ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਤੋਂ ਰੱਖੀ ਇਹ ਨਵੀਂ ਮੰਗ

Thursday, Jun 20, 2019 - 02:23 PM (IST)

ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਤੋਂ ਰੱਖੀ ਇਹ ਨਵੀਂ ਮੰਗ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣਾ ਨਵਾਂ ਵਿਭਾਗ ਸੰਭਾਲਣ ਲਈ ਤਾਂ ਰਾਜ਼ੀ ਹੋ ਗਏ ਪਰ ਨਾਲ ਹੀ ਇਸ ਗੱਲ 'ਤੇ ਅੜ ਗਏ ਹਨ ਕਿ ਉਨ੍ਹਾਂ ਨੂੰ ਸੂਬੇ 'ਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਵੀ ਮੰਗ ਕੀਤੀ ਪਰ ਆਪਣੀ ਦਾਲ ਗਲਦੀ ਨਾ ਦੇਖ ਕੇ ਹੁਣ ਨਵੀਂ ਮੰਗ ਰੱਖ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ।

ਇਸ ਤੋਂ ਸਾਫ ਹੈ ਕਿ ਸਿੱਧੂ ਕਿਸੇ ਵੀ ਕੀਮਤ 'ਤੇ ਕੈਪਟਨ ਨਾਲ ਆਪਣੀ ਜੰਗ ਖਤਮ ਕਰਨ ਲਈ ਤਿਆਰ ਨਹੀਂ ਹਨ। ਅਸਲ 'ਚ ਸਿੱਧੂ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ  ਵਾਪਸ ਲਏ ਜਾਣ ਨੂੰ ਇੱਜ਼ਤ ਦਾ ਸਵਾਲ ਬਣਾ ਲਿਆ ਹੈ। ਸਿੱਧੂ ਦਾ ਮੰਨਣਾ ਹੈ ਕਿ ਕੈਪਟਨ ਨੇ ਵਿਭਾਗ ਬਦਲ ਕੇ ਉਨ੍ਹਾਂ ਦਾ ਕੱਦ ਘਟਾਇਆ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਕੈਪਟਨ ਨੇ ਵੀ ਚੁੱਪੀ ਸਾਧ ਲਈ ਹੈ ਅਤੇ ਉਹ ਸਿੱਧੂ ਖਿਲਾਫ ਕੋਈ ਵੀ ਟਿੱਪਣੀ ਨਹੀਂ ਕਰ ਰਹੇ।


author

Babita

Content Editor

Related News