ਨੋਟਬੰਦੀ ਦੇ 100 ਦਿਨ ਪੂਰੇ, ''ਆਪ'' ਨੇ ਸੂਬੇ ਭਰ ''ਚ ਕੀਤਾ ਪ੍ਰਦਰਸ਼ਨ

02/18/2017 6:27:30 PM

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੋਟਬੰਦੀ ਰਾਹੀਂ ਪੰਜ ਸੋ ਅਤੇ ਹਜ਼ਾਰ ਦੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨੂੰ ਸੋ ਦਿਨ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੇ ਇਸ ਕਦਮ ਦਾ ਆਮ ਆਦਮੀ ਪਾਰਟੀ ਨੇ ਵਿਰੋਧ ਕਰਦੇ ਹੋਏ ਸ਼ਨੀਵਾਰ ਨੂੰ ਪੰਜਾਬ ਭਰ ਵਿਚ ਧਰਨੇ ਦਿੱਤੇ। ਇਸ ਦੌਰਾਨ ਮੋਹਾਲੀ ਵਿਚ ਪਾਰਟੀ ਦੇ ਆਗੂ ਨਰਿੰਦਰ ਸ਼ੇਰਗਿੱਲ ਵਲੋਂ ਕੇਂਦਰ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ ਗਈ। ਜਦਕਿ ਦੂਜੇ ਪਾਸੇ ਬਟਾਲਾ ''ਚ ਵੀ ਸਥਾਨਕ ਵਰਕਰਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਕੁਝ ਇਹੋ ਹਾਲ ਜਲੰਧਰ, ਫਰੀਦਕੋਟ ਅਤੇ ਮੋਗਾ ਦਾ ਵੀ ਰਿਹਾ। ਜਿੱਥੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੜਕ ''ਤੇ ਉਤਰ ਕੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ।


Gurminder Singh

Content Editor

Related News