ਮੋਦੀ ਦੇਸ਼ ''ਚ ਉਦਯੋਗਿਕ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ : ਮਲਿਕ

Friday, Jun 28, 2019 - 09:32 PM (IST)

ਮੋਦੀ ਦੇਸ਼ ''ਚ ਉਦਯੋਗਿਕ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ : ਮਲਿਕ

ਅੰਮ੍ਰਿਤਸਰ: ਭਾਰਤ 'ਚ ਉਦਯੋਗਿਕ ਕ੍ਰਾਂਤੀ ਲਿਆਉਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵੀਰਵਾਰ ਸੰਸਦ 'ਚ ਇਕ ਮਹੱਤਵਪੂਰਨ ਬਿੱਲ ਸਪੈਸ਼ਲ ਇਕਨਾਮਿਕ ਜ਼ੋਨ (ਐੱਸ. ਈ. ਜ਼ੈੱਡ. ਕਾਰੀਡੋਰ) ਪੇਸ਼ ਕੀਤਾ ਗਿਆ ਤੇ ਇਸ 'ਤੇ ਵਿਸਥਾਰ ਸਹਿਤ ਚਰਚਾ ਹੋਈ। ਇਸ ਦੌਰਾਨ ਵਿਰੋਧੀ ਧਿਰ ਵਲੋ ਵਿਰੋਧ ਕੀਤੇ ਜਾਣ 'ਤੇ ਭਾਜਪਾ ਵਲੋਂ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਮੌਕਾ ਦਿੱਤਾ ਗਿਆ, ਜਿਨ੍ਹਾਂ ਰਾਸ਼ਟਰ ਹਿੱਤ 'ਚ ਬਿੱਲ 'ਤੇ ਸਸਤੀ ਰਾਜਨੀਤੀ ਕਰਨ ਲਈ ਕਾਂਗਰਸ ਦੇ ਜੈ ਰਾਮ ਰਮੇਸ਼, ਟੀ. ਐੱਮ. ਸੀ. ਦੇ ਡੈਰਿਕ ਅਬਰਾਹਿਮ ਤੇ ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ ਨੂੰ ਕਰਾਰ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵਿਕਸਿਤ ਰਾਸ਼ਟਰਾਂ 'ਚ ਚੀਨ, ਜਾਪਾਨ, ਅਮਰੀਕਾ, ਯੂਰਪੀ ਯੂਨੀਅਨ ਵਰਗੇ ਕਈ ਦੇਸ਼ਾਂ ਨੇ ਵਿਕਾਸ ਦਾ ਮੁੱਖ ਸਿਹਰਾ ਉਦਯੋਗਿਕ ਕ੍ਰਾਂਤੀ ਨੂੰ ਦਿੱਤਾ ਹੈ। ਮੋਦੀ ਭਾਰਤ ਨੂੰ ਵਿਸ਼ਵ ਸ਼ਕਤੀ ਤੇ ਵਿਸ਼ਵ ਗੁਰੂ ਬਣਾਉਣਾ ਚਾਹੁੰਦੇ ਹਨ। ਇਸ ਲਈ ਦੇਸ਼ 'ਚ ਉਦਯੋਗਿਕ ਕ੍ਰਾਂਤੀ ਬੇਹੱਦ ਜ਼ਰੂਰੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇਸ਼ 'ਚ ਉਦਯੋਗਿਕ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਮਲਿਕ ਨੇ ਵਿਰੋਧੀਆਂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਜਦੋਂ ਵੀ ਮੋਦੀ ਸਰਕਾਰ ਜੀ. ਐੱਸ. ਟੀ., ਜਨ-ਧਨ, ਨੋਟਬੰਦੀ, ਬੇਨਾਮੀ ਪ੍ਰਾਪਰਟੀ ਜ਼ਬਤ ਕੀਤੇ ਜਾਣ ਵਰਗੇ ਸਖਤ ਕਦਮ ਚੁੱਕਣਾ ਸ਼ੁਰੂ ਕਰਦੀ ਹੈ ਤਾਂ ਵਿਰੋਧੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਮੋਦੀ ਸਰਕਾਰ ਦਾ ਵਿਰੋਧ ਕਰਨ ਲਈ ਖੜ੍ਹੇ ਹੋ ਜਾਂਦੇ ਹਨ।


Related News