ਵੱਡੀ ਖ਼ਬਰ : ਸਿਸਵਾਂ ਹਾਊਸ ਵਿਖੇ ਕੈਪਟਨ ਨੂੰ ਮਿਲੇ 'ਨਵਜੋਤ ਸਿੱਧੂ', ਚਿੱਠੀ ਸੌਂਪ ਕੇ ਕੀਤੀ ਇਹ ਮੰਗ

Friday, Aug 20, 2021 - 12:03 PM (IST)

ਵੱਡੀ ਖ਼ਬਰ : ਸਿਸਵਾਂ ਹਾਊਸ ਵਿਖੇ ਕੈਪਟਨ ਨੂੰ ਮਿਲੇ 'ਨਵਜੋਤ ਸਿੱਧੂ', ਚਿੱਠੀ ਸੌਂਪ ਕੇ ਕੀਤੀ ਇਹ ਮੰਗ

ਚੰਡੀਗੜ੍ਹ (ਅਸ਼ਵਨੀ, ਰਮਨਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਕੈਪਟਨ ਅਤੇ ਸਿੱਧੂ ਵਿਚਾਲੇ ਇਹ ਮੁਲਾਕਾਤ ਸਿਸਵਾਂ ਫਾਰਮ ਹਾਊਸ ਵਿਖੇ ਕੀਤੀ ਗਈ। ਇਸ ਦੌਰਾਨ ਨਵਜੋਤ ਸਿੱਧੂ ਦੇ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਕੁਲਜੀਤ ਨਾਗਰਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੁਮੇਧ ਸੈਣੀ ਮਾਮਲੇ 'ਚ 'ਰੰਧਾਵਾ' ਦਾ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ, 3 ਅਫ਼ਸਰਾਂ ਨੂੰ ਹਟਾਉਣ ਦੀ ਮੰਗ

PunjabKesari

ਇਸ ਮੌਕੇ ਨਵਜੋਤ ਸਿੱਧੂ ਨੇ ਕਾਰਕੁੰਨਾਂ ਦੀ ਫੀਡਬੈਕ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਇਆ। ਨਵਜੋਤ ਸਿੱਧੂ ਨੇ ਕੈਪਟਨ ਨੂੰ ਇਕ ਚਿੱਠੀ ਸੌਂਪੀ। ਇਸ ਚਿੱਠੀ 'ਚ ਮੰਗ ਕੀਤੀ ਗਈ ਹੈ ਕਿ ਜੇਕਰ ਕੈਬਨਿਟ ਮੰਤਰੀ ਰੋਜ਼ਾਨਾ ਇਕ ਮੰਤਰੀ ਦੇ ਆਧਾਰ 'ਤੇ ਪੰਜਾਬ ਕਾਂਗਰਸ ਭਵਨ 'ਚ ਬੈਠਣ ਤਾਂ ਜੋ ਅਹਿਮ ਮਸਲਿਆਂ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਾਬਕਾ DGP 'ਮੁਹੰਮਦ ਮੁਸਤਫ਼ਾ' ਦੀ ਸਿਆਸੀ ਪਾਰੀ, ਨਵਜੋਤ ਸਿੱਧੂ ਦੀ ਟੀਮ 'ਚ ਹੋਏ ਸ਼ਾਮਲ

PunjabKesari

ਚਿੱਠੀ 'ਚ ਲਿਖਿਆ ਗਿਆ ਕਿ ਕਾਂਗਰਸੀ ਵਰਕਰਾਂ, ਯੂਨੀਅਨਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਚਿੰਤਾਵਾਂ ਸੁਣਨ ਲਈ ਮੰਤਰੀ ਜੇਕਰ ਹਫ਼ਤੇ ਦੇ ਪੰਜ ਦਿਨ ਪੰਜਾਬ ਕਾਂਗਰਸ ਭਵਨ 'ਚ ਨਿਯਮਿਤ ਘੰਟੇ ਬਿਤਾਉਂਦਿਆਂ ਤੁਰੰਤ ਕਾਰਵਾਈ ਕਰਨ ਤਾਂ ਆਪਣੀ ਸੇਵਾ ਨਿਭਾਉਣ ਦਾ ਇਹ ਇਕ ਵਧੀਆ ਤਰੀਕਾ ਹੋਵੇਗਾ। ਇਸ 'ਤੇ ਕੈਪਟਨ ਨੇ ਤੁਰੰਤ ਨਵਜੋਤ ਸਿੰਘ ਸਿੱਧੂ ਦੀ ਮੰਗ ਮੰਨਦਿਆਂ ਆਪਣੇ ਮੰਤਰੀਆਂ ਦੀਆਂ ਪੰਜਾਬ ਕਾਂਗਰਸ ਭਵਨ ਵਿਖੇ ਬੈਠਣ ਸਬੰਧੀ ਡਿਊਟੀਆਂ ਲਾ ਦਿੱਤੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਸਰਟੀਫਿਕੇਟਾਂ ਨੂੰ ਲੈ ਕੇ ਨਵਾਂ ਫ਼ਰਮਾਨ ਜਾਰੀ

ਇਸ ਸਬੰਧੀ ਨਵਜੋਤ ਸਿੱਧੂ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਕਿ ਮੰਤਰੀਆਂ ਦੇ ਰੋਸਟਰ ਦੇ ਪ੍ਰਪੋਜ਼ਲ ਬਾਰੇ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਸੁਖਾਵੇਂ ਅਤੇ ਸਕਾਰਾਤਮਕ ਮਾਹੌਲ 'ਚ ਮੀਟਿੰਗ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News