ਨਵਜੋਤ ਸਿੱਧੂ ਦੀ ਫੇਸਬੁੱਕ ’ਤੇ ਵੀ ‘ਸਰਦਾਰੀ’, ਕੈਪਟਨ ਨਾਲੋਂ 2 ਲੱਖ ਤੋਂ ਵੱਧ ਪ੍ਰਸ਼ੰਸਕਾਂ ਦੀ ਗਿਣਤੀ

Friday, Jul 23, 2021 - 11:58 AM (IST)

ਨਵਜੋਤ ਸਿੱਧੂ ਦੀ ਫੇਸਬੁੱਕ ’ਤੇ ਵੀ ‘ਸਰਦਾਰੀ’, ਕੈਪਟਨ ਨਾਲੋਂ 2 ਲੱਖ ਤੋਂ ਵੱਧ ਪ੍ਰਸ਼ੰਸਕਾਂ ਦੀ ਗਿਣਤੀ

ਚੰਡੀਗੜ੍ਹ (ਬਿਊਰੋ) - ਸਾਲ 2019 ਤੋਂ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਦਾ ਕਾਟੋ-ਕਲੇਸ਼ ਹੁਣ ਕਾਫ਼ੀ ਹੱਦ ਤੱਕ ਘੱਟ ਹੋ ਗਿਆ ਹੈ। ਕਾਂਗਰਸ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਜਾਖੜ ਦੀ ਥਾਂ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਮਾਹੌਲ ਕਾਫ਼ੀ ਬਦਲ ਗਿਆ ਹੈ। ਸਿੱਧੂ ਦੇ ਪ੍ਰਧਾਨ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਭਾਵੇਂ ਨਾਰਾਜ਼ ਹਨ ਪਰ ਉਨ੍ਹਾਂ ਨੂੰ ਹਾਈਕਮਾਨ ਦਾ ਫ਼ੈਸਲਾ ਸਵੀਕਾਰ ਹੈ। ਕਾਂਗਰਸ ਪ੍ਰਧਾਨ ਬਣਨ ’ਤੇ ਨਵਜੋਤ ਸਿੱਧੂ ਦੇ ਸਮਰਥਕਾਂ ਦੀ ਗਿਣਤੀ ਪਹਿਲਾਂ ਨਾਲੋਂ ਹੋਰ ਵੱਧ ਗਈ ਹੈ। ਇਸ ਦੌਰਾਨ ਜੇਕਰ ਗੱਲ ਨਵਜੋਤ ਸਿੱਧੂ ਦੇ ਫੇਸਬੁੱਕ ਪੇਜ਼ ਦੀ ਕੀਤੀ ਜਾਵੇ ਤਾਂ ਦੱਸ ਦੇਈਏ ਕਿ ਉਨ੍ਹਾਂ ਦੇ ਫੇਸਬੁੱਕ ਪ੍ਰਸ਼ੰਸਕ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵੱਧ ਗਏ ਹਨ, ਜੋ ਕੈਪਟਨ ਦੇ ਫੇਸਬੁੱਕ ਪ੍ਰਸ਼ੰਸਕਾਂ ਨਾਲੋ ਬਹੁਤ ਘੱਟ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਨਵਜੋਤ ਸਿੱਧੂ ਦੀ ਤਾਜਪੋਸ਼ੀ ਅੱਜ, ਇਕ ਮੰਚ ’ਤੇ ਇਕੱਠੇ ਵਿਖਾਈ ਦੇਣਗੇ ਕੈਪਟਨ ਅਤੇ ਸਿੱਧੂ

ਨਵਜੋਤ ਸਿੱਧੂ ਦੇ ਫੇਸਬੁੱਕ ਪ੍ਰਸ਼ੰਸਕਾਂ ਦੀ ਗਿਣਤੀ 1,618,846 ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪ੍ਰਸ਼ੰਸਕਾਂ ਦੀ ਗਿਣਤੀ 1.3 ਮਿਲੀਅਨ ਹਨ। ਨਵਜੋਤ ਸਿੱਧੂ ਦੇ ਕੈਪਟਨ ਨਾਲੋਂ 2 ਲੱਖ ਤੋਂ ਵੱਧ ਪ੍ਰਸ਼ੰਸਕ ਜ਼ਿਆਦਾ ਹਨ। ਇਸ ਦੌਰਾਨ ਜੇਕਰ ਗੱਲ ਟਵਿਟਰ ਪੇਜ ਦੀ ਕੀਤੀ ਜਾਵੇ ਤਾਂ ਸਿੱਧੂ ਨਾਲੋਂ ਕੈਪਟਨ ਦੇ ਟਵਿਟਰ ਪ੍ਰਸ਼ੰਸਕ ਜ਼ਿਆਦਾ ਹਨ। ਟਵਿਟਰ ’ਤੇ ਕੈਪਟਨ ਦੇ 1 ਮਿਲੀਅਨ ਪ੍ਰਸ਼ੰਸਕ ਹਨ ਅਤੇ ਨਵਜੋਤ ਸਿੱਧੂ ਦੇ 919.7 k ਹਨ। 

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

PunjabKesari

PunjabKesari


author

rajwinder kaur

Content Editor

Related News