ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨੂੰ ਇਤਿਹਾਸਕ ਜਿੱਤ ਦੀਆਂ ਦਿੱਤੀਆਂ ਵਧਾਈਆਂ

Thursday, Aug 05, 2021 - 07:19 PM (IST)

ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨੂੰ ਇਤਿਹਾਸਕ ਜਿੱਤ ਦੀਆਂ ਦਿੱਤੀਆਂ ਵਧਾਈਆਂ

ਫਰੀਦਕੋਟ : ਟੋਕੀਓ ਓਲੰਪਿਕ 2020 ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਕਾਂਸੀ ਤਮਗਾ ਮੁਕਾਬਲੇ ’ਚ 5-4 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜੇਤੂ ਟੀਮ ਦੇ ਫਰੀਦਕੋਟ ਤੋਂ ਖਿਡਾਰੀ ਰੁਪਿੰਦਰਪਾਲ ਸਿੰਘ ਦੇ ਘਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਹੁੰਚ ਕੇ ਪਰਿਵਾਰ ਨੂੰ ਇਸ ਇਤਿਹਾਸਕ ਜਿੱਤ ਦੀਆਂ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ : ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਪੰਜਾਬ ਦੇ ਖਿਡਾਰੀਆਂ ਦੇ ਘਰਾਂ ’ਚ ਵਿਆਹ ਵਰਗਾ ਮਾਹੌਲ

ਇਸ ਦੌਰਾਨ ਨਵਜੋਤ ਸਿੱਧੂ ਨੇ ਰੁਪਿੰਦਰਪਾਲ ਸਿੰਘ ਦੇ ਮਾਤਾ ਜੀ ਨਾਲ ਗੱਲਬਾਤ ਕੀਤੀ ਤੇ 41 ਸਾਲ ਬਾਅਦ ਭਾਰਤੀ ਹਾਕੀ ਟੀਮ ਦੀ ਓਲੰਪਿਕ ’ਚ ਇਸ ਸ਼ਾਨਦਾਰ ਜਿੱਤ ਦੀ ਉਨ੍ਹਾਂ ਨੂੰ ਵਧਾਈ ਦਿੱਤੀ। ਸਿੱਧੂ ਨੇ ਕਿਹਾ ਕਿ ਪੰਜਾਬੀ ਖਿਡਾਰੀਆਂ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।   


author

Manoj

Content Editor

Related News