ਐਮਰਜੈਸੀ ਹਾਲਾਤਾਂ 'ਚ ਸੇਵਾਵਾਂ ਨਿਭਾਅ ਰਹੇ ਮੀਡੀਆ ਕਰਮੀਆਂ ਦਾ ਕੀਤਾ ਗਿਆ ਸਨਮਾਨ
Wednesday, May 06, 2020 - 05:34 PM (IST)
ਨਾਭਾ (ਰਾਹੁਲ): ਜਿੱਥੇ ਦੇਸ਼ ਭਰ 'ਚ ਲਾਕਡਾਊਨ ਚੱਲ ਰਿਹਾ ਹੈ। ਉੱਥੇ ਹੀ ਪੰਜਾਬ 'ਚ ਕਰਫਿਊ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਡਾਕਟਰ, ਸਫ਼ਾਈ ਸੇਵਕ, ਪੁਲਸ ਕਰਮੀ, ਨਰਸਾਂ ਅਤੇ ਬੈਂਕ ਮੁਲਾਜ਼ਮਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਮੀਡੀਆ ਕਰਮੀਆਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਨਾਭਾ ਵਿਖੇ ਐੱਸ.ਓ.ਆਈ. ਮਾਲਵਾ ਜੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵੱਲੋਂ ਸਾਡੇ ਯੋਧੇ ਸਾਡਾ ਮਾਣ ਦੇ ਤਹਿਤ ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਾਬ ਦੇ ਫੁੱਲ ਦੇ ਕੇ ਸਨਮਾਨ ਕੀਤਾ ਗਿਆ।ਗੋਲੂ ਨੇ ਕਿਹਾ ਕਿ ਜਿੱਥੇ ਪੁਲਸ ਪ੍ਰਸ਼ਾਸਨ ਡਾਕਟਰ ਅਤੇ ਹੋਰ ਸੰਸਥਾਵਾਂ ਦੇ ਆਗੂ ਆਪਣਾ ਯੋਗਦਾਨ ਪਾ ਰਹੇ ਹਨ। ਉਸੇ ਤਰ੍ਹਾਂ ਹੀ ਪ੍ਰੈੱਸ ਵੀ ਲਗਾਤਾਰ ਇਸ ਮਹਾਮਾਰੀ 'ਚ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਪਲ-ਪਲ ਦੀ ਖ਼ਬਰਾ ਉਜਾਗਰ ਕਰਕੇ ਲੋਕਾਂ ਤੱਕ ਪਹੁੰਚਾ ਰਿਹਾ ਹੈ।ਨਾਭਾ ਵਿਖੇ ਐੱਸ.ਓ.ਆਈ. ਮਾਲਵਾ ਜ਼ੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਵਲੋਂ ਨਾਭਾ ਪ੍ਰੈੱਸ ਕਲੱਬ ਨਾਭਾ ਦੇ ਮੀਡੀਆ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਮੀਡੀਆ ਕਰਮੀਆਂ 'ਚ ਜਿੱਥੇ ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਦੇ ਮੈਂਬਰ ਮੌਜੂਦ ਸਨ।ਇਹ ਸਨਮਾਨ ਨਾਭਾ ਪ੍ਰੈੱਸ ਕਲੱਬ ਨਾਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਭੁੱਪਾ ਦੀ ਮੌਜੂਦਗੀ 'ਚ ਕੀਤਾ ਗਿਆ।
ਇਸ ਮੌਕੇ ਤੇ ਐੱਸ.ਓ.ਆਈ. ਮਾਲਵਾ ਜੋਨ 2 ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਕਿਹਾ ਕਿ ਜਿੱਥੇ ਡਾਕਟਰਾਂ ਨਰਸਾਂ ਪੁਲਸ ਕਰਮਚਾਰੀਆਂ ਸਫਾਈ ਸੇਵਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉੱਥੇ ਹੀ ਮੀਡੀਆ ਕਰਮੀ ਕਰਮਚਾਰੀ ਵੀ ਇਸ ਮਹਾਮਾਰੀ 'ਚ ਵੱਖ-ਵੱਖ ਖਬਰਾਂ ਇਕੱਠੀਆਂ ਕਰਕੇ ਲੋਕਾਂ ਅੱਗੇ ਨਸ਼ਰ ਕਰ ਰਹੇ ਹਨ ਅਤੇ ਮੀਡੀਆ ਦਾ ਸਨਮਾਨ ਕਰਨਾ ਬਹੁਤ ਹੀ ਜ਼ਰੂਰੀ ਹੈ।ਇਸ ਮੌਕੇ 'ਤੇ ਮੀਡੀਆ ਕਰਮੀ ਮੋਹਿਤ ਸਿੰਗਲਾ ਨੇ ਕਿਹਾ ਕਿ ਜੋ ਸਨਮਾਨ ਅੱਜ ਮੀਡੀਆ ਕਰਮੀ ਦਾ ਕੀਤਾ ਗਿਆ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ। ਜਿੱਥੇ ਇਸ ਮਹਾਮਾਰੀ 'ਚ ਸਾਰੇ ਆਪਣਾ ਯੋਗਦਾਨ ਪਾ ਰਹੇ ਹਨ।ਉੱਥੇ ਹੀ ਮੀਡੀਆ ਕਰਮੀ ਵੀ ਲਗਾਤਾਰ ਖਬਰਾਂ ਲੋਕਾਂ ਤੱਕ ਪਹੁੰਚਾ ਰਹੇ ਹਨ।