ਨਾਭਾ ਜੇਲ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ਕੈਦੀ ਨੂੰ ਨਸ਼ਾ ਦੇ ਕੇ ਫਰਾਰ ਹੋਏ ਸਾਥੀ

Thursday, Dec 07, 2017 - 02:48 PM (IST)

ਨਾਭਾ ਜੇਲ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ਕੈਦੀ ਨੂੰ ਨਸ਼ਾ ਦੇ ਕੇ ਫਰਾਰ ਹੋਏ ਸਾਥੀ

ਨਾਭਾ (ਰਾਹੁਲ ਖੁਰਾਨਾ) — ਨਾਭਾ ਜੇਲ ਬ੍ਰੇਕ ਕਾਂਡ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਜੇਲ 'ਚ ਖਾਮੀਆਂ ਦੇ ਚਲਦਿਆਂ ਕੈਦੀਆਂ ਵਲੋਂ ਮੋਬਾਇਲ ਫੋਨਾਂ ਦੀ ਵਰਤੋਂ ਤੋਂ ਇਲਾਵਾ ਜੇਲ 'ਚ ਨਸ਼ੇ ਦਾ ਅੰਦਰ ਜਾਣਾ ਆਮ ਜਿਹੀ ਗੱਲ ਹੈ। ਤਾਜਾ ਮਾਮਲੇ 'ਚ ਇਕ ਮਹੀਨਾ ਪਹਿਲਾਂ ਨਾਭਾ ਦੀ ਮੈਕਸੀਮੰਮ ਸਕਿਊਰਟੀ ਜੇਲ 'ਚ ਆਏ ਕੈਦੀ ਵਰੁਣ ਕੁਮਾਰ ਵਾਸੀ ਪਠਾਨਕੋਟ ਜੋ ਕਿ ਐੱਨ. ਡੀ. ਪੀ. ਸੀ. ਐਕਟ ਦੇ ਤਹਿਤ 10 ਸਾਲ ਦੀ ਸਜਾ ਕੱਟ ਰਿਹਾ ਹੈ। ਜੇਲ 'ਚ ਬੰਦ ਵਰੁਣ ਕੁਮਾਰ ਨੂੰ ਉਸ ਦੇ ਦੋ ਸਾਥੀ ਘਰੇਲੂ ਸਾਮਾਨ ਦੇਣ ਲਈ ਆਏ ਸਨ, ਜਦੋਂ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਪੌਣੇ ਤਿੰਨ ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਤੇ ਮੌਕੇ 'ਤੇ ਇਸ ਦੀ ਸੂਚਨਾ ਨਾਭਾ ਕੋਤਵਾਲੀ ਨੂੰ ਦਿੱਤੀ ਗਈ। ਪੁਲਸ ਨੇ ਕੈਦੀ ਵਰੁਣ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।


Related News