ਕੂਕਰ ਬੰਬ ਵਾਲੀ ਧਮਕੀ ਭਰੀ ਚਿੱਠੀ ਲਿਖਣ ਵਾਲਾ ਜੇਲ ਦਾ ਸਹਾਇਕ ਸੁਪਰਡੈਂਟ ਸਸਪੈਂਡ
Saturday, Oct 05, 2019 - 02:07 PM (IST)

ਨਾਭਾ (ਰਾਹੁਲ)—ਬੀਤੇ ਦਿਨ ਨਾਭਾ ਦੀ ਮੈਕਸੀਮਮ ਸਿਕਉਰਟੀ ਜੇਲ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੂੰ ਜੇਲ ਦੇ ਖਿਲਾਫ ਧਮਕੀ ਭਰੀ ਚਿੱਠੀ ਦੇ ਦੋਸ਼ 'ਚ ਜੇਲ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੇ ਜੇਲ ਦੇ ਸਹਾਇਕ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਹਾਇਕ ਸੁਪਰੀਡੈਂਟ ਵਲੋਂ ਧਮਕੀ ਭਰੀ ਚਿੱਠੀ ਬਠਿੰਡਾ ਪ੍ਰੈੱਸ ਕਲੱਬ ਦੇ ਗੇਟ 'ਤੇ ਪਾਈ ਗਈ ਸੀ। ਧਮਕੀ ਭਰੀ ਚਿੱਠੀ ਨੇ ਜੇਲ ਪ੍ਰਸ਼ਾਸਨ ਦੀ ਜੜ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ।