ਕੰਧ ਟੱਪ ਕੇ ਘਰ ''ਚ ਦਾਖਲ ਹੋਏ ਚੋਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਘਟਨਾ CCTV ''ਚ ਕੈਦ
Saturday, Jul 30, 2022 - 02:43 AM (IST)

ਨਕੋਦਰ (ਸੁਨੀਲ ਮਹਾਜਨ) : ਨਕੋਦਰ ਦੀ ਸ਼ੰਕਰ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਭਾਟੀਆ ਦੇ ਘਰ ਕੰਧ ਟੱਪ ਕੇ 3 ਅਣਪਛਾਤੇ ਵਿਅਕਤੀ ਦਾਖਲ ਹੋਏ ਤੇ ਘਰ ਦਾ ਗੇਟ ਖੋਲ੍ਹ ਕੇ ਅੰਦਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। ਇਸ ਚੋਰੀ ਦੀ ਰਿਪੋਰਟ ਪੁਲਸ ਨੂੰ ਦਿੱਤੀ ਗਈ ਹੈ। ਗਿਆਨ ਸਿੰਘ ਵਾਸੀ ਪਿੰਡ ਕੁਹਾੜ ਕਲਾਂ ਨੇੜੇ ਸ਼ਾਹਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗੁਰਦੇਵ ਸਿੰਘ ਭਾਟੀਆ ਨਾਲ ਕੰਮ ਕਰਦਾ ਹੈ ਤੇ ਆਪਣਾ ਮੋਟਰਸਾਈਕਲ ਗੁਰਦੇਵ ਸਿੰਘ ਭਾਟੀਆ ਦੇ ਘਰ ਖੜ੍ਹਾ ਕਰਕੇ ਆਪਣੇ ਘਰ ਚਲਾ ਗਿਆ ਸੀ, ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ।