ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਬਾਹਰ ਅਚਾਨਕ ਵੱਜਣ ਲੱਗਾ ਢੋਲ, ਦੇਖ ਹੈਰਾਨ ਰਹਿ ਗਏ ਸਭ

Saturday, Jul 17, 2021 - 06:19 PM (IST)

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਬਾਹਰ ਅਚਾਨਕ ਵੱਜਣ ਲੱਗਾ ਢੋਲ, ਦੇਖ ਹੈਰਾਨ ਰਹਿ ਗਏ ਸਭ

ਚੰਡੀਗੜ੍ਹ : ਬੇਸ਼ੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਤਾਜਪੋਸ਼ੀ ਦਾ ਅਜੇ ਇੰਤਜ਼ਾਰ ਹੋ ਰਿਹਾ ਹੈ ਪਰ ਸ਼ੁੱਕਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਤੇ ਢੋਲ ਦੀ ਗੂੰਜ ਸੁਣਾਈ ਦਿੱਤੀ। ਕਿਹਾ ਗਿਆ ਕਿ ਸ਼ਾਮ ਨੂੰ ਤਾਜਪੋਸ਼ੀ ਦੇ ਨਾਲ ਹੀ ਵੱਡਾ ਜਸ਼ਨ ਮਨਾਇਆ ਜਾਵੇਗਾ। ਇਹ ਵੱਖਰੀ ਗੱਲ ਹੈ ਕਿ ਨਾ ਤਾਂ ਸਿੱਧੂ ਖੇਮੇ ਨੇ ਅਤੇ ਨਾ ਹੀ ਕੈਪਟਨ ਖੇਮੇ ਨੇ ਕਿਸੇ ਤਰ੍ਹਾਂ ਦੀਆਂ ਤਿਆਰੀਆਂ ਜਾਂ ਜਸ਼ਨ ਹੋਣ ਦੀ ਗੱਲ ਸਵੀਕਾਰ ਕੀਤੀ। ਹਾਲਾਂਕਿ ਢੋਲ ਵਜਾਉਣ ਵਾਲੇ ਨੇ ਥੋੜ੍ਹੀ ਤਾਲ ਜ਼ਰੂਰ ਠੋਕ ਦਿੱਤੀ ਪਰ ਜਦੋਂ ਢੋਲ ਵਾਲੇ ਤੋਂ ਪੁੱਛਿਆ ਗਿਆ ਕਿ ਕਿਸ ਨੇ ਬੁਲਾਇਆ ਤਾਂ ਉਸ ਕੋਲ ਕੇਵਲ ਆਪਣੀ ਦਿਹਾੜੀ ਮੰਗਣ ਤੋਂ ਇਲਾਵਾ ਕੋਈ ਜਵਾਬ ਨਹੀਂ ਸੀ ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀ ਅਟਕਲਾਂ ਦਰਮਿਆਨ ਰਵਨੀਤ ਬਿੱਟੂ ਦਾ ਵੱਡਾ ਬਿਆਨ

ਦਿਹਾੜੀ ਨਾ ਮਿਲੀ ਤਾਂ ਉਹ ਵੀ ਕੁਝ ਦੇਰ ਵਿਚ ਆਪਣੇ ਰਾਹ ਪੈ ਗਿਆ। ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਢੋਲ ਵਜਾਉਣ ਵਾਲੇ ਨੇ ਜਿੱਥੇ ਤਾਲ ਠੋਕੀ, ਉਸ ਦੇ ਪਿੱਛੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਇਕ ਵੱਡਾ ਪੋਸਟਰ ਸੀ, ਜਿਸ ’ਤੇ ਲਿਖਿਆ ਸੀ ਕਿ ਕੈਪਟਨ ਇਕ ਹੀ ਹੁੰਦਾ ਹੈ।

ਇਹ ਵੀ ਪੜ੍ਹੋ : ਸਿੱਧੂ ਨੂੰ ਪ੍ਰਧਾਨਗੀ ਦੀਆਂ ਚਰਚਾਵਾਂ ਨਾਲ ਕਾਂਗਰਸ ’ਚ ਤਰਥੱਲੀ, ਹਰੀਸ਼ ਰਾਵਤ ਦੇ ਐਕਸ਼ਨ ਦਾ ਸਿਆਸੀ ਰੀਐਕਸ਼ਨ

ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਭਾਵੇਂ ਅਜੇ ਤਕ ਨਵਜੋਤ ਸਿੱਧੂ ਨੂੰ ਪੰਜਾਬ ਦੀ ਪ੍ਰਧਾਨਗੀ ਸੌਂਪੇ ਜਾਣ ਦਾ ਐਲਾਨ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਸਿੱਧੂ ਦੀ ਪ੍ਰਧਾਨਗੀ ਲਗਭਗ ਪੱਕੀ ਹੋ ਗਈ ਹੈ। ਜਿਸ ਦਾ ਐਲਾਨ ਸ਼ਨੀਵਾਰ ਨੂੰ ਕਿਸੇ ਵੀ ਸਮੇਂ ਹੋ ਸਕਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਨਵਜੋਤ ਸਿੱਧੂ ਨੂੰ ਬੱਬਰ ਸ਼ੇਰ ਦੱਸਣ ਵਾਲੇ ਪੋਸਟਰ ਪਾੜੇ ਗਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News