ਟੌਫੀਆਂ ਦਾ ਲਾਲਚ ਦੇ ਕੇ ਨਾਬਾਲਿਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

Tuesday, Jun 25, 2019 - 08:08 PM (IST)

ਟੌਫੀਆਂ ਦਾ ਲਾਲਚ ਦੇ ਕੇ ਨਾਬਾਲਿਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ

ਭਦੌੜ (ਰਾਕੇਸ਼) ਕਸਬਾ ਭਦੌੜ ਵਿਖੇ ਇੱਕ ਨਬਾਲਿਗ ਲੜਕੀ ਨੂੰ ਪੈਸਿਆਂ ਅਤੇ ਟੌਫੀਆਂ ਦਾ ਲਾਲਚ ਦੇ ਕੇ ਬਲਾਤਕਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਭਦੌੜ ਦੇ ਐੱਸ.ਐੱਚ.ੳ. ਹਰਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀੜ੍ਹਤ ਨਬਾਲਿਗ ਲੜਕੀ ਦੀ ਮਾਤਾ ਵੱਲੋਂ ਥਾਣਾ ਭਦੌੜ ਵਿਖੇ ਇੱਕ ਰਿਪੋਰਟ ਦਰਜ਼ ਕਰਵਾਈ ਗਈ ਸੀ। ਜਿਸ 'ਚ ਨਬਾਲਿਗ ਲੜਕੀ ਦੀ ਮਾਤਾ ਵੱਲੋਂ ਬਿਆਨ ਕੀਤਾ ਗਿਆ ਕਿ ਮੇਰੀ ਨਬਾਲਿਗ ਲੜਕੀ ਨੂੰ ਜੀਤਨ ਦਾਸ ਪੁੱਤਰ ਭੁੱਮੀ ਦਾਸ ਵਾਸੀ ਪੂਰਨੀਆ ਬਿਹਾਰ ਪੈਸਿਆਂ ਅਤੇ ਟੋਫੀਆਂ ਦਾ ਲਾਲਚ ਦੇ ਕੇ ਉਸ ਨੂੰ ਸੁੰਨਸਾਨ ਜਗਾ 'ਤੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਅਸੀਂ ਇਸ ਰਿਪੋਰਟ ਤੇ ਤੁਰੰਤ ਕਾਰਵਾਈ ਕੀਤੀ ਅਤੇ ਨਬਾਲਿਗ ਲੜਕੀ ਦਾ ਮੈਡੀਕਲ ਕਰਵਾਉਣ ਦੇ ਲਈ ਬਰਨਾਲਾ ਵਿਖੇ ਰੈਫਰ ਕਰ ਦਿੱਤਾ ਹੈ ਜੋ ਵੀ ਕਾਰਵਾਈ ਬਣਦੀ ਹੈ ਉਸ ਨੂੰ ਅਮਲ 'ਚ ਲਿਆਂਦਾ ਜਾਵੇਗਾ।


author

satpal klair

Content Editor

Related News