ਬਿਕਰਮ ਮਜੀਠੀਆ ਦਾ ਨਵਜੋਤ ਸਿੱਧੂ 'ਤੇ ਤੰਜ, ਚੋਣਾਂ ਤੋਂ ਬਾਅਦ ਸਿੱਧੂ ਨੂੰ ਉਸ ਦੇ ਪਰਿਵਾਰ ਨੇ ਵੀ ਨਹੀਂ ਪੁੱਛਣਾ

Saturday, Feb 12, 2022 - 05:55 PM (IST)

ਬਿਕਰਮ ਮਜੀਠੀਆ ਦਾ ਨਵਜੋਤ ਸਿੱਧੂ 'ਤੇ ਤੰਜ, ਚੋਣਾਂ ਤੋਂ ਬਾਅਦ ਸਿੱਧੂ ਨੂੰ ਉਸ ਦੇ ਪਰਿਵਾਰ ਨੇ ਵੀ ਨਹੀਂ ਪੁੱਛਣਾ

ਅਮ੍ਰਿੰਤਸਰ (ਗੁਰਿੰਦਰ ਸਾਗਰ) : ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਆਪਸੀ ਦੂਸ਼ਣਬਾਜ਼ੀ ਸਾਫ਼ ਜੱਗ ਜ਼ਾਹਿਰ ਹੋ ਰਹੀ ਹੈ। ਬਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੂੰ ਆੜੇ ਹੱਥੀਂ ਲਿਆ ਹੈ। ਮਜੀਠੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਨਵਜੋਤ ਸਿੱਧੂ ਨੂੰ ਪਿੱਛੇ ਕਰ ਦਿੱਤਾ ਹੈ। ਰਾਹੁਲ ਗਾਂਧੀ ਨੂੰ ਸਿੱਧੂ ਦਾ ਪੰਜਾਬ ਮਾਡਲ ਪੰਸਦ ਨਹੀਂ ਆਇਆ। 20 ਫਰਵਰੀ ਦੀਆਂ ਚੋਣਾਂ ਤੋਂ ਬਾਅਦ ਸਿੱਧੂ ਦਾ ਪਰਿਵਾਰ ਵੀ ਉਸ ਨੂੰ ਨਹੀਂ ਪੁੱਛੇਗਾ।

ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼

ਮੁੱਖ ਮੰਤਰੀ ਚੰਨੀ ’ਤੇ ਤੰਜ ਕੱਸਦੇ ਹੋਏ ਮਜੀਠੀਆ ਨੇ ਕਿਹਾ ਕਿ ਚੰਨੀ ਕਹਿੰਦੇ ਹਨ ਕਿ ਮੈਂ ਸਾਊਂਡ ਦਾ ਕੰਮ ਕਰਦਾ ਰਿਹਾ। ਮਜੀਠੀਆ ਨੇ ਕਿਹਾ ਕਿ ਮੈਂ ਅੱਜ ਤਕ ਸਾਊਂਡ ਦਾ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਕਰੋੜਾਂਪਤੀ ਨਹੀਂ ਦੇਖਿਆ। ਮੈਂ ਸਾਊਂਡ ਦਾ ਕੰਮ ਕਰਨ ਵਾਲੇ ਨੌਜਵਾਨਾਂ ਦਾ ਸਰਵੇ ਕੀਤਾ ਪਰ ਕਿਸੇ ਦੀ ਤੀਹ ਹਜ਼ਾਰ ਤੋਂ ਵੱਧ ਮਹੀਨੇ ਦੀ ਕਮਾਈ ਨਹੀਂ, ਜਿਸ ਦੇ ਬਾਵਜੂਦ ਚੰਨੀ ਕੋਲੋਂ ਕਰੋੜਾਂ ਰੁਪਏ ਕਿਸ ਤਰ੍ਹਾਂ ਆ ਗਏ? ਹਾਸੋਹੀਣੀ ਅੰਦਾਜ਼ ਵਿੱਚ ਮਜੀਠੀਆ ਨੇ ਕਿਹਾ ਕਿ ਹੋ ਸਕਦਾ ਹੈ ਅੰਬਾਨੀ ਤੇ ਅਡਾਨੀ ਚੰਨੀ ਵੱਲ ਦੇਖ ਕੇ ਹੁਣ ਸਾਊਂਡ ਸਿਸਟਮ ਦਾ ਕੰਮ ਖੋਲ੍ਹ ਲੈਣ।  

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ

ਬੀਤੇ ਦਿਨੀਂ ਰੋਡ ਸ਼ੋਅ ਦੌਰਾਨ ‘ਆਪ’ ਨੇਤਾ ਭਗਵੰਤ ਮਾਨ ’ਤੇ ਹੋਏ ਹਮਲੇ ’ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਮੈਂ ਇਸ ਹਮਲੇ ਦੀ ਨਿੰਦਾ ਕਰਦਾ ਹਾਂ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਭਗਵੰਤ ਮਾਨ ਦੀ ਸਿਹਤ ਠੀਕ ਰਹੇ, ਮੈਂ ਇਸ ਲਈ ਅਰਦਾਸ ਕਰਦਾ ਹਾਂ। ਸਿੱਧੂ ਦੇ ਨਸ਼ੇ ਨੂੰ ਲੈ ਕੇ ਦਿੱਤੇ ਬਿਆਨ ’ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪੰਜ ਸਾਲ ਤਾਂ ਇਨ੍ਹਾਂ ਦੇ ਲਗਾਏ ਹੋਏ ਡੀ.ਜੀ.ਪੀ. ਹੀ ਕੰਮ ਕਰਦੇ ਰਹੇ ਹਨ। ਇਸ ਦੇ ਬਾਵਜੂਦ ਪੰਜਾਬ ’ਚ ਨਸ਼ਾ ਕਿਸ ਤਰ੍ਹਾਂ ਆ ਗਿਆ? ਨਵਜੋਤ ਸਿੱਧੂ ਦੀ ਕਿਸੇ ਨਾਲ ਬਣਦੀ ਨਹੀਂ, ਿਜਸ ਨਾਲ ਕੋਈ ਇਸ ਦੀ ਗੱਲ ਨਹੀਂ ਸੁਣਦਾ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)


author

rajwinder kaur

Content Editor

Related News