NGT ਦੀ ਟੀਮ ਜਲੰਧਰ ਸ਼ਹਿਰ ਦਾ ਕਰੇਗੀ ਅੱਜ ਦੌਰਾ

Tuesday, Dec 03, 2019 - 11:41 AM (IST)

NGT ਦੀ ਟੀਮ ਜਲੰਧਰ ਸ਼ਹਿਰ ਦਾ ਕਰੇਗੀ ਅੱਜ ਦੌਰਾ

ਜਲੰਧਰ (ਬੁਲੰਦ)— ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਕ ਵਿਸ਼ੇਸ਼ ਟੀਮ ਅੱਜ ਜਲੰਧਰ ਪਹੁੰਚ ਰਹੀ ਹੈ ਅਤੇ ਦੋ ਦਿਨਾਂ ਤੱਕ ਜਲੰਧਰ 'ਚ ਹੀ ਰਹੇਗੀ। ਜਾਣਕਾਰੀ ਦਿੰਦਿਆਂ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਦੱਸਿਆ ਗਿਆ ਕਿ ਐੱਨ. ਜੀ. ਟੀ. ਵੱਲੋਂ ਜੋ ਟੀਮ ਜਲੰਧਰ ਆ ਰਹੀ ਹੈ, ਉਹ ਪਹਿਲਾਂ ਸਰਕਟ ਹਾਊਸ 'ਚ ਕੁਝ ਕੌਂਸਲਰਾਂ ਨਾਲ ਮੀਟਿੰਗ ਕਰੇਗੀ। ਇਸ ਦੌਰਾਨ ਫੋਕਲ ਪੁਆਇੰਟ ਏਰੀਏ ਦੇ ਗੰਦੇ ਨਾਲੇ ਬਾਰੇ ਹਲਕਾ ਕੌਂਸਲਰ ਐੱਨ. ਜੀ. ਟੀ. ਟੀਮ ਨੂੰ ਇਕ ਰਿਪੋਰਟ ਸੌਂਪਣਗੇ। ਉਸ ਤੋਂ ਬਾਅਦ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਲ ਕਾਲਾ ਸੰਘਿਆਂ ਡਰੇਨ ਦਾ ਦੌਰਾ ਕੀਤਾ ਜਾਵੇਗਾ। ਹੋ ਸਕਦਾ ਹੈ ਕਿ ਬੰਦ ਪਈਆਂ ਲੈਦਰ ਟੈਨਰੀਜ਼ ਵੱਲ ਵੀ ਐੱਨ. ਜੀ. ਟੀ. ਦੀ ਟੀਮ ਰੁਖ ਕਰੇ।


author

shivani attri

Content Editor

Related News