ਭਾਈਰੂਪਾ ਨਗਰ ਪੰਚਾਇਤ ਦੀਆਂ ਚੋਣਾਂ ''ਚ ਕਾਂਗਰਸ ਦੀ ਬੱਲੇ-ਬੱਲੇ

Wednesday, Feb 17, 2021 - 02:58 PM (IST)

ਭਾਈਰੂਪਾ (ਸ਼ੇਖਰ): ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ ਵਿੱਚ ਕੁੱਲ 13 ਵਾਰਡਾਂ ਵਿਚੋਂ 8 ਵਾਰਡਾਂ ਵਿਚ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਨੇ ਚੋਣ ਜਿੱਤ ਲਈ ਹੈ ਅਤੇ ਹੁਣ ਕਾਂਗਰਸ ਪਾਰਟੀ ਦੇ ਕੌਂਸਲਰ ਦਾ ਪ੍ਰਧਾਨ ਚੁਣਿਆ ਜਾਣਾ ਤੈਅ ਹੋ ਗਿਆ ਹੈ। ਇਸ ਦੌਰਾਨ ਕਾਂਗਰਸ ਦੇ 8, ਅਕਾਲੀ ਦਲ ਦੇ 4 ਅਤੇ 1 ਬਸਪਾ ਦਾ ਉਮੀਦਵਾਰ ਚੋਣ ਜਿੱਤਿਆ ਹੈ। ਰਿਟਰਨਿੰਗ ਅਫ਼ਸਰ ਰੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਡ ਨੰਬਰ 1 ’ਚੋਂ ਕਾਂਗਰਸ ਦੀ ਸੁਰਿੰਦਰ ਕੌਰ 73 ਵੋਟਾਂ ਨਾਲ, ਵਾਰਡ ਨੰਬਰ 3 ’ਚੋਂ ਕਾਂਗਰਸ ਦੀ ਕੁਲਜੀਤ ਕੌਰ 131 ਵੋਟਾਂ, ਵਾਰਡ ਨੰਬਰ 5 ਵਿਚੋਂ ਬਸਪਾ ਦੀ ਚਰਨਜੀਤ ਕੌਰ 9 ਵੋਟਾਂ, ਵਾਰਡ ਨੰਬਰ 6 ਵਿੱਚ ਕਾਂਗਰਸ ਦੇ ਤੀਰਥ ਸਿੰਘ ਸਿੱਧੂ 218 ਵੋਟਾਂ ਨਾਲ, ਵਾਰਡ ਨੰਬਰ 8 ਵਿਚੋਂ ਅਕਾਲੀ ਦਲ ਦੇ ਬਲਜਿੰਦਰ ਸਿੰਘ 18 ਵੋਟਾਂ ਨਾਲ, ਵਾਰਡ ਨੰਬਰ 9 ਵਿੱਚ ਕਾਂਗਰਸ ਦੀ ਚਰਨਜੀਤ ਕੌਰ 77 ਵੋਟਾਂ ਨਾਲ, ਵਾਰਡ ਨੰਬਰ 10 ਵਿੱਚ ਅਕਾਲੀ ਦਲ ਦੇ ਜੰਗ ਰਾਮ 119 ਵੋਟਾਂ, ਵਾਰਡ ਨੰਬਰ 11 ਵਿਚ ਅਕਾਲੀ ਦਲ ਦੇ ਸੁਖਜੀਤ ਕੌਰ 6 ਵੋਟਾਂ ਅਤੇ ਵਾਰਡ ਨੰਬਰ 13 ਵਿਚੋਂ ਅਕਾਲੀ ਦਲ ਲਖਵੀਰ ਸਿੰਘ ਲੱਖੀ 25 ਵੋਟਾਂ ਨਾਲ ਜੇਤੂ ਰਹੇ ਜਦ ਕਿ ਵਾਰਡ ਨੰਬਰ 2, 4, 7 ਅਤੇ 12 ਵਿੱਚ ਕਾਂਗਰਸ ਦੇ ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ।

ਇਹ ਵੀ ਪੜ੍ਹੋਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ

ਇਸ ਚੋਣ ਦੀ ਖਾਸ ਗੱਲ ਇਹ ਰਹੀ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਦੇ ਨੂੰਹ ਪਰਮਿੰਦਰ ਕੌਰ 77 ਵੋਟਾਂ ਨਾਲ ਚੋਣ ਹਾਰ ਗਏ। ਕਾਂਗਰਸ ਵੱਲੋਂ ਪ੍ਰਧਾਨਗੀ ਦੇ ਪ੍ਰਮੁੱਖ ਦਾਅਵੇਦਾਰ ਤੀਰਥ ਸਿੰਘ ਸਿੱਧੂ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਜਿੱਤ ਨੂੰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਵਿਕਾਸ ਕਾਰਜਾਂ ਦੀ ਜਿੱਤ ਕਰਾਰ ਦਿੱਤਾ। 

ਇਹ ਵੀ ਪੜ੍ਹੋ:  53 ਸਾਲ ਦੇ ਅਰਸੇ ਦੌਰਾਨ ਬਠਿੰਡਾ ’ਚ ਪਹਿਲੀ ਵਾਰ ਕਾਂਗਰਸ ਦਾ ਮੇਅਰ ਬਣੇਗਾ: ਮਨਪ੍ਰੀਤ ਬਾਦਲ


Shyna

Content Editor

Related News