ਰਜਬਾਹੇ 'ਚ ਡੁੱਬਣ ਨਾਲ 2 ਸਾਲਾ ਬੱਚੇ ਦੀ ਮੌਤ (ਵੀਡੀਓ)

Saturday, Jun 15, 2019 - 01:46 PM (IST)

ਨਾਭਾ (ਰਾਹੁਲ)—ਨਾਭਾ 'ਚ ਪ੍ਰਵਾਸੀ ਮਜ਼ਦੂਰ ਦੇ 2 ਸਾਲ ਦੇ ਬੱਚੇ ਸੁਨੀਲ ਕੁਮਾਰ ਦੀ ਰਜਬਾਹੇ 'ਚ ਡੁੱਬਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਾਭਾ ਦੇ ਦੂਲਦੀ ਚੁੰਗੀ ਨਾਲ ਲੱਗਦੇ ਰਜਬਾਹੇ 'ਚ ਪਾਣੀ 'ਚ ਨਹਾਅ ਰਹੇ ਬੱਚਿਆਂ ਦੇ ਪਿੱਛੇ 2 ਸਾਲਾ ਬੱਚਾ ਚਲਾ ਗਿਆ, ਜਿਸ ਕਾਰਨ ਉਸ ਦੀ ਰਜਬਾਹੇ 'ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦੀ ਮਾਂ ਆਪਣੇ ਦੋ ਬੇਟੀਆਂ ਤੇ ਬੇਟੇ ਨੂੰ ਲੈ ਕੇ ਛੁੱਟੀਆਂ ਮਨਾਉਣ ਆਪਣੇ ਪੇਕੇ ਘਰ ਆਈ ਸੀ, ਜਿਸ ਦੌਰਾਨ ਪਰਿਵਾਰ ਤੇ ਪ੍ਰਸ਼ਾਸਨ ਦੀ ਜ਼ਰ੍ਹਾ ਜਿਹੀ ਲਾਪਰਵਾਹੀ ਬੱਚੇ ਲਈ ਕਾਲ ਬਣ ਗਈ।

ਦੂਜੇ ਪਾਸੇ ਪੁਲਸ ਦੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਇਸ ਬੱਚੇ ਦੀ ਮੌਤ ਪਾਣੀ 'ਚ ਡੁੱਬਣ ਨਾਲ ਹੋ ਹੈ ਅਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News