ਨਵਜੋਤ ਸਿੱਧੂ ਨੇ ਕੀਤੀ ਮਜੀਠੀਆ ਦੀ ਤਾਰੀਫ਼, ‘ਜੱਫ਼ੀ’ ’ਤੇ ਦਿੱਤਾ ਸਪੱਸ਼ਟੀਕਰਨ

Friday, Feb 09, 2024 - 06:57 PM (IST)

ਨਵਜੋਤ ਸਿੱਧੂ ਨੇ ਕੀਤੀ ਮਜੀਠੀਆ ਦੀ ਤਾਰੀਫ਼, ‘ਜੱਫ਼ੀ’ ’ਤੇ ਦਿੱਤਾ ਸਪੱਸ਼ਟੀਕਰਨ

ਜਲੰਧਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਜਿੱਥੇ ਆਪਣੇ ਵਿਰੋਧੀ ਬਿਕਰਮ ਸਿੰਘ ਮਜੀਠੀਆ ਦੀ ਤਾਰੀਫ਼ ਕੀਤੀ ਹੈ, ਉਥੇ ਉਨ੍ਹਾਂ ਨੇ ਹਾਲ ਹੀ ਵਿਚ ਮਜੀਠੀਆ ਨੂੰ ਪਾਈ ਜੱਫ਼ੀ ਦਾ ਸਪੱਸ਼ਟੀਕਰਨ ਦਿੱਤਾ ਹੈ। ‘ਜਗ ਬਾਣੀ’ ਨੂੰ ਦਿੱਤੇ ਇੰਟਰਵਿਊ ਵਿਚ ਸਿੱਧੂ ਨੇ ਕਿਹਾ ਕਿ ਬਿਕਰਮ ਮਜੀਠੀਆ ਪ੍ਰਤੀ ਉਨ੍ਹਾਂ ਦੇ ਦਿਲ ਵਿਚ ਨਾ ਤਾਂ ਕੋਈ ਬਦਲੇ ਦੀ ਭਾਵਨਾ ਹੈ ਅਤੇ ਨਾ ਹੀ ਕੋਈ ਰੰਝ ਹੈ। ਜੱਫੀ ’ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮੈਂ ਜੋ ਵੀ ਕੀਤਾ ਸ਼ਰੇਆਮ ਕੀਤਾ, ਕਿਸੇ ਫਾਰਮ ਹਾਊਸ ’ਤੇ ਜਾ ਕੇ ਨਹੀਂ ਕੀਤਾ ਤੇ ਨਾ ਹੀ ਰਾਤਾਂ ਦੇ ਹਨ੍ਹੇਰਿਆਂ ’ਚ ਕੀਤਾ ਹੈ। ਜੇ ਕੋਈ ਗਲਤ ਕਰੇਗਾ ਤਾਂ ਮੈਂ ਠੋਕੂੰਗਾ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵਿਰੋਧੀਆਂ ’ਤੇ ਹਮਲਾ, ਸ਼ਾਇਰਾਨਾ ਅੰਦਾਜ਼ ’ਚ ਦਿੱਤਾ ਜਵਾਬ

ਬਿਕਰਮ ਮਜੀਠੀਆ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਬਿਕਰਮ ਇਕ ਚੰਗੇ ਵਿਰੋਧੀ ਦਾ ਰੋਲ ਨਿਭਾਅ ਰਿਹਾ ਹੈ, ਇਸ ਵਿਚ ਕੀ ਗਲਤ ਹੈ। ਜਦੋਂ ਮੇਰੇ ਪਿਤਾ ਦਾ ਦਿਹਾਂਤ ਹੋਇਆ ਸੀ, ਉਸ ਸਮੇਂ ਵੀ ਬਿਕਰਮ ਆਇਆ ਸੀ। ਮੇਰੀ ਪਤਨੀ ਬਿਮਾਰ ਹੋਈ ਤਾਂ ਬਿਕਰਮ ਨੇ ਦੁਆਵਾਂ ਕੀਤੀਆਂ। ਮੇਰੀ ਜਦੋਂ ਬਿਕਰਮ ਨਾਲ ਲੜਾਈ ਹੋਈ ਤਾਂ ਵੀ ਠੋਕ ਕੇ ਹੋਈ। ਪਟਿਆਲਾ ਜੇਲ੍ਹ ਵਿਚ ਅਸੀਂ ਇਕੱਠੇ ਰਹੇ ਪਰ ਕਦੇ ਮੁਲਾਕਾਤ ਨਹੀਂ ਕੀਤੀ। ਜੇਲ੍ਹ ਵਿਚ ਇਕ ਵਿਅਕਤੀ ਮੈਨੂੰ ਚੰਡੀ ਦੀ ਵਾਰ ਸੁਣਾਉਂਦਾ ਸੀ, ਜਿਸ ਨੂੰ ਸੁਣ ਕੇ ਮੇਰੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਸੀ ਅਤੇ ਅੰਦਰੋਂ ਬਹੁਤ ਕੁੱਝ ਦਿਖਦਾ ਸੀ, ਉਸ ਨੇ ਕਿਹਾ ਕਿ ਇਹ ਜੋ ਨਜ਼ਰ ਆਉਂਦਾ ਇਹ ਹੋਰ ਵਧੇਗਾ, ਜੇ ਕਿਸੇ ਲਈ ਕੋਈ ਰੰਝ ਹੈ ਤਾਂ ਕੱਢ ਦਿਓ। ਇਸ ’ਤੇ ਮੈਂ ਬਿਕਰਮ ਨੂੰ ਕਿਹਾ ਮੈਨੂੰ ਤੇਰੇ ਨਾਲ ਹੁਣ ਕੋਈ ਰੰਝ ਨਹੀਂ ਹੈ। ਹਾਂ ਜੇਕਰ ਪੰਜਾਬ ਬਾਰੇ ਮੈਨੂੰ ਲੱਗਾ ਕਿ ਕੋਈ ਗ਼ਲਤ ਕਦਮ ਚੁੱਕਿਆ ਹੈ ਤਾਂ ਮੈਂ ਫਿਰ ਵਿਰੋਧ ਕਰਾਂਗਾ।

ਇਹ ਵੀ ਪੜ੍ਹੋ : ਵਜ਼ੀਰਾਂ ਨੂੰ ਚੋਣ ਲੜਾਉਣ ਦੇ ਮੂਡ ’ਚ ‘ਆਪ’ , ਮੰਤਰੀਆਂ ਦੀ ਨਾਂਹ-ਨੁੱਕਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News