ਅੰਮ੍ਰਿਤਸਰ ਨੈਸ਼ਨਲ ਹਾਈਵੇਅ ''ਤੇ ਪੈ ਗਿਆ ਪੰਗਾ, ਲੱਗਾ ਲੰਬਾ ਜਾਮ
Tuesday, Aug 20, 2024 - 06:15 PM (IST)
ਅੰਮ੍ਰਿਤਸਰ : ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਮਾਨਾਂਵਾਲਾ ਵਾਇਆ ਜਲੰਧਰ ਰੋਡ ਦੇ ਟੋਲ ਪਲਾਜ਼ਾ 'ਤੇ ਸਰਕਾਰੀ ਬੱਸ ਡਰਾਈਵਰ ਦੀ ਗਲਤੀ ਕਾਰਨ ਲੰਬਾ ਜਾਮ ਲੱਗ ਗਿਆ ਜੋ 1 ਘੰਟੇ ਤੱਕ ਲੱਗਾ ਰਿਹਾ। ਦਰਅਸਲ ਬੱਸ ਡਰਾਈਵਰ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ 120 ਰੁਪਏ ਨਾ ਦੇਣ ਦੀ ਸੂਰਤ ਵਿਚ ਛੋਟੀ ਲਾਈਨ ਵਾਲੀ ਸਾਈਡ ਤੋਂ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਬੱਸ ਦੇ ਅੱਗੇ ਪੱਥਰ ਸੁੱਟ ਕੇ ਸਵਾਰੀਆਂ ਨਾਲ ਭਰੀ ਬੱਸ ਨੂੰ ਰੋਕ ਲਿਆ, ਜਿਸ ਤੋਂ ਬਾਅਦ ਉਥੋਂ ਲੰਘਦੀਆਂ ਸਰਕਾਰੀ ਬੱਸਾਂ ਦੇ ਹੋਰਨਾਂ ਡਰਾਈਵਰਾਂ ਅਤੇ ਕੰਡਕਟਰਾਂ ਨੇ ਮਾਨਾਂਵਾਲਾ ਟੋਲ ਪਲਾਜ਼ਾ ਜੀ. ਟੀ. ਰੋਡ 'ਤੇ ਜਾਮ ਲਗਾ ਦਿੱਤਾ।
ਇਹ ਵੀ ਪੜ੍ਹੋ : ਜਨਮ ਦਿਨ ਮੌਕੇ ਗੁਆਂਢੀਆਂ ਨੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ
ਇਸ ਦੌਰਾਨ ਦੂਰ ਦੁਰਾਡੇ ਤੋਂ ਆਈਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਹਾਈਵੇਅ ਤੋਂ ਗੁਜ਼ਰਦੀ ਐਂਬੂਲੈਂਸ ਨੂੰ ਵੀ ਟ੍ਰੈਫ਼ਿਕ ਜਾਮ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਦੇਰ ਬਾਅਦ ਟ੍ਰੈਫ਼ਿਕ ਪੁਲਸ ਥਾਣਾ ਜੰਡਿਆਲਾ ਗੁਰੂ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਇਹ ਮਾਮਲਾ ਸ਼ਾਂਤ ਕਰਵਾਇਆ। ਹਾਈਵੇਅ ਪੁਲਸ ਅਧਿਕਾਰੀ ਏ. ਐੱਸ. ਆਈ. ਪ੍ਰਭਜੀਤ ਸਿੰਘ ਨੇ ਆਪਣੀ ਸੂਝ-ਬੂਝ ਨਾਲ ਮੌਕੇ 'ਤੇ ਹੀ ਸਰਕਾਰੀ ਬੱਸ ਡਰਾਈਵਰ ਅਤੇ ਕੰਡਕਟਰ ਕੋਲ਼ੋਂ 120 ਰੁਪਏ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੂੰ ਦਿਵਾ ਕੇ ਮਸਲਾ ਹੱਲ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ ਵਿਚ ਦੋ ਦਿਨ ਭਾਰੀ ਮੀਂਹ ਦਾ ਅਲਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8