ਚਾਹਲ ਗਾਲਿਬ ਬਣੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ

04/20/2019 4:11:09 PM

ਜਗਰਾਓਂ (ਚਾਹਲ) : ਅੱਜ ਨੰਬਰਦਾਰ ਯੂਨੀਅਨ ਲੁਧਿਆਣਾ ਦੀ ਹੋਈ ਮੀਟਿੰਗ ਵਿਚ ਜਗਰਾਓਂ ਤਹਿਸੀਲ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੂੰ ਸਰਵਸੰਮਤੀ ਨਾਲ ਜ਼ਿਲਾ ਪ੍ਰਧਾਨ ਚੁਣਿਆ ਗਿਆ। ਲੁਧਿਆਣਾ ਡਿਪਟੀ ਕਮਸ਼ਿਨਰ ਦਫਤਰ ਵਿਖੇ ਤਹਿਸੀਲ ਖੰਨਾ, ਸਮਰਾਲਾ, ਰਾਏਕੋਟ, ਕੂਮ ਕਲਾਂ, ਸਾਹਨੇਵਾਲ, ਮੁੱਲਾਂਪੁਰ, ਜਗਰਾਓਂ, ਮਾਛੀਵਾੜਾ, ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ ਤੇ ਲੁਧਿਆਣਾ ਪੱਛਮੀ ਦੇ ਨੰਬਰਦਾਰਾਂ ਦੀ ਅਹਿਮ ਮੀਟਿੰਗ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜ਼ਿਲੇ ਦੇ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਵਲੋਂ ਵਿਦੇਸ਼ ਜਾਣ ਕਰਕੇ ਦਿੱਤੇ ਅਸਤੀਫੇ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਇੱਕਠੇ ਹੋਏ ਜ਼ਿਲੇ ਦੀਆਂ ਵੱਖ-ਵੱਖ ਤਹਿਸੀਲਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਇੱਕਮਤ ਹੋ ਕੇ ਜਗਰਾਓਂ ਤਹਿਸੀਲ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਨੂੰ ਨੰਬਰਦਾਰ ਯੂਨੀਅਨ ਜ਼ਿਲਾ ਲੁਧਿਆਣਾ ਪ੍ਰਧਾਨ ਚੁਣਿਆ। 
ਇਸ ਸਮੇਂ ਜ਼ਿਲਾ ਪ੍ਰਧਾਨ ਚਾਹਲ ਗਾਲਿਬ ਨੇ ਸਮੂਹ ਨੰਬਰਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਨੰਬਰਦਾਰ ਭਾਈਚਾਰੇ ਦੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਜ਼ਿਲੇ ਦੀ ਨਵੀਂ ਬਣਾਈ ਕਮੇਟੀ ਵਿਚ ਪਿਆਰਾ ਸਿੰਘ ਸੀ. ਮੀਤ ਪ੍ਰਧਾਨ, ਹਰਵਿੰਦਰ ਸਿੰਘ ਬੜੈਂਚ ਮੁੱਲਾਂਪੁਰ, ਫਕੀਰ ਸਿੰਘ ਰਾਏਕੋਟ, ਹਰਸ਼ਰਨਜੀਤ ਸਿੰਘ ਤਹਿਸੀਲ ਪੂਰਬੀ, ਦਲੀਪ ਸਿੰਘ ਸਮਰਾਲਾ (ਸਾਰੇ ਮੀਤ ਪ੍ਰਧਾਨ), ਸੁਰਮੁਖ ਸਿੰਘ ਸਮਰਾਲਾ ਜਨਰਲ ਸੈਕਟਰੀ, ਆਲਮਜੀਤ ਸਿੰਘ ਖੰਨਾ ਕੈਸ਼ੀਅਰ, ਰਾਜਪਾਲ ਸਿੰਘ ਖੰਨਾ ਮੁੱਖ ਸਲਾਹਕਾਰ, ਰਾਮ ਕਿਸ਼ਨ ਸਿੰਘ ਕੂਮ ਕਲਾਂ ਪ੍ਰਚਾਰ ਸਕੱਤਰ ਚੁਣੇ ਗਏ। ਇਸ ਮੌਕੇ ਜੰਗ ਸਿੰਘ ਭੰਗਲਾ, ਸੋਹਣ ਸਿੰਘ ਭਰਥਲਾ, ਹਰਨੇਕ ਸਿੰਘ ਹਠੂਰ, ਜਸਵੰਤ ਸਿੰਘ ਸ਼ੇਖਦੌਲਤ, ਕੁਲਵੰਤ ਸਿੰਘ ਸ਼ੇਰਪੁਰ, ਰੇਸ਼ਮ ਸਿੰਘ ਲੱਖਾ, ਕੇਹਰ ਸਿੰਘ ਕਾਉਕੇਂ, ਗੁਰਦੀਪ ਸਿੰਘ ਮੋਰਿੰਡਾ, ਸ਼ੇਰ ਸਿੰਘ ਖੰਨਾ, ਰਛਪਾਲ ਸਿੰਘ ਸਾਹਨੇਵਾਲ, ਪਰਵਿੰਦਰ ਸਿੰਘ ਮਾਛੀਵਾੜਾ, ਮੱਲ ਸਿੰਘ ਮੁੱਲਾਂਪੁਰ, ਨੇਤਰ ਸਿੰਘ ਇਯਾਲੀ, ਚੰਨਣ ਸਿੰਘ ਰਾਏਕੋਟ, ਰਣਜੀਤ ਸਿੰਘ ਸਮਰਾਲਾ ਆਦਿ ਹਾਜ਼ਰ ਸਨ।


Gurminder Singh

Content Editor

Related News