ਦੇਖੋ ਕਿਵੇਂ ਮੌਤ ਨੂੰ ਚੈਲੇਂਜ ਕਰ ਰਹੇ ਹਨ ਬੱਚੇ

Wednesday, Jul 03, 2019 - 04:02 PM (IST)

ਦੇਖੋ ਕਿਵੇਂ ਮੌਤ ਨੂੰ ਚੈਲੇਂਜ ਕਰ ਰਹੇ ਹਨ ਬੱਚੇ

ਨਾਭਾ (ਰਾਹੁਲ)—ਹਰ ਰੋਜ਼ ਨਹਿਰਾਂ 'ਚ ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਨਹਿਰਾਂ 'ਚ ਹੀ ਆਪਣੀ ਜਾਨ ਗਵਾ ਰਹੇ ਹਨ ਪਰ ਨੌਜਵਾਨ ਅਜਿਹੀਆਂ ਦੁਰਘਟਨਾਵਾਂ ਤੋਂ ਸੇਧ ਨਹੀਂ ਲੈ ਰਹੇ ਹਨ। ਤਾਜਾ ਮਾਮਲਾ ਨਾਭਾ ਬਲਾਕ ਦੀ ਹੱਦਬੰਦੀ ਦੇ ਪੈਂਦੇ ਪਿੰਡ ਚਰਨਾਰਥਲ ਪਿੰਡ ਲੰਘ ਰਹੀ ਭਾਖੜਾ ਨਹਿਰ ਦਾ ਸਾਹਮਣੇ ਆਇਆ ਹੈ, ਜਿੱਥੇ 15 ਸਾਲ ਤੋਂ ਲੈ ਕੇ 24 ਸਾਲਾਂ ਦੇ ਨੌਜਵਾਨ ਨਹਿਰ ਦੇ ਪੁੱਲ 'ਤੇ ਖੜ੍ਹੇ ਹੋ ਕੇ ਨਹਿਰ 'ਚ ਬਿਨਾਂ ਕਿਸੇ ਡਰ ਭੈਅ ਤੋਂ ਛਾਲਾਂ ਮਾਰ ਕੇ ਗਰਮੀ ਤੋਂ ਛੁਟਕਾਰਾ ਪਾ ਰਹੇ ਹਨ ਪਰ ਨੌਜਵਾਨਾਂ ਨੂੰ ਇਹ ਨਹੀਂ ਪਤਾ ਕਿ ਜਿਸ ਨਹਿਰ 'ਚ ਇਹ ਨਹਾਅ ਰਹੇ ਹਨ ਉਹ ਪਾਣੀ ਕਿਸੇ ਵੀ ਵਕਤ ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਲਿਜਾ ਸਕਦਾ ਹੈ। 

PunjabKesari
ਇਸ ਮੌਕੇ 'ਤੇ ਜਦੋਂ ਨਹਿਰ 'ਚ ਨਹਾਅ ਰਹੇ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਬਿਜਲੀ ਦੇ ਕੱਟ ਲੱਗ ਜਾਂਦੇ ਹਨ ਅਤੇ ਬਿਜਲੀ ਨਾ ਹੋਣ ਕਾਰਨ ਅਸੀਂ ਨਹਿਰ 'ਚ ਨਹਾਕੇ ਗਰਮੀ ਤੋਂ ਰਾਹਤ ਪਾਉਂਦੇ ਹਾਂ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤਹਾਨੂੰ ਪਾਣੀ ਤੋਂ ਡਰ ਨਹੀਂ ਲੱਗਦਾ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਤੈਰਨਾ ਆਉਂਦਾ ਹੈ ਅਤੇ ਉਨ੍ਹਾਂ ਨੇ ਇਹ ਗੱਲ ਵੀ ਕਬੂਲੀ ਕੀ ਨਹਾਉਂਦੇ ਸਮੇ ਰਿਸਕ ਵੀ ਹੈ।


author

Shyna

Content Editor

Related News