ਨਵਜੋਤ ਸਿੱਧੂ ਦਾ ਵੱਡਾ ਦਾਅਵਾ, 6 ਮਹੀਨਿਆਂ ''ਚ ਪੰਜਾਬ ਦੀ ਤਸਵੀਰ ਬਦਲ ਦੇਵੇਗਾ ''ਪੰਜਾਬ ਮਾਡਲ''

Wednesday, Dec 29, 2021 - 06:19 PM (IST)

ਨਵਜੋਤ ਸਿੱਧੂ ਦਾ ਵੱਡਾ ਦਾਅਵਾ, 6 ਮਹੀਨਿਆਂ ''ਚ ਪੰਜਾਬ ਦੀ ਤਸਵੀਰ ਬਦਲ ਦੇਵੇਗਾ ''ਪੰਜਾਬ ਮਾਡਲ''

ਜਲੰਧਰ : ਪੰਜਾਬ ਮਾਡਲ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਹ ਮਾਡਲ ਲਾਗੂ ਕਰਨ ਦਾ ਮੌਕਾ ਮਿਲੇ ਤਾਂ 6 ਮਹੀਨਿਆਂ 'ਚ ਪੰਜਾਬ ਦੀ ਤਸਵੀਰ ਬਦਲ ਜਾਵੇਗੀ। ਉਨਾਂ ਦਾ ਕਹਿਣਾ ਕਿ ਹਨ੍ਹੇਰਾ ਸੌ ਵਰਿਆਂ ਦਾ ਕਿਉਂ ਨਾ ਹੋਵੇ ਪਰ ਜੇ ਇੱਕ ਦੀਵਾ ਬਾਲ਼ ਦੇਵੋ ਤਾਂ ਉਹ ਸਾਰਾ ਹਨ੍ਹੇਰਾ ਖਾ ਜਾਂਦਾ ਹੈ। ਅੱਜ ਇੱਕ ਵੀ ਰਾਜਨੇਤਾ ਅਜਿਹਾ ਨਹੀਂ ਹੈ ਜਿਸਨੇ ਖੇਤੀ ਲਈ ਰੋਡ ਮੈਪ ਦਿੱਤਾ ਹੋਵੇ, ਫਿਰ ਉਹਦੇ 'ਤੇ ਪਹਿਰਾ ਦਿੱਤਾ ਹੋਵੇ, ਤੇ ਕਹਿੰਦਾ ਹੋਵੇ ਕਿ ਜੇ ਕੋਈ ਇਸ ਰੋਡ ਮੈਪ ਤੋਂ ਬਿਹਤਰ ਹੈ ਤਾਂ ਮੈਂ ਉਸਦੇ ਮਗਰ ਲੱਗਾਂਗਾ। ਨਵਜੋਤ ਸਿੱਧੂ ਨੇ ਪੰਜਾਬ ਮਾਡਲ ਸਮੇਤ ਤਮਾਮ ਮਸਲਿਆਂ 'ਤੇ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ। ਸੁਣੋ ਪੂਰੀ ਗੱਲਬਾਤ...
 

 


author

Harnek Seechewal

Content Editor

Related News