ਪਟਿਆਲਾ ਜੇਲ੍ਹ ’ਚ ਬੰਦ ਨਵਜੋਤ ਸਿੱਧੂ ਨਾਲ ਨਵਤੇਜ ਚੀਮਾ ਤੇ ਫਤਿਹਜੰਗ ਬਾਜਵਾ ਨੇ ਕੀਤੀ ਮੁਲਾਕਾਤ
Friday, Jul 22, 2022 - 10:13 PM (IST)

ਪਟਿਆਲਾ (ਬਿਊਰੋ) : ਪਟਿਆਲਾ ਜੇਲ੍ਹ ’ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਮੁਲਾਕਾਤ ਕਰਨ ਲਈ ਪਹੁੰਚੇ। ਇਸ ਦੌਰਾਨ ਦੋਵਾਂ ਸਾਬਕਾ ਵਿਧਾਇਕਾਂ ਚੀਮਾ ਤੇ ਬਾਜਵਾ ਨੇ ਸਿੱਧੂ ਦੀ ਸਿਹਤ ਦਾ ਹਾਲ-ਚਾਲ ਜਾਣਿਆ।
ਇਹ ਖ਼ਬਰ ਵੀ ਪੜ੍ਹੋ : ਬੰਗਾਲ ਸਿੱਖਿਆ ਭਰਤੀ ਘਪਲੇ ’ਚ TMC ਆਗੂ ਪਾਰਥ ਚੈਟਰਜੀ ਦੇ ਨਜ਼ਦੀਕੀ ਦੇ ਘਰ ED ਦਾ ਛਾਪਾ, 20 ਕਰੋੜ ਬਰਾਮਦ
ਇਸ ਮੁਲਾਕਾਤ ਦੌਰਾਨ ਕਈ ਹੋਰ ਮੁੱਦਿਆਂ ਬਾਰੇ ਵੀ ਚਰਚਾ ਹੋਈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਰੋਡਰੇਜ਼ ਮਾਮਲੇ ’ਚ ਇਕ ਸਾਲ ਦੀ ਸਜ਼ਾ ਭੁਗਤ ਰਹੇ ਹਨ।