ਮੁਨੀਸ਼ ਤਿਵਾੜੀ ਖਿਲਾਫ ਇਤਰਾਜ਼ਯੋਗ ਪ੍ਰਚਾਰ ਕਰਨ ਵਾਲੇ ਭਾਜਪਾ ਆਗੂ ਨੂੰ ਮਿਲੀ ਜ਼ਮਾਨਤ
Wednesday, May 08, 2019 - 06:04 PM (IST)

ਨਵਾਂਸ਼ਹਿਰ (ਲੋਵੇਸ਼ ਲਟਾਵਾ)— ਬੀਤੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਖਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪ੍ਰਚਾਰ ਕਰਨ ਵਾਲੇ ਭਾਜਪਾ ਆਗੂ ਨੂੰ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਦੱਸ ਦੇਈਏ ਕਿ ਮੁਨੀਸ਼ ਤਿਵਾੜੀ ਖਿਲਾਫ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪ੍ਰਚਾਰ ਕਰਨ ਦੇ ਦੋਸ਼ ਹੇਠ ਪੁਲਸ ਵੱਲੋਂ ਭਾਜਪਾ ਆਗੂ ਅਤੇ ਰੋਪੜ ਜ਼ਿਲਾ ਉੱਪ ਪ੍ਰਧਾਨ ਨਰੇਸ਼ ਚਾਵਲਾ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਰੋਪੜ ਸਿਟੀ ਥਾਣੇ 'ਚ ਧਾਰਾ ਦੋ 295 ਤੇ 500 ਦੇ ਅਧੀਨ ਅਣਪਛਾਤੇ ਵਿਅਕਤੀਆਂ ਅਤੇ ਨਰੇਸ਼ ਚਾਵਲਾ ਵਿਰੁੱਧ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਪੇਸ਼ ਕੀਤੇ, ਜਿੱਥੋਂ ਉਨ੍ਹਾਂ ਨੂੰ ਮੁੱਖ ਹਿਰਾਸਤ 'ਚ ਭੇਜ ਦਿਤਾ ਗਿਆ ਸੀ।
ਇਸ ਮੌਕੇ ਨਰੇਸ਼ ਚਾਵਲਾ ਦੇ ਵਕੀਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਜਪਾ ਦੇ ਜ਼ਿਲਾ ਰੂਪਨਗਰ ਤੋਂ ਜ਼ਿਲਾ ਉੱਪ ਪ੍ਰਧਾਨ ਨੇ ਮਾਣਯੋਗ ਅਦਾਲਤ 'ਚ ਬੇਲ ਦੀ ਅਰਜ਼ੀ ਲਗਾਈ ਗਈ ਸੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਨਰੇਸ਼ ਚਾਵਲਾ ਦਾ ਭਾਜਪਾ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਹੀ ਇਸ ਨਰੇਸ਼ ਚਾਵਲਾ ਨੇ ਹਰਕਤ ਨੁੰ ਘਨਾਉਣੀ ਹਰਕਤ ਕਰਾਰ ਦਿੱਤਾ ਅਤੇ ਸਿੱਧੇ-ਸਿੱਧੇ ਕਾਂਗਰਸੀ ਆਗੂਆਂ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕੋਲ ਕੋਈ ਹੋਰ ਮੁੱਦਾ ਨਹੀਂ, ਉਹ ਅਜਿਹੀਆਂ ਹਰਕਤਾਂ ਹੀ ਕਰ ਸਕਦੇ ਹਨ।