸਰਕਾਰ ਬਣ ਵੀ ਗਈ ਤਾਂ ਉਹ ਚੱਲਣੀ ਨਹੀਂ। ਉਨ੍ਹਾਂ ਕਿਹਾ ਕਿ ਜੇ ਕਿਤੇ ਸਰਕਾਰ ਨੂੰ ਸਿਸਟਮ ਚਲਾਉਣ ਲੱਗ ਪਿਆ ਤਾਂ ਪੰਜਾਬ ਢਹਿ-ਢੇਰੀ ਹੋ ਜਾਵੇਗਾ। ਪੰਜਾਬ ਰਹਿਣ ਜੋਗਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਰੱਬ ’ਤੇ ਬਹੁਤ ਭਰੋਸਾ ਹੈ ਤੇ ਉਸ ਨੇ ਮੇਰੀ ਕਦੀ ਪਿੱਠ ਨਹੀਂ ਲੱਗਣ ਦਿੱਤੀ। ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਇਸ ਲਈ ਮੇਰੀ ਆਵਾਜ਼ ਕਦੀ ਦੱਬ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਜਾਤੀਵਾਦ ਦੀ ਸਿਆਸਤ ਉੱਤਰ ਪ੍ਰਦੇਸ਼ ’ਚ ਹੋ ਸਕਦੀ ਹੈ ਪਰ ਪੰਜਾਬ ’ਚ ਨਹੀਂ। ਹਿੰਦੂ ਨਾ ਮੁਸਲਮਾਨ ਪੰਜਾਬ ਜੀਵੇ ਗੁਰਾਂ ਦੇ ਨਾਲ। ਉਨ੍ਹਾਂ ਕਿਹਾ ਕਿ ਇਥੇ ਤਾਂ ਆਪਸੀ ਭਾਈਚਾਰਾ ਚੱਲੇਗਾ, ਲੋਕਤੰਤਰ ’ਚ ਫ਼ੈਸਲਾ ਲੋਕਾਂ ਦਾ ਹੁੰਦਾ ਹੈ। 

 


author

Manoj

Content Editor

Related News