ਨਾਭਾ: ਚਰਚ 'ਚ ਲੋਕਾਂ ਨੇ ਮਨਾਇਆ ਨਵਾਂ ਸਾਲ (ਵੀਡੀਓ)

01/01/2020 11:06:30 AM

ਨਾਭਾ (ਰਾਹੁਲ ਖੁਰਾਣਾ)—ਪੂਰੇ ਦੇਸ਼ ਤੇ ਦੁਨੀਆ 'ਚ ਨਵਾਂ ਸਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਈ ਲੋਕ, ਮੰਦਰ ਗੁਰਦੁਆਰਿਆਂ ਤੇ ਚਰਚ 'ਚ ਜਾ ਕੇ ਨਵਾਂ ਸਾਲ ਮਨਾਂ ਰਹੇ ਹਨ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈ ਰਹੇ ਹਨ। ਇਸੇ ਤਰ੍ਹਾਂ ਨਾਭਾ ਦੀ ਚਰਚ 'ਚ ਨਵੇਂ ਸਾਲ ਦੀ ਧੂਮ ਦੇਖਣ ਨੂੰ ਮਿਲੀ।

PunjabKesariਜਾਣਕਾਰੀ ਮੁਤਾਬਕ 3 ਡਿਗਰੀ ਸੈਲਸੀਅਸ ਤਾਪਮਾਨ 'ਚ ਸੰਗਤਾਂ ਰਾਤ ਨੂੰ 12 ਵਜੇ ਚਰਚ ਪਹੁੰਚੀਆਂ ਤੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਨਵੇਂ ਸਾਲ ਦਾ ਸੁਆਗਤ ਕੀਤਾ। ਇਸ ਮੌਕੇ ਚਰਚ ਦੇ ਪਾਦਰੀ ਤੇ ਲੋਕਾਂ ਨੇ ਕਾਮਨਾ ਕੀਤਾ ਕਿ ਦੇਸ਼ 'ਚ ਸਾਂਤੀ ਬਣੀ ਰਹੇ ਤੇ ਨਵਾਂ ਸਾਲ ਸਭ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆਵੇ।


Shyna

Content Editor

Related News