ਨਵਜੋਤ ਸਿੱਧੂ ਕਾਂਗਰਸ ਦੀ ‘ਖੀਰ ਦਾ ਮੇਵਾ’ ਜਾਂ ‘ਦਾਲ ਦਾ ਕੋਕੜੂ’

05/23/2019 7:00:58 AM

ਜਲੰਧਰ (ਜਸਬੀਰ ਵਾਟਾਂ ਵਾਲੀ) ਚੋਣਾਂ ਤੋਂ ਠੀਕ 2 ਦਿਨ ਪਹਿਲਾਂ ਹਮੇਸ਼ਾ ਤੋਂ ਚਰਚਾ ਵਿਚ ਰਹੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਅਜਿਹੇ ਬਿਆਨ ਦਿੱਤੇ ਕਿ ਸਿਆਸੀ ਹਲਕਿਆਂ ’ਚ ਭੂਚਾਲ ਪੈਦਾ ਹੋ ਗਿਆ। ਇਹ ਬਿਆਨ ਕਿਸੇ ਹੋਰ ਦੇ ਵਿਰੁੱਧ ਨਹੀਂ ਬਲਕਿ ਸਿੱਧੇ-ਸਿੱਧੇ ਪੰਜਾਬ ਕਾਂਗਰਸ ਸੁਪਰੀਮੋ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਦਿੱਤੇ ਗਏ ਸਨ। ਨਵਜੋਤ ਸਿੱਧੂ ਦੇ ਬਿਆਨਾਂ ਤੋਂ ਬਾਅਦ ਕੈਪਟਨ ਧੜੇ ਨੇ ਵੀ ਮੋਰਚੇ ਸੰਭਾਲ ਲਏ ਅਤੇ ਸਿੱਧੂ ਵਿਰੁੱਧ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ। ਕਿਸੇ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਕਿਸੇ ਨੇ ਕਿਹਾ ਨਵਜੋਤ ਸਿੱਧੂ ਕਾਂਗਰਸ ਨੂੰ ਤੋੜਨਾ ਚਾਹੁੰਦਾ ਹੈ।
ਇੱਥੇ ਹੀ ਬਸ ਨਹੀਂ ਸ਼ਾਮ ਸੁੰਦਰ ਅਰੋੜਾ ਅਤੇ ਲਾਲ ਸਿੰਘ ਨੇ ਤਾਂ ਸਿੱਧੂ ਕੋਲੋਂ ਅਸਤੀਫੇ ਵੀ ਮੰਗਣੇ ਸ਼ੁਰੂ ਕਰ ਦਿੱਤੇ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਨਵਜੋਤ ਸਿੱਧੂ ਵਿਵਾਦਾਂ ਵਿਚ ਘਿਰੇ ਹੋਣ। ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਉਣ ਤੋਂ ਬਾਅਦ ਵਿਰੋਧੀਆਂ ਦੇ ਨਾਲ-ਨਾਲ ਉਹ ਆਪਣਿਆਂ ਦੇ ਨਿਸ਼ਾਨੇ ’ਤੇ ਵੀ ਆ ਗਏ ਸਨ। ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਵੱਲੋਂ ਜਨਰਲ ਬਾਜਵਾ ਨੂੰ ਪਾਈ ਗਈ ਜੱਫੀ ਦਾ ਤਿੱਖਾ ਵਿਰੋਧ ਕੀਤਾ ਸੀ।

PunjabKesari

ਇਸੇ ਤਰ੍ਹਾਂ ‘ਕੌਣ ਕੈਪਟਨ’... ‘ਮੇਰਾ ਕੈਪਟਨ ਸਿਰਫ ਰਾਹੁਲ ਗਾਂਧੀ’ ਆਖ ਕੇ ਵੀ ਨਵਜੋਤ ਸਿੰਘ ਸਿੱਧੂ ਕੈਪਟਨ ਧੜੇ ਦੇ ਨਿਸ਼ਾਨੇ ’ਤੇ ਆ ਚੁੱਕੇ ਹਨ। ਸਿੱਧੂ ਦੇ ਇਸ ਬਿਆਨ ਤੋਂ ਬਾਅਦ ਕੈਪਟਨ ਧੜੇ ਦੇ ਆਗੂ ਇਕ ਵਾਰ ਫਿਰ ਨਵਜੋਤ ਸਿੱਧੂ ਦੀ ਮਿੱਟੀ ਪਲੀਤ ਕਰਨ ਤਿਆਰੀ ਖਿੱਚ ਚੁੱਕੇ ਹਨ ਅਤੇ ਸਿੱਧੂ ਨੂੰ ‘ਕਾਂਗਰਸ ਦਾ ਕੋਕੜੂ’ ਸਿੱਧ ਕਰਨ ਲਈ ਉਤਾਵਲੇ ਹੋਏ ਬੈਠੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਮੌਜੂਦਾ ਚੋਣਾਂ ਵਿਚ ਕਾਂਗਰਸ ਦੀ ਕਾਰਗੁਜਾਰੀ ਮਾੜੀ ਰਹੀ ਤਾਂ ਇਸਦਾ ਸਿੱਧਾ-ਸਿੱਧਾ ਠੀਕਰਾ ਸਿੱਧੂ ਦੇ ਸਿਰ ਭੰਨ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਗੱਲ ਨੂੰ ਅਧਾਰ ਬਣਾ ਕੇ ਸਿੱਧੂ ਦੇ ਵਿਰੋਧੀ ਉਸ ਨੂੰ ਪੰਜਾਬ ਦੀ ਸਿਆਸੀ ਗਰਾਊਂਡ ਵਿਚੋਂ ਆਊਟ ਕਰਵਾਉਣ ਦੀ ਵਿਉਂਤਬੰਦੀ ਵੀ ਕਰ ਸਕਦੇ ਹਨ।

ਇਸ ਦੇ ਉਲਟ ਨਵਜੋਤ ਸਿੱਧੂ ਦੇ ਖਿਲਾਫ ਭਾਵੇਂ ਕਿੰਨੀ ਵੀ ਵਿਰੋਧੀ ਹਵਾ ਕਿਉਂ ਨਾ ਚੱਲ ਰਹੀ ਹੋਵੇ, ਉਹ ਇਸ ਉੱਤੇ ਕਾਬੂ ਪਾਉਣ ਦੀ ਸਮਰੱਥਾ ਰੱਖਦੇ ਹਨ। ਮੌਜੂਦਾ ਲੋਕ ਸਭਾ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੌਮੀ ਪੱਧਰ ’ਤੇ ਜਿਸ ਤਰ੍ਹਾਂ ਸਟਾਰ ਪ੍ਰਚਾਰਕ ਦੀ ਭੂਮਿਕਾ ਨਿਭਾਈ, ਉਸ ਨਾਲ ਸਮੁੱਚੀ ਕਾਂਗਰਸ ਦੇ ਹੌਸਲੇ ਬੁਲੰਦ ਹੋਏ। ਇਸ ਦੌਰਾਨ ਸਿੱਧੂ ਨੇ ਆਪਣੀ ਕਾਰਗੁਰਾਜਾਰੀ ਨਾਲ ਖੂਬ ਵਾਹ-ਵਾਹੀ ਖੱਟੀ। ਇਸ ਦੇ ਨਾਲ-ਨਾਲ ਪਿਛਲੇ ਸਮੇਂ ਦੌਰਾਨ ਚਾਰ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਿੱਧੂ ਦੇ ਪ੍ਰਾਚਰ ਦੀ ਖੂਬ ਤੂਤੀ ਬੋਲੀ। ਇਸ ਦੌਰਾਨ ਨਵਜੋਤ ਸਿੱਧੂ ਨੇ ਕਰੀਬ ਜਿੰਨੇ ਵੀ ਵਿਧਾਨ ਸਭਾ ਹਲਕਿਆਂ ਵਿਚ ਪ੍ਰਚਾਰ ਕੀਤਾ, ਉੱਥੇ ਕਾਂਗਰਸ ਦੀ ਜਿੱਤ ਹੋਈ ਸੀ। ਨਵਜੋਤ ਸਿੱਧੂ ਦੇ ਪ੍ਰਚਾਰ ਦਾ ਇਹ ਅਸਰ ਜੇਕਰ ਮੌਜੂਦਾ ਚੋਣਾਂ ਵਿਚ ਵੀ ਨਜ਼ਰ ਆਇਆ। ਉਨ੍ਹਾਂ ਦੇ ਵਿਰੋਧੀਆਂ ਮੁਤਾਬਕ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ‘ਕਾਂਗਰਸ ਦੀ ‘ਖੀਰ ਦੇ ਮੇਵੇ ਨਹੀਂ ਬਲਕਿ ਦਾਲ ਦੇ ਕੋਕੜੂ’  ਸਿੱਧ ਹੋਏ ਹਨ।

PunjabKesari


ਇਹ ਵੀ ਪੜ੍ਹੋ : ਚੋਣਾਂ ਦੇ ਬੇਤੁਕੇ ਰੌਲੇ-ਰੱਪੇ ’ਚ ਗਵਾਚੇ ਪੰਜਾਬ ਦੇ ਇਹ ਅਹਿਮ ਮੁੱਦੇ


jasbir singh

News Editor

Related News