ਸਿੱਧੂ ਦੀ ਅਗਵਾਈ ''ਚ ਸਬ ਕਮੇਟੀ ਨਾਲ ਆਵੇਗੀ ਵਿਕਾਸ ''ਚ ਤਬਦੀਲੀ : ਮਦਾਨ

Friday, Feb 16, 2018 - 03:40 PM (IST)


ਜ਼ੀਰਾ ( ਅਕਾਲੀਆਂਵਾਲਾ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੰਜਾਬੀਅਤ ਦੇ ਵਿਕਾਸ ਲਈ ਉਲੀਕੇ ਜਾ ਰਹੇ ਪ੍ਰੋਗਰਾਮ ਪ੍ਰਸ਼ੰਸਾਯੋਗ ਹਨ। ਸਰਕਾਰ ਵੱਲੋਂ ਕਿਸਾਨੀ ਨੂੰ ਉਤਸ਼ਾਹਿਤ ਕਰਨ ਲਈ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਜੋ ਫੈਸਲਾ ਲਿਆ ਹੈ, ਉਸ ਨਾਲ ਪੰਜਾਬ ਮਿੱਠੇ ਇਨਕਲਾਬ ਵੱਲ ਵਧੇਗਾ। ਇਹ ਵਿਚਾਰ ਨਗਰ ਪੰਚਾਇਤ ਦੇ ਪ੍ਰਧਾਨ ਮਹਿੰਦਰ ਸਿੰਘ ਮਦਾਨ ਸੀਨੀਅਰ ਕਾਂਗਰਸੀ ਆਗੂ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਤ ਮਾਫੀਆ ਅਤੇ ਗੁੰਡਾ ਟੈਕਸ ਰੋਕਣ ਲਈ ਜੋ ਕਦਮ ਉਲੀਕਿਆ ਗਿਆ ਹੈ। ਇਸ ਨਾਲ ਪੰਜਾਬ ਵਿਕਾਸ ਵੱਲ ਵਧੇਗਾ। ਮਦਾਨ ਨੇ ਕਿਹਾ ਕਿ ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਅਤੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਬ ਕਮੇਟੀ ਬਣਾਉਣ ਦਾ ਫੈਸਲਾ ਲਿਆ। ਇਸ ਨਾਲ ਪੰਜਾਬ ਸਰਕਾਰ ਦਾ ਮਾਲੀਆ ਵਧੇਗਾ ਅਤੇ ਨਜਾਇਜ਼ ਕਾਬਜ਼ਕਾਰਾਂ ਨੂੰ ਹਟਾਉਣ ਨਾਲ ਸਰਕਾਰੀ ਸੰਪਤੀ ਹੌਂਦ ਵਿਚ ਆਵੇਗੀ। ਮਦਾਨ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਲਈ ਯਤਨਸ਼ੀਲ ਹਨ। ਇਸ ਮੌਕੇ ਰੂਪ ਲਾਲ ਮਦਾਨ, ਵੀਨੂ ਸ਼ਾਹ ਮੱਖੂ, ਬੋਹੜ ਸਿੰਘ ਸੱਦਰਵਾਲਾ ਪ੍ਰਧਾਨ, ਰਾਜ ਸਿੰਘ ਬਾਠ, ਜੋਗਾ ਸਿੰਘ ਬੂਹ, ਗੁਰਲਾਭ ਸਿੰਘ ਬੂਹ ਆਦਿ ਹਾਜ਼ਰ ਸਨ। 
 


Related News