ਅਕਾਲੀ-ਭਾਜਪਾ ''ਚ ਸਿੱਧੂ ਦਾ ਹੈ ''ਗੱਬਰ'' ਜਿੰਨਾ ਡਰ : ਜਾਖੜ

02/19/2019 7:06:10 PM

ਗੁਰਦਾਸਪੁਰ : ਨਵਜੋਤ ਸਿੱਧੂ ਅਕਾਲੀ ਦਲ ਹੀ ਨਹੀਂ ਸਗੋਂ ਕੇਂਦਰ ਦੀ ਭਾਜਪਾ ਲਈ ਵੀ 'ਗੱਬਰ ਆ ਜਾਏਗਾ' ਵਾਲਾ ਡਰ ਬਣਾਇਆ ਹੋਇਆ ਹੈ। ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ। ਜਾਖੜ ਗੁਰਦਾਸਪੁਰ ਤੇ ਬਟਾਲਾ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਇਸ ਦੌਰਾਨ ਸੰਸਦ ਮੈਂਬਰ ਸੁਨੀਲ ਜਾਖੜ ਨੇ ਆਖਿਆ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਫ ਆਖਿਆ ਹੈ ਕਿ ਉਹ ਦੇਸ਼ ਦੀ ਸੁਰੱਖਿਆ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਠੋਸ ਫੈਸਲਾ ਲੈਣ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ ਪਰ ਉਹ ਜਿਹੜਾ ਵੀ ਫੈਸਲਾ ਲੈਣ ਉਹ ਦੇਸ਼ ਹਿੱਤ 'ਚ ਲੈਣ ਨਾ ਕਿ ਆਪਣੀ ਕੁਰਸੀ ਬਚਾਉਣ ਦੀ ਸੋਚ ਨਾਲ ਲੈਣ। 
ਇਸਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਦਿੱਤੇ ਬਿਆਨ 'ਤੇ ਜਾਖੜ ਨੇ ਆਖਿਆ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਤਾਂ ਸਾਫ ਹੋ ਗਿਆ ਹੈ ਕਿ 4 ਸਾਲ ਤੋਂ ਉਨ੍ਹਾਂ ਦੇ 56 ਇੰਚ ਵਾਲੀ ਛਾਤੀ ਦੇ ਬਿਆਨਾਂ ਨਾਲ ਪਾਕਿਸਤਾਨ ਨਹੀਂ ਡਰ ਰਿਹਾ ਹੈ। ਹੁਣ ਮੋਦੀ ਨੂੰ ਰਾਜਨੀਤੀ ਨਾਲ ਪ੍ਰੇਰਿਤ ਨਹੀਂ ਬਲਕਿ ਦੇਸ਼ ਦੀ ਸੁਰੱਖਿਆ ਦੇ ਹਿੱਤ 'ਚ ਠੋਸ ਫੈਸਲਾ ਲੈਣਾ ਚਾਹੀਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਹੋਰ ਆਗੂ ਵੀ ਉਨ੍ਹਾਂ ਨਾਲ ਮੌਜੂਦ ਸਨ।


Gurminder Singh

Content Editor

Related News