ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ’ਚ ਫਿਰ ਫਸਿਆ ਪੇਚ, ਕੀਤੇ ਟਵੀਟ ਨੇ ਛੇੜੀ ਨਵੀਂ ਚਰਚਾ
Monday, Mar 22, 2021 - 09:17 PM (IST)
ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਦਾਲ ਅਜੇ ਕਾਂਗਰਸ ਵਿਚ ਗਲਦੀ ਨਜ਼ਰ ਨਹੀਂ ਆ ਰਹੀ ਹੈ। ਇਸ ਦਾ ਅੰਦਾਜ਼ਾ ਨਵਜੋਤ ਸਿੱਧੂ ਵਲੋਂ ਬੀਤੇ ਦਿਨੀਂ ਕੀਤੇ ਗਏ ਟਵੀਟ ਤੋਂ ਲਗਾਇਆ ਜਾ ਸਕਦਾ ਹੈ, ਇਸ ਟਵੀਟ ਤੋਂ ਸਿੱਧੂ ਦੀ ਨਿਰਾਸ਼ਾ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਟਵੀਟ ਵਿਚ ਸਿੱਧੂ ਨੇ ਲਿਖਿਆ ਕਿ ‘ਖੁਦ ਨੂੰ ਇੰਨਾ ਲਾਈਕ ਵੀ ਨਾ ਬਨਾਉਣਾ... ਤਮਾਮ ਉਮਰ ਕੋਹੇਨੂਰ ਨੇ ਤਨਹਾ ਗੁਜ਼ਾਰੀ ਹੈ। ਸਿੱਧੂ ਦੀ ਨਿਰਾਸ਼ਾ ਦੀ ਗੱਲ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੂ ਪਿਛਲੇ ਪੌਣੇ ਦੋ ਸਾਲਾਂ ਤੋਂ ਹਾਸ਼ੀਏ ’ਤੇ ਹਨ ਅਤੇ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੇ ਹੀ ਉਨ੍ਹਾਂ ਨੂੰ ਮੁੱਖ ਧਾਰਾ ’ਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਬਾਘਾਪੁਰਾਣਾ ’ਚ ਕਿਸਾਨ ਮਹਾ-ਸੰਮੇਲਨ ਦੌਰਾਨ ਸੁਖਬੀਰ ਬਾਦਲ ’ਤੇ ਇਹ ਕੀ ਬੋਲ ਗਏ ਮਾਸਟਰ ਬਲਦੇਵ ਸਿੰਘ
ਚਰਚਾ ਹੈ ਕਿ ਨਵਜੋਤ ਸਿੱਧੂ ਉਪ ਮੁੱਖ ਮੰਤਰੀ ਜਾਂ ਸੂਬਾ ਕਾਂਗਰਸ ਪ੍ਰਧਾਨ ਬਣਨਾ ਚਾਹੁੰਦੇ ਹਨ ਅਤੇ ਕੈਪਟਨ ਇਸ ਲਈ ਤਿਆਰ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਦਾ ਤਰਕ ਹੈ ਕਿ ਜੇਕਰ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਇਸ ਨਾਲ ਜਾਤੀ-ਸਮੀਕਰਣ ਵਿਗੜ ਸਕਦੇ ਹਨ ਕਿਉਂਕਿ ਜੱਟ ਸਿੱਖ ਦੇ ਰੂਪ ਵਿਚ ਉਹ (ਕੈਪਟਨ) ਪਹਿਲਾਂ ਹੀ ਮੁੱਖ ਮੰਤਰੀ ਹਨ ਤਾਂ ਹਿੰਦੂ ਵਰਗ ਦੀ ਅਗਵਾਈ ਸੁਨੀਲ ਜਾਖੜ ਕਰ ਰਹੇ ਹਨ। ਦੋਵੇਂ ਮੁੱਖ ਅਹੁਦਿਆਂ ’ਤੇ ਜੱਟ ਸਿੱਖਾਂ ਨੂੰ ਬਿਠਾਉਣਾ ਕਾਂਗਰਸ ਲਈ ਚੁਣੌਤੀ ਖੜ੍ਹੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਾਣੋ ਕੌਣ ਸਨ ਭਿੱਖੀਵਿੰਡ ’ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਨਿਹੰਗ ਸਿੰਘ, ਕੀ ਹੈ ਘਟਨਾ ਦਾ ਪੂਰਾ ਸੱਚ
ਵੀਰਵਾਰ ਨੂੰ ਕੈਪਟਨ-ਸਿੱਧੂ ਵਿਚਾਲੇ ਹੋਈ ਸੀ ਮੁਲਾਕਾਤ
ਦੱਸਣਯੋਗ ਹੈ ਕਿ ਲੰਘੇ ਵੀਰਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਮੁਲਾਕਾਤ ਹੋਈ ਸੀ। ਇਸ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਆਖਿਆ ਸੀ ਕਿ ਸਭ ਚਾਹੁੰਦੇ ਹਨ ਕਿ ਸਿੱਧੂ ਕਾਂਗਰਸ ਦੀ ਟੀਮ ਦਾ ਹਿੱਸਾ ਬਣਨ। ਫਿਲਹਾਲ ਅਜੇ ਉਨ੍ਹਾਂ ਨੇ ਸਮਾਂ ਮੰਗਿਆ ਹੈ। ਕੈਪਟਨ ਦੇ ਇਸ ਬਿਆਨ ਦਾ ਸਿੱਧੂ ਵਲੋਂ ਟਵੀਟ ਦੇ ਰੂਪ ਵਿਚ ਜਵਾਬ ਵੀ ਆਇਆ, ਜਿਸ ਵਿਚ ਉਨ੍ਹਾਂ ਕਿਹਾ ‘ਤਿਨਕੇ ਤੋਂ ਹਲਕੀ ਰੂੰਈਂ, ਰੂੰਈਂ ਤੋਂ ਹਲਕਾ ਮੰਗਣ ਵਾਲਾ ਆਦਮੀ... ਨਾ ਆਪਣੇ ਲਈ ਮੰਗਿਆ ਸੀ ਨਾ ਮੰਗਿਆ ਹੈ ਅਤੇ ਨਾ ਮੰਗਾਂਗਾ। ਇਥੇ ਹੀ ਬਸ ਨਹੀਂ ਇਸ ਦੌਰਾਨ ਸਿੱਧੂ ਨੇ ਇਕ ਟਵੀਟ ਹੋਰ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਕਿ ਹੁਨਰ ਹੋਵੇਗਾ ਤਾਂ ਦੁਨੀਆ ਕਦਰ ਕਰੇਗੀ... ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੀ ਨਹੀਂ ਹੁੰਦੇ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਕਿਹੜੀ ਪਾਰਟੀ ਨਾਲ ਹੋਵੇਗਾ ਗਠਜੋੜ, ਢੀਂਡਸਾ ਨੇ ਦਿੱਤਾ ਵੱਡਾ ਬਿਆਨ