ਕੋਰੋਨਾ ਆਫ਼ਤ : ਪੰਜਾਬ ਸਣੇ 7 ਸੂਬਿਆਂ ਨਾਲ ਅੱਜ ਮੀਟਿੰਗ ਕਰਨਗੇ ''ਮੋਦੀ''
Wednesday, Sep 23, 2020 - 07:55 AM (IST)
ਚੰਡੀਗੜ੍ਹ : ਦੇਸ਼ 'ਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਪੰਜਾਬ ਸਣੇ 7 ਸੂਬਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੀਟਿੰਗ ਕਰਨਗੇ ਅਤੇ ਹਾਲਾਤ ਦੀ ਸਮੀਖਿਆ ਕਰਨਗੇ। ਇਹ ਮੀਟਿੰਗ ਅੱਜ ਸ਼ਾਮ 5 ਵਜੇ ਵੀਡੀਓ ਕਾਨਫਰੰਸਿਗ ਰਾਹੀਂ ਕੀਤੀ ਜਾਵੇਗੀ। ਇਸ ਵਰਚੁਅਲ ਮੀਟਿੰਗ 'ਚ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ ਖਿੱਚੀ ਮੈਦਾਨ 'ਚ ਉਤਰਨ ਦੀ ਤਿਆਰੀ, ਕਿਸਾਨਾਂ ਦੇ ਹੱਕ 'ਚ ਕਰਨਗੇ ਵੱਡਾ ਪ੍ਰਦਰਸ਼ਨ
ਇਨ੍ਹਾਂ ਸੂਬਿਆਂ 'ਚ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦੂਜੇ ਸੂਬਿਆਂ ਦੇ ਮੁਕਾਬਲੇ ਵੱਧ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਜੇ ਸੂਬਿਆਂ ਤੋਂ ਆਕਸੀਜਨ ਸਪਲਾਈ ਵਧਾਉਣ ਦਾ ਮਾਮਲਾ ਚੁੱਕਣਗੇ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਨ ਸਬੰਧੀ ਅਪੀਲ ਕਰਨਗੇ ਕਿਉਂਕਿ ਇਹ ਸੂਬੇ ਪੰਜਾਬ ਲਈ ਮੈਡੀਕਲ ਆਕਸੀਜਨ ਸਪਲਾਈ ਦੇ ਮੁੱਖ ਸਰੋਤ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗੋਲੀਆਂ ਦੀ ਵਾਛੜ ਕਰਦਿਆਂ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ
ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਆਉਂਦੇ ਹਫ਼ਤਿਆਂ 'ਚ ਕੋਵਿਡ ਕੇਸਾਂ ਦੀ ਗਿਣਤੀ 'ਚ ਵਾਧਾ ਹੋਣ ਅਤੇ ਕੌਮੀ ਔਸਤ ਨਾਲੋਂ ਪੰਜਾਬ 'ਚ ਕੋਵਿਡ ਨਾਲ ਮੌਤਾਂ ਦੀ ਦਰ ਵਧਣ 'ਤੇ ਫ਼ਿਕਰ ਜ਼ਾਹਿਰ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ 'ਗੰਦਾ ਧੰਦਾ', ਜਿਸਮ 'ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ