ਕਾਂਗਰਸ ਦੇ ਫੇਰਬਦਲ ਨੇ ਬਦਲੇ ਪੰਜਾਬ ਕਾਂਗਰਸ ਦੇ ਹਾਲਾਤ, ਸਿੱਧੂ ''ਤੇ ਸਸਪੈਂਸ ਫਿਰ ਬਰਕਰਾਰ

Sunday, Sep 13, 2020 - 10:39 PM (IST)

ਕਾਂਗਰਸ ਦੇ ਫੇਰਬਦਲ ਨੇ ਬਦਲੇ ਪੰਜਾਬ ਕਾਂਗਰਸ ਦੇ ਹਾਲਾਤ, ਸਿੱਧੂ ''ਤੇ ਸਸਪੈਂਸ ਫਿਰ ਬਰਕਰਾਰ

ਚੰਡੀਗੜ੍ਹ : ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਹਾਸ਼ੀਏ 'ਤੇ ਬੈਠੇ ਨਵਜੋਤ ਸਿੱਧੂ ਨੂੰ ਫਿਲਹਾਲ ਕਾਂਗਰਸ ਹਾਈਕਮਾਨ ਅਜੇ ਮੋਹਰੀ ਕਤਾਰ ਵਿਚ ਲਿਆਉਣ ਦੇ ਰੋਹ ਵਿਚ ਨਹੀਂ ਜਾਪ ਰਹੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਹੀ ਹੋ ਜਾਂਦਾ ਹੈ ਕਿ ਪਾਰਟੀ ਵਲੋਂ ਬੀਤੇ ਦਿਨੀਂ ਕੌਮੀ ਟੀਮ ਵਿਚ ਕੀਤੇ ਵੱਡੇ ਫੇਰਬਦਲ ਵਿਚ ਪੰਜਾਬ ਵਿਚੋਂ ਸਿਰਫ ਕੁਲਜੀਤ ਨਾਗਰਾ ਨੂੰ ਹੀ ਜਗ੍ਹਾ ਮਿਲੀ। ਜਦਕਿ ਉਮੀਦ ਤੋਂ ਉਲਟ ਸਿੱਧੂ ਸਮੇਤ ਪੰਜਾਬ ਦੇ ਕਈ ਸੀਨੀਅਰ ਲੀਡਰਾਂ ਨੂੰ ਇਸ ਵਿਚ ਜਗ੍ਹਾ ਨਹੀਂ ਦਿੱਤੀ ਗਈ। ਪਾਰਟੀ ਵਿਚ ਵੱਡੇ ਅਹੁਦੇ ਦੀ ਉਮੀਦ ਲਗਾਈ ਬੈਠੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ ਹਾਈਕਮਾਨ ਵਲੋਂ ਕੋਈ ਫੈਸਲਾ ਅਜੇ ਤਕ ਨਹੀਂ ਲੈ ਸਕੀ ਹੈ, ਇਸ ਨਾਲ ਤੈਅ ਹੈ ਕਿ ਸਿੱਧੂ ਨੂੰ ਕਾਂਗਰਸ ਵਿਚ ਅਜੇ ਲੰਬੇ ਸਮੇਂ ਤਕ ਏਕਾਂਤਵਾਸ ਵਿਚ ਹੀ ਰਹਿਣਾ ਹੋਵੇਗਾ। 

ਇਹ ਵੀ ਪੜ੍ਹੋ :  ਮਨਪ੍ਰੀਤ ਇਯਾਲੀ ਦੀ ਦੋ ਟੁੱਕ, ਖੇਤੀ ਆਰਡੀਨੈਂਸ 'ਤੇ ਸਖ਼ਤ ਸਟੈਂਡ ਲੈਣ ਤੋਂ ਗੁਰੇਜ਼ ਨਾ ਕਰੇ ਅਕਾਲੀ ਦਲ

ਲਗਭਗ ਡੇਢ ਸਾਲ ਪਹਿਲਾਂ ਨਵਜੋਤ ਸਿੱਧੂ ਨੇ ਜਦੋਂ ਸਰਕਾਰ ਤੋਂ ਨਿਰਾਸ਼ ਹੋ ਕੇ ਕੈਬਨਿਟ ਮੰਤਰੀ ਦਾ ਅਹੁਦਾ ਛੱਡਿਆ ਸੀ ਉਦੋਂ ਤੋਂ ਹੀ ਅਟਕਲਾਂ ਲੱਗ ਰਹੀਆਂ ਸਨ ਕਿ ਉਨ੍ਹਾਂ ਨੂੰ ਕੇਂਦਰੀ ਲੀਡਰਸ਼ਿਪ ਵਿਚ ਸ਼ਾਮਲ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹੁਣ ਜਦੋਂ ਲੰਬੇ ਸਮੇਂ ਬਾਅਦ ਕਾਂਗਰਸ ਨੇ ਫੇਰਬਦਲ ਕੀਤਾ ਹੈ ਤਾਂ ਵੀ ਸਿੱਧੂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਪ੍ਰਿਅੰਕਾ ਗਾਂਧੀ ਅਤੇ ਰਾਹੁਲ ਦੇ ਕਰੀਬੀ ਮੰਨੇ ਜਾਣ ਦੇ ਬਾਵਜੂਦ ਪੰਜਾਬ ਕਾਂਗਰਸ ਵਿਚ ਆਪਣੀ ਸਥਿਤੀ ਨੂੰ ਲੈ ਕੇ ਉਹ ਮੁਸ਼ੱਕਤ ਕਰਦੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ :  ਅਕਾਲੀ ਨੇਤਾ ਵਲਟੋਹਾ ਬਾਰੇ ਨਵਜੋਤ ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ

ਕਾਂਗਰਸ ਹਾਈਕਮਾਨ ਨੂੰ ਕੈਪਟਨ ਤੋਂ ਕਈ ਉਮੀਦਾਂ
ਦਰਅਸਲ ਹਾਈਕਮਾਨ ਨੇ ਸੋਨੀਆ ਗਾਂਧੀ ਨੂੰ ਬਦਲਾਅ ਲਈ ਪੱਤਰ ਲਿਖਣ ਵਾਲੇ ਕਈ ਨੇਤਾਵਾਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਹੈ। ਇਸ ਪੱਤਰ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਵੀ ਹਾਲਾਤ ਬਦਲ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਿਸ ਤਰ੍ਹਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਪੱਖ ਵਿਚ ਖੁੱਲ੍ਹ ਕੇ ਮੈਦਾਨ ਵਿਚ ਉਤਰ ਆਏ ਉਸ ਨਾਲ ਸਾਫ਼ ਹੈ ਕਿ ਨਵਜੋਤ ਸਿੱਧੂ ਵੱਲ ਜ਼ਿਆਦਾ ਤਵੱਜੋ ਦੇ ਕੇ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। 2022 ਵਿਚ ਵੀ ਹਾਈਕਮਾਨ ਨੂੰ ਪੰਜਾਬ ਅੰਦਰ ਫਿਰ ਸਰਕਾਰ ਬਣਾਉਣ ਦੀ ਉਮੀਦ ਹੈ ਅਤੇ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਵੀ ਤਰ੍ਹਾਂ ਨਾਰਾਜ਼ ਨਹੀਂ ਕਰਨਾ ਚਾਹੁੰਦੀ ਹੈ। 

ਇਹ ਵੀ ਪੜ੍ਹੋ :  ਜਾਣੋ ਕੌਣ ਹਨ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ

ਸਿੱਧੂ ਦਾ ਸਸਪੈਂਸ ਬਰਕਰਾਰ
ਨਵਜੋਤ ਸਿੱਧੂ ਨੇ ਜਦੋਂ ਤੋਂ ਮੰਤਰੀ ਅਹੁਦਾ ਛੱਡਿਆ ਹੈ, ਉਦੋਂ ਤੋਂ ਉਹ ਆਪਣੇ ਸਮਰਥਕਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਮਿਲੇ ਹਨ। ਆਪਣੀ ਗੱਲ ਯੂ-ਟਿਊਬ ਚੈਨਲ ਰਾਹੀਂ ਰੱਖਦੇ ਹਨ। ਇਸ ਨਾਲ ਇਹ ਸਾਫ਼ ਨਹੀਂ ਹੋ ਰਿਹਾ ਹੈ ਕਿ ਉਹ ਭਵਿੱਖ ਵਿਚ ਕੀ ਕਦਮ ਚੁੱਕਣਗੇ। ਸਿੱਧੂ ਨੂੰ ਜਿੱਥੇ ਟਕਸਾਲੀਆਂ ਵਲੋਂ ਖੁੱਲ੍ਹਾ ਸੱਦਾ ਹੈ, ਉਥੇ ਹੀ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਅਫਵਾਹਾਂ ਵੀ ਜ਼ੋਰ ਫੜਦੀਆਂ ਰਹਿੰਦੀਆਂ ਹਨ। ਉਂਝ ਆਮ ਆਦਮੀ ਪਾਰਟੀ ਇਹ ਸਾਫ਼ ਕਰ ਚੁੱਕੀ ਹੈ ਕਿ ਸਿੱਧੂ ਦੇ 'ਆਪ' 'ਚ ਆਉਣ ਦੀਆਂ ਖ਼ਬਰਾਂ ਮਹਿਜ਼ ਅਫਵਾਹਾਂ ਹਨ। ਫਿਲਹਾਲ ਸਿੱਧੂ ਦਾ ਕਦਮ ਭਵਿੱਖ ਵਿਚ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ :  ਜਿੰਮ 'ਚ ਗੱਭਰੂਆਂ ਨੂੰ ਮਾਤ ਪਾਉਂਦੈ 75 ਸਾਲਾ ਬਾਬਾ, ਵਿਰਾਟ ਕੋਹਲੀ ਵੀ ਹੈ ਬਾਬੇ ਦਾ ਫੈਨ (ਵੀਡੀਓ)

 


author

Gurminder Singh

Content Editor

Related News