ਨਾਨਕੇ ਪਿੰਡ ਛੱਡਣ ਦੇ ਬਹਾਨੇ ਨਾਬਾਲਗ ਕੁੜੀ ਨਾਲ 2 ਦਿਨ ਮਿਟਾਈ ਹਵਸ, ਫਿਰ ਦਿੱਤੀ ਧਮਕੀ

Wednesday, Jun 15, 2022 - 02:28 PM (IST)

ਨਾਨਕੇ ਪਿੰਡ ਛੱਡਣ ਦੇ ਬਹਾਨੇ ਨਾਬਾਲਗ ਕੁੜੀ ਨਾਲ 2 ਦਿਨ ਮਿਟਾਈ ਹਵਸ, ਫਿਰ ਦਿੱਤੀ ਧਮਕੀ

ਅੰਮ੍ਰਿਤਸਰ (ਸੰਜੀਵ): ਗੁਰਜੀਤ ਸਿੰਘ ਵਾਸੀ ਘਰਿੰਡਾ, ਜੋ ਪੇਸ਼ੇ ਤੋਂ ਕੁਲੀ ਦਾ ਕੰਮ ਕਰਦਾ ਹੈ, ਵਲੋਂ 15 ਸਾਲਾ ਨਾਬਾਲਗ ਕੁੜੀ ਨੂੰ ਦੋ ਦਿਨ ਹੋਟਲ ਵਿੱਚ ਰੱਖ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਹਵਸ ਮਿਟਾਉਣ ਤੋਂ ਬਾਅਦ ਦੋਸ਼ੀ ਨੇ ਨਾਬਾਲਗ ਕੁੜੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਘਰ ਛੱਡ ਦਿੱਤਾ। ਪੀੜਤ ਪਰਿਵਾਰ ਵਲੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਪੀੜਤ ਕੁੜੀ ਦਾ ਮੈਡੀਕਲ ਕਰਵਾਇਆ ਅਤੇ ਦੋਸ਼ੀ ਵਿਰੁੱਧ ਜ਼ਬਰ-ਜ਼ਿਨਾਹ ਦਾ ਕੇਸ ਦਰਜ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਮੂਸੇਵਾਲਾ ਕਤਲਕਾਂਡ ’ਚ 7 ਦਿਨਾਂ ਰਿਮਾਂਡ 'ਤੇ ਲਾਰੈਂਸ ਬਿਸ਼ਨੋਈ, ਪੰਜਾਬ ਪੁਲਸ ਪੁੱਛ ਸਕਦੀ ਹੈ ਇਹ ਸਵਾਲ

ਦੋਸ਼ੀ ਨੇ ਇੰਝ ਦਿੱਤਾ ਜ਼ਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ 
ਪੀੜਤ ਕੁੜੀ ਨੇ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ। 1 ਜੂਨ ਨੂੰ ਉਸ ਦੀ ਘਰ ’ਚ ਲੜਾਈ ਹੋ ਗਈ। ਉਸ ਸਮੇਂ ਦੋਸ਼ੀ, ਜੋ ਉਸ ਦੇ ਘਰ ਆਉਂਦਾ-ਜਾਂਦਾ ਸੀ, ਨੂੰ ਉਸ ਨੇ ਨਾਨਕੇ ਘਰ ਛੱਡ ਕੇ ਆਉਣ ਲਈ ਕਿਹਾ। ਨਾਨਕੇ ਛੱਡਣ ਦਾ ਕਹਿ ਕੇ ਦੋਸ਼ੀ ਉਸ ਨੂੰ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਲੈ ਗਿਆ। ਹੋਟਲ ਦੇ ਕਮਰੇ ’ਚ ਬੰਦ ਕਰਕੇ ਦੋਸ਼ੀ ਨੇ ਉਸ ਨਾਲ 2 ਦਿਨ ਤੱਕ ਬਲਾਤਕਾਰ ਕੀਤਾ। ਆਪਣੀ ਹਵਸ ਪੂਰੀ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਉਸ ਦੇ ਨਾਨਕੇ ਘਰ ਛੱਡ ਆਇਆ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

rajwinder kaur

Content Editor

Related News