ਕੈਂਸਰ ਮੁਕਤ ਹੋਏ ਬੀਬੀ ਸਿੱਧੂ, ਨਵਜੋਤ ਸਿੱਧੂ ਨੇ ਦਿੱਤੀ ਜਾਣਕਾਰੀ
Thursday, Nov 21, 2024 - 06:08 PM (IST)
ਅੰਮ੍ਰਿਤਸਰ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਕੈਂਸਰ ਦੀ ਜੰਗ ਜਿੱਤਣ 'ਤੇ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਨਵਜੋਤ ਸਿੱਧੂ ਦੀ ਪਤਨੀ ਨੇ ਛਾਤੀ ਦੇ ਕੈਂਸਰ ਨੂੰ ਹਰਾ ਦਿੱਤਾ ਹੈ ਜਿਸ ਤੋਂ ਬਾਅਦ ਸਿੱਧੂ ਜੋੜਾ ਪਹਿਲੀ ਵਾਰ ਕੈਂਮਰੇ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਕ ਸਾਲ ਪਹਿਲਾਂ ਨਵਜੋਤ ਕੌਰ ਕੈਂਸਰ ਨਾਲ ਲੜ ਰਹੇ ਸਨ। ਜਿਸ ਤੋਂ ਬਾਅਦ ਸਿੱਧੂ ਨੇ ਆਪਣੀ ਪਤਨੀ ਦੇ ਇਲਾਜ ਬਾਰੇ ਅਪਡੇਟ ਮੀਡੀਆ ਸਾਹਮਣੇ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ
ਨਵਜੋਤ ਸਿੱਧੂ ਨੇ ਕਿਹਾ ਜਦੋਂ ਨੋਨੀ 3 ਸਟੇਜ 'ਤੇ ਸੀ ਤਾਂ ਡਾਕਟਰਾਂ ਨੇ ਬੱਚਣ ਦੀ ਉਮੀਦ ਵੀ ਘੱਟ ਦੱਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕੈਂਸਰ 'ਚ ਖਾਣ ਨੂੰ ਗੈਪ ਦਿਓ ਤਾਂ ਕੈਂਸਰ ਦੇ ਸੈੱਲ ਖੁਦ ਮਰ ਜਾਣਗੇ। ਸ਼ਾਮ 7 ਵਜੇ ਖਾਣੇ ਤੋਂ ਬਾਅਦ ਸਵੇਰੇ 10 ਵਜੇ ਖਾਣਾ ਚਾਹੀਦਾ ਹੈ। ਨਿੰਬੂ, ਨਿਮ ਦੇ ਪੱਤੇ ਅਤੇ ਤੁਲਸੀ ਦਾ ਵੱਧ ਉਪਯੋਗ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਚਾਹ ਵੀ ਛੱਡਣੀ ਪਵੇਗੀ ਅਤੇ ਹਲਦੀ, ਅਦਰਕ ਅਤੇ ਪੇਠੇ ਦੇ ਜੂਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਲਾਂ 'ਚ ਸ਼ਹਿਤੂਤ, ਚੁਕੰਦਰ, ਗਾਜਰ ਅਤੇ ਔਲੇ ਦਾ ਜੂਸ ਪੀਣਾ ਚਾਹੀਦਾ ਹੈ ਜੋ ਕੈਂਸਰ ਨੂੰ ਜੜੋ ਖ਼ਤਮ ਕਰਨ ਲਈ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਜੋ ਇਲਾਜ ਕੈਂਸਰ ਦਾ ਹੈ ਉਹੀ ਇਲਾਜ ਫੈਟੀ ਲੀਵਰ ਦਾ ਵੀ ਹੈ। ਉਨ੍ਹਾਂ ਕਿਹਾ ਨਾਰੀਅਲ ਦਾ ਤੇਲ ਅਤੇ ਸਰੋਂ ਦਾ ਤੇਲ ਦਾ ਭੋਜਨ ਖਾਣਾ ਚਾਹੀਦਾ ਹੈ। ਇਹ ਨੁਕਸੇ ਹਰ ਕੋਈ ਆਪਣੇ ਘਰ ਇਸਤਮਾਲ ਕਰ ਸਕਦਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਆਉਣ ਵਾਲਿਆਂ ਲਈ ਅਹਿਮ ਖ਼ਬਰ: 24 ਨਵੰਬਰ ਨੂੰ ਬੰਦ ਰਹੇਗੀ ਇਹ ਸੜਕ
ਨਵਜੋਤ ਸਿੱਧੂ ਨੇ ਅੱਗੇ ਦੱਸਿਆ ਕਿ ਹੁਣ ਮੇਰੀ ਪਤਨੀ ਕੈਂਸਰ ਤੋਂ ਮੁਕਤ ਹੈ ਅਤੇ ਮੈਂ ਤੇ ਮੇਰਾ ਪਰਿਵਾਰ ਖੁਸ਼ ਹਾਂ। ਨੋਨੀ ਨੇ ਹਮੇਸ਼ਾ ਬਹਾਦਰੀ ਨਾਲ ਲੜੀ ਅਤੇ ਪਾਜ਼ੇਟਿਵ ਰਹੀ। ਉਨ੍ਹਾਂ ਕਿਹਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਲਾਜ ਹਿੰਦੁਸਤਾਨ 'ਚ ਹੀ ਹੋਇਆ ਹੈ।
ਇਹ ਵੀ ਪੜ੍ਹੋ- 3 ਮਹੀਨੇ ਨਹੀਂ ਚੱਲਣਗੀਆਂ ਟਰੇਨਾਂ, ਜਾਣੋ ਵੱਡੀ ਅਪਡੇਟ
ਇਸ ਤੋਂ ਇਲਾਵਾ ਨਵਜੋਤ ਕੌਰ ਨੇ ਦੱਸਿਆ ਕਿ ਜਦੋਂ ਮੈਂ ਫੂਡ ਅਫ਼ਸਰ ਸੀ ਤਾਂ ਚੈਕਿੰਗ ਦੌਰਾਨ ਦੇਖਦੀ ਸੀ ਕਿ ਪੰਜਾਬ 'ਚ ਸਾਰੀਆਂ ਚੀਜ਼ਾਂ ਮਿਲਾਵਟੀ ਹਨ। ਜਿਸ ਕਾਰਨ ਕੋਈ ਘਰ ਨਹੀਂ ਬਚੇਗਾ ਅਤੇ ਕੈਂਸਰ ਦੀ ਦਰ ਵੀ ਅੱਗੇ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕੈਂਸਰ ਦੇ ਸੈੱਲ ਸਭ 'ਚ ਹੁੰਦੇ ਹਨ ਹੁਣ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਕਿ ਅਸੀਂ ਉਹ ਸੈੱਲ ਨੂੰ ਕਿਹੜਾ ਭੋਜਨ ਦੇ ਰਹੇ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8